DiscoverSBS Punjabi - ਐਸ ਬੀ ਐਸ ਪੰਜਾਬੀ
SBS Punjabi - ਐਸ ਬੀ ਐਸ ਪੰਜਾਬੀ
Claim Ownership

SBS Punjabi - ਐਸ ਬੀ ਐਸ ਪੰਜਾਬੀ

Author: SBS

Subscribed: 987Played: 27,716
Share

Description

Independent news and stories connecting you to life in Australia and Punjabi-speaking Australians. - ਤਾਜ਼ਾ-ਤਰੀਨ ਖ਼ਬਰਾਂ ਅਤੇ ਕਹਾਣੀਆਂ ਜੋ ਤੁਹਾਨੂੰ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲ਼ੇ ਆਸਟ੍ਰੇਲੀਅਨ ਲੋਕਾਂ ਨਾਲ਼ ਜੋੜਦੀਆਂ ਹਨ।
1479 Episodes
Reverse
ਅੱਜ ਦੀਆਂ ਮੁੱਖ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਖਬਰਾਂ ਜਾਨਣ ਲਈ ਸੁਣੋ ਐਸ ਬੀ ਐਸ ਪੰਜਾਬੀ ਦੀ ਇਹ ਆਡੀਓ ਪੇਸ਼ਕਾਰੀ...
ਧਰਤੀ ਦਿਵਸ 2024 ਮਨਾਉਣ ਦਾ ਇੱਕ ਨਵਾਂ ਨਾਹਰਾ ਹੈ 'ਪਲੈਨੇਟ ਬਨਾਮ ਪਲਾਸਟਿਕ', ਜਿਸ ਦੁਆਰਾ 2040 ਤੱਕ ਪਲਾਸਟਿਕ ਦੀ ਵਰਤੋਂ ਵਿੱਚ 60 ਪ੍ਰਤੀਸ਼ਤ ਦੀ ਕਮੀ ਦੀ ਮੰਗ ਕੀਤੀ ਗਈ ਹੈ। ਗੌਰਤਲਬ ਹੈ ਕਿ, ਸੰਯੁਕਤ ਰਾਸ਼ਟਰ ਵਾਤਾਵਰਣ ਪ੍ਰੋਗਰਾਮ ਅਨੁਸਾਰ ਧਰਤੀ ਉੱਤੇ ਹਰ ਸਾਲ 400 ਮਿਲੀਅਨ ਟਨ ਪਲਾਸਟਿਕ ਕੂੜਾ ਪੈਦਾ ਹੁੰਦਾ ਹੈ।
'ਦਿ ਗ੍ਰੇਟ ਇੰਡੀਅਨ ਕਪਿਲ ਸ਼ੋਅ' ਦੌਰਾਨ ਕਪਿਲ ਸ਼ਰਮਾ ਨੇ ਖੁਲਾਸਾ ਕੀਤਾ ਕਿ ਅਮਰ ਸਿੰਘ ਚਮਕੀਲਾ ਫਿਲਮ ਦੇ ਸੰਗੀਤਕਾਰ ਏ ਆਰ ਰਹਿਮਾਨ ਨੇ ਕਪਿਲ ਤੱਕ ਪਹੁੰਚ ਕਰਦੇ ਹੋਏ ਉਸ ਨੂੰ ਇਸ ਫਿਲਮ ਦਾ ਹਿੱਸਾ ਬਨਾਉਣਾ ਚਾਹਿਆ ਸੀ, ਪਰ ਕੁੱਝ ਰੁਝੇਵਿਆਂ ਕਾਰਨ ਕਪਿਲ ਨੇ ਉਹ ਮੌਕਾ ਖੁੰਝਾ ਦਿੱਤਾ, ਅਤੇ ਪਛਤਾਵੇ ਵਜੋਂ ਸਾਰੀ ਰਾਤ ਰੋਂਦਾ ਰਿਹਾ। ਇਹ ਅਤੇ ਅਜਿਹੀਆਂ ਹੋਰ ਢੇਰ ਸਾਰੀਆਂ ਫਿਲਮੀ ਖਬਰਾਂ ਦਾ ਵਿਸਥਾਰ ਜਾਨਣ ਲਈ ਸਾਡੀ ਹਫਤਾਵਾਰੀ ਬਾਲੀਵੁੱਡ ਦੀ ਖਬਰਸਾਰ ਨਾਲ ਜੁੜੋ..
ਸੰਯੁਕਤ ਰਾਸ਼ਟਰ ਦੇ ਸਕੱਤਰ-ਜਨਰਲ ਐਂਟੋਨੀਓ ਗੁਟੇਰੇਸ ਨੇ ਭਾਰਤੀ ਮੂਲ ਦੀ ਗੀਤਾ ਸੱਭਰਵਾਲ ਨੂੰ ਇੰਡੋਨੇਸ਼ੀਆ ਵਿੱਚ ਸੰਯੁਕਤ ਰਾਸ਼ਟਰ ਰੈਜ਼ੀਡੈਂਟ ਕੋਆਰਡੀਨੇਟਰ ਨਿਯੁਕਤ ਕੀਤਾ ਹੈ। ਇਸ ਤੋਂ ਪਹਿਲਾਂ, ਮਿਸ ਸਭਰਵਾਲ ਥਾਈਲੈਂਡ ਵਿੱਚ ਸੰਯੁਕਤ ਰਾਸ਼ਟਰ ਦੇ ਰੈਜ਼ੀਡੈਂਟ ਕੋਆਰਡੀਨੇਟਰ ਅਤੇ ਸ਼੍ਰੀਲੰਕਾ ਵਿੱਚ ਸੰਯੁਕਤ ਰਾਸ਼ਟਰ ਦੇ ਸ਼ਾਂਤੀ ਨਿਰਮਾਣ ਅਤੇ ਵਿਕਾਸ ਸਲਾਹਕਾਰ ਵਜੋਂ ਸੇਵਾਵਾਂ ਨਿਭਾ ਚੁੱਕੇ ਹਨ। ਹੋਰ ਵੇਰਵੇ ਲਈ ਪਰਮਿੰਦਰ ਸਿੰਘ 'ਪਾਪਾਟੋਏਟੋਏ' ਦੇ ਹਵਾਲੇ ਨਾਲ ਇਹ ਖਾਸ ਰਿਪੋਰਟ ਸੁਣੋ...
ਭਾਰਤ ਵਿੱਚ ਹੇਠਲੇ ਸਦਨ, ਜਿਸ ਨੂੰ ਲੋਕ ਸਭਾ ਆਖਿਆ ਜਾਂਦਾ ਹੈ, ਉਸ ਦਾ ਫੈਸਲਾ ਕਰਨ ਲਈ 18 ਅਪ੍ਰੈਲ ਤੋਂ ਚੋਣ ਪ੍ਰੀਕਿਰਿਆ ਆਰੰਭ ਹੋ ਗਈ ਹੈ। ਭਾਰਤ ਦੇ ਵੋਟਰ 7 ਵੱਖ-ਵੱਖ ਪੜਾਂਵਾਂ ਤਹਿਤ 44 ਦਿਨਾਂ ਵਿੱਚ ਆਪਣੀ ਵੋਟ ਪਾਉਣਗੇ। ਚੋਣਾਂ ਦੇ ਨਤੀਜੇ 4 ਜੂਨ ਨੂੰ ਐਲਾਨੇ ਜਾਣਗੇ। ਇਨ੍ਹਾਂ ਚੋਣਾਂ ਵਿੱਚ ਮੌਜੂਦਾ ਪ੍ਰਧਾਨ ਮੰਤਰੀ ਨਰੇਂਦਰ ਮੋਦੀ 400 ਸੀਟਾਂ ਜਿੱਤਣ ਦਾ ਦਾਅਵਾ ਕਰ ਰਹੇ ਹਨ, ਪਰ ਕੀ ਉਨ੍ਹਾਂ ਦੀ ਪਾਰਟੀ ਇੰਨੀਆਂ ਸੀਟਾਂ ਹਾਸਲ ਕਰ ਸਕੇਗੀ? ਇਸ ਦੀ ਕੋਈ ਗਾਰੰਟੀ ਨਹੀਂ ਹੈ। ਹੋਰ ਵੇਰਵੇ ਲਈ ਸੁਣੋ ਇਹ ਆਡੀਓ ਰਿਪੋਰਟ...
ਅੱਜ ਦੀਆਂ ਮੁੱਖ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਖਬਰਾਂ ਜਾਨਣ ਲਈ ਸੁਣੋ ਐਸ ਬੀ ਐਸ ਪੰਜਾਬੀ ਦੀ ਇਹ ਆਡੀਓ ਪੇਸ਼ਕਾਰੀ...
ਮੰਗ ਕੀਤੀ ਜਾ ਰਹੀ ਹੈ ਕਿ ਆਸਟ੍ਰੇਲੀਆ ਆਪਣੇ ਵਿਦੇਸ਼ੀ ਨਿਵੇਸ਼ ਸਹਾਇਤਾ ਵਾਲੇ ਖਰਚਿਆਂ ਨੂੰ ਤੇਜ਼ ਕਰੇ, ਤਾਂ ਕਿ ਭਵਿੱਖ ਲਈ ਸਥਿਰਤਾ ਅਤੇ ਖੁਸ਼ਹਾਲੀ ਕਾਇਮ ਹੋ ਸਕੇ। ਤਾਜ਼ਾ ਅੰਕੜੇ ਦਰਸਾਉਂਦੇ ਹਨ ਕਿ ਆਸਟ੍ਰੇਲੀਆ ਦੁਆਰਾ ਇੱਕ ਦਹਾਕੇ ਦੌਰਾਨ ਨਿਵੇਸ਼ ਵਿੱਚ ਆਈ ਗਿਰਾਵਟ ਜਾਂ ਵਿਦੇਸ਼ੀ ਸਹਾਇਤਾ ਨਿਵੇਸ਼ ਦਾ ਸਥਿਰ ਰਹਿਣਾ ਦੇਸ਼ ਦੇ ਸਰਵੋਤਮ ਹਿੱਤਾਂ ਦੇ ਵਿਰੁੱਧ ਜਾ ਰਿਹਾ ਹੈ।
ਪਾਕਿਸਤਾਨ ਦੇ ਉੱਘੇ ਲਿਖਾਰੀ ਮਹਿਬੂਬ ਅਹਿਮਦ ਮਹਿਬੂਬ ਦੀ ਲਿਖੀ ਇਸ ਕਿਤਾਬ ਵਿੱਚ ਦਿਲ ਨੂੰ ਟੁੰਬ ਲੈਣ ਵਾਲੀਆਂ ਗਜ਼ਲਾਂ ਅਤੇ ਨਜ਼ਮਾਂ ਦਾ ਭੰਡਾਰ ਹੈ ਜੋ ਕਿ ਪਾਠਕਾਂ ਨੂੰ ਕਾਫੀ ਪਸੰਦ ਆ ਰਹੀਆਂ ਹਨ। ਇਸ ਕਿਤਾਬ ਦੀ ਪੜਚੋਲ ਕਰ ਰਹੀ ਹੈ ਸਾਡੀ ਪਾਕਿਸਤਾਨ ਤੋਂ ਸਹਿਯੋਗੀ ਸਾਦੀਆ ਰਫ਼ੀਕੁ.....
ਅੱਜ ਦੀਆਂ ਮੁੱਖ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਖਬਰਾਂ ਜਾਨਣ ਲਈ ਸੁਣੋ ਐਸ ਬੀ ਐਸ ਪੰਜਾਬੀ ਦੀ ਇਹ ਆਡੀਓ ਪੇਸ਼ਕਾਰੀ
ਭਵਤਰਨ ਸਿੰਘ, ਵਿਕਟੋਰੀਆ ਦੀ ਇੱਕ ਨਾਮੀ ਫਰਟੀਲਾਈਜ਼ਰ ਕੰਪਨੀ ਵਿੱਚ ਸਨ 2022 ਤੋਂ ਇੱਕ 'ਰਿਸਰਚ ਅਗਰੋਨੋਮਿਸਟ' ਵਜੋਂ ਕੰਮ ਕਰ ਰਿਹਾ ਹੈ। ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਤੋਂ ਬੈਚਲਰ ਆਫ਼ ਐਗਰੀਕਲਚਰਲ ਸਾਇੰਸਿਜ਼ ਕਰਨ ਪਿੱਛੋਂ ਉਹ ਇੱਕ ਅੰਤਰਰਾਸ਼ਟਰੀ ਵਿਦਿਆਰਥੀ ਵਜੋਂ ਆਸਟ੍ਰੇਲੀਆ ਆ ਗਿਆ ਸੀ।
Perth-based Corporal Manpreet Singh shares his heartfelt reflections on what Anzac Day means to him as a migrant, and its role in shaping identity and fostering unity among communities. - ਭਾਰਤੀ ਮੂਲ ਦੇ ਮਨਪ੍ਰੀਤ ਸਿੰਘ 2013 ਤੋਂ ਆਸਟ੍ਰੇਲੀਅਨ ਆਰਮੀ ’ਚ ਸੇਵਾਵਾਂ ਨਿਭਾਅ ਰਹੇ ਹਨ। ਆਪਣੀ ਡਿਊਟੀ ਪ੍ਰਤੀ ਸਮਰਪਣ ਲਈ ਹਾਲ ਹੀ ਵਿੱਚ ਉਨ੍ਹਾਂ ਨੂੰ ਆਸਟ੍ਰੇਲੀਅਨ ਡੇਅ ਮੈਡਲੀਅਨ ਵੀ ਮਿਲਿਆ ਹੈ। ਆਸਟ੍ਰੇਲੀਅਨ ਡਿਫੈਂਸ ਫੋਰਸ ਵਿੱਚ ਉਨ੍ਹਾਂ ਦੇ ਤਜਰਬਿਆਂ ਬਾਰੇ ਜਾਨਣ ਲਈ ਇਹ ਖਾਸ ਇੰਟਰਵਿਊ ਸੁਣੋ....
ਪਾਕਿਸਤਾਨ ਦੇ ਪੰਜਾਬ ਸੂਬੇ ਦੀ ਮੁੱਖ ਮੰਤਰੀ ਮਰੀਅਮ ਨਵਾਜ਼ ਨੇ ਕਰਤਾਰਪੁਰ ਸਾਹਿਬ ਗੁਰਦੁਆਰੇ ਵਿੱਚ ਸਿੱਖ ਸ਼ਰਧਾਲੂਆਂ ਨੂੰ ਸੰਬੋਧਨ ਕਰਦਿਆਂ ਭਾਰਤ ਨਾਲ਼ ਸਬੰਧ-ਬੇਹਤਰੀ ਦੀ ਇੱਛਾ ਜ਼ਾਹਿਰ ਕੀਤੀ ਹੈ। ਇਸ ਮੌਕੇ ਉਨ੍ਹਾਂ ਸਿੱਖ ਆਗੂ ਰਮੇਸ਼ ਸਿੰਘ ਅਰੋੜਾ ਦੀ ਹਾਜ਼ਰੀ ਵਿੱਚ ਲਾਹੌਰ ਤੋਂ ਕਰਤਾਰਪੁਰ ਸਾਹਿਬ ਨੂੰ ਇੱਕ ਹਾਈਵੇ ਸੜਕ ਅਤੇ ਸਟੀਮ ਇੰਜਿਨ ਯਾਤਰਾ ਦਾ ਵੀ ਐਲਾਨ ਕੀਤਾ। ਹੋਰ ਵੇਰਵੇ ਲਈ ਮਸੂਦ ਮੱਲ੍ਹੀ ਦੇ ਹਵਾਲੇ ਨਾਲ਼ ਇਹ ਰਿਪੋਰਟ ਸੁਣੋ....
ਅੱਜ ਦੀਆਂ ਮੁੱਖ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਖਬਰਾਂ ਜਾਨਣ ਲਈ ਸੁਣੋ ਐਸ ਬੀ ਐਸ ਪੰਜਾਬੀ ਦੀ ਇਹ ਆਡੀਓ ਪੇਸ਼ਕਾਰੀ...
1980 ਮਾਸਕੋ ਉਲੰਪਿਕ ਦੌਰਾਨ ਭਾਰਤੀ ਹਾਕੀ ਟੀਮ ਵਿੱਚ ਖੇਡ ਚੁੱਕੀ ਹਰਪ੍ਰੀਤ ਕੌਰ ਪਿਛਲੇ ਕਰੀਬ ਇੱਕ ਦਹਾਕੇ ਤੋਂ ਆਸਟ੍ਰੇਲੀਆ ਵੱਸੇ ਹੋਏ ਹਨ। ਇੱਥੇ ਉਹ ਇੱਕ ਸਕੂਲ ਵਿੱਚ ਅਧਿਆਪਕ ਦੀ ਨੌਕਰੀ ਤੋਂ ਇਲਾਵਾ, ਪੰਜਾਬੀ ਬੋਲੀ ਦੇ ਪ੍ਰਸਾਰ ਲਈ ਕਾਰਜਸ਼ੀਲ ਹਨ ਅਤੇ ਨਾਲ ਹੀ ਉਭਰ ਰਹੀਆਂ ਹਾਕੀ ਖਿਡਾਰਨਾਂ ਨੂੰ ਇਸ ਖੇਡ ਦੇ ਗੁਰ ਵੀ ਸਿਖਾ ਰਹੇ ਹਨ।
ਨਿਊ ਸਾਊਥ ਵੇਲਜ਼ ਦੀ ਸਰਕਾਰ ਦੇ ਯੋਗਦਾਨ ਨਾਲ ਸਿਡਨੀ ਦੇ ਪੱਛਮੀ ਹਿੱਸੇ ਵਿੱਚ ‘ਹੈਲਦੀਕੇਅਰ’ ਨਾਂ ਦੀ ਯੋਜਨਾ ਦੀ ਸ਼ੁਰੂਆਤ ਕੀਤੀ ਗਈ ਹੈ। ਇਹ ਇੱਕ ਸੈਂਟਰ ਹੈ ਜਿਸ ਵਿੱਚ ਜੀ.ਪੀ, ਰਜਿਸਟਰਡ ਨਰਸਾਂ ਤੋਂ ਇਲਾਵਾ ਹੋਰ ਖੇਤਰਾਂ ਦੇ ਮਾਹਰ ਡਾਕਟਰਾਂ ਦੀ ਟੀਮ ਵੀ ਸ਼ਾਮਲ ਹੋਵੇਗੀ। ਇਸਦੇ ਡਾਇਰੈਕਟਰ ਜਸਪ੍ਰੀਤ ਸਿੰਘ ਸੈਣੀ ਨੇ ਐਸ ਬੀ ਐਸ ਪੰਜਾਬੀ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਇਸ ਯੋਜਨਾ ਤਹਿਤ ਨਾ ਸਿਰਫ ਸਰੀਰਕ ਬਲਕਿ ਮਾਨਸਿਕ ਸਿਹਤ ਸਹੂਲਤਾਂ ਵੀ ਮੁਹੱਈਆ ਕਰਵਾਈਆਂ ਜਾਣਗੀਆਂ।
ਲੋਕ ਸਭਾ ਚੋਣਾਂ ਦੇ ਪ੍ਰਚਾਰ ਦੌਰਾਨ ਪੰਜਾਬ ’ਚ ਕਿਸਾਨਾਂ ਵਲੋਂ ਭਾਜਪਾ ਉਮੀਦਵਾਰਾਂ ਦੇ ਲਗਾਤਾਰ ਹੋ ਰਹੇ ਵਿਰੋਧ ਦਰਮਿਆਨ ਭਾਜਪਾ ਆਗੂ ਅਨੁਰਾਗ ਸਿੰਘ ਠਾਕੁਰ ਨੇ ਮੋਦੀ ਸਰਕਾਰ ਨੂੰ ਕਿਸਾਨ ਹਿਤੈਸ਼ੀ ਦੱਸਿਆ ਹੈ। ਜਲੰਧਰ ਵਿੱਚ ਮੀਡੀਆ ਦੇ ਮੁਖਾਤਬ ਹੁੰਦਿਆਂ ਅਨੁਰਾਗ ਠਾਕੁਰ ਨੇ ਕਿਹਾ ਕਿ ਮੋਦੀ ਸਰਕਾਰ ਨੇ 10 ਸਾਲਾਂ ਦੇ ਕਾਰਜਕਾਲ ਵਿੱਚ ਜੋ ਕਿਸਾਨਾਂ ਲਈ ਕੀਤਾ ਹੈ ਉਹ ਪਿਛਲੀਆਂ ਸਰਕਾਰਾਂ 75 ਸਾਲਾਂ ਵਿੱਚ ਨਹੀਂ ਕਰ ਸਕੀਆਂ। ਜ਼ਿਕਰਯੋਗ ਹੈ ਕਿ ਕਿਸਾਨ ਜੱਥੇਬੰਦੀਆਂ ਭਾਜਪਾ ਉਮੀਦਵਾਰਾਂ ਨੂੰ ਜਿੱਥੇ ਤਿੱਖੇ ਸਵਾਲ ਕਰ ਰਹੀਆਂ ਹਨ ਉੱਥੇ ਕਈ ਥਾਈਂ ਦੋਹਾਂ ਧਿਰਾਂ ਵਿੱਚ ਟਕਰਾਅ ਵੀ ਦੇਖਣ ਨੂੰ ਮਿਲ ਰਿਹਾ ਹੈ। ਹੋਰ ਵੇਰਵੇ ਲਈ ਸੁਣੋ ਇਹ ਰਿਪੋਰਟ.....
ਬਦਲਦੇ ਮੌਸਮ ਕਾਰਨ ਸਮੁੰਦਰਾਂ ਦਾ ਪਾਣੀ ਲਗਾਤਾਰ ਗਰਮ ਹੋ ਰਿਹਾ ਹੈ। ਇਸ ਦੇ ਨਤੀਜੇ ਵਜੋਂ ਦੁਨੀਆ ਭਰ ਦੀਆਂ ਕੋਰਲ ਰੀਫਾਂ ਚੌਥੀ ਗਲੋਬਲ ਬਲੀਚਿੰਗ ਦਾ ਸਾਹਮਣਾ ਕਰ ਰਹੀਆਂ ਹਨ।ਇਸ ਵਾਰ ਇਹ ਘਟਨਾ ਰਿਕਾਰਡ ਦੀ ਸਭ ਤੋਂ ਵੱਧ ਵਿਆਪਕ ਹੋ ਸਕਦੀ ਹੈ। ਆਸਟ੍ਰੇਲੀਆ ਦੀ ਗ੍ਰੇਟ ਬੈਰੀਅਰ ਰੀਫ ‘ਤੇ ਅੱਠ ਸਾਲਾਂ ਵਿੱਚ ਇਹ ਪੰਜਵੀਂ ਪੁੰਜ ਕੋਰਲ ਬਲੀਚਿੰਗ ਹੈ।
ਅੱਜ ਦੀਆਂ ਮੁੱਖ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਖਬਰਾਂ ਜਾਨਣ ਲਈ ਸੁਣੋ ਐਸ ਬੀ ਐਸ ਪੰਜਾਬੀ ਦੀ ਇਹ ਆਡੀਓ ਪੇਸ਼ਕਾਰੀ...
ਅੱਜ ਦੀਆਂ ਮੁੱਖ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਖਬਰਾਂ ਜਾਨਣ ਲਈ ਸੁਣੋ ਐਸ ਬੀ ਐਸ ਪੰਜਾਬੀ ਦੀ ਇਹ ਆਡੀਓ ਪੇਸ਼ਕਾਰੀ...
ਇੰਗਲੈਂਡ ਵਿੱਚ 5 ਭਾਰਤੀ ਮੂਲ ਦੇ ਨੌਜਵਾਨਾਂ ਨੂੰ ਸਮਿਥਵਿਕ ਸ਼ਹਿਰ ਦੇ ਵਾਸੀ ਅਰਮਾਨ ਸਿੰਘ ਦੇ 21 ਅਗਸਤ 2023 ਨੂੰ ਬੇਰਹਿਮੀ ਨਾਲ ਕੀਤੇ ਕਤਲ ਲਈ ਦੋਸ਼ੀ ਪਾਇਆ ਗਿਆ ਹੈ। ਅਦਾਲਤ ਨੇ 4 ਨੌਜਵਾਨਾਂ ਨੂੰ 28-28 ਸਾਲ ਅਤੇ ਇਕ ਨੂੰ 10 ਸਾਲ ਦੀ ਸਜ਼ਾ ਸੁਣਾਈ ਹੈ, ਪੂਰਾ ਵੇਰਵਾ ਜਾਣਨ ਲਈ ਸੁਣੋ ਇਸ ਹਫਤੇ ਦੀ ਡਾਇਸਪੋਰਾ ਰਿਪੋਰਟ....
loading
Comments (1)

Joey Huller

ldlddlld fuzzxl

Nov 11th
Reply
Download from Google Play
Download from App Store