DiscoverSBS Punjabi - ਐਸ ਬੀ ਐਸ ਪੰਜਾਬੀ
SBS Punjabi - ਐਸ ਬੀ ਐਸ ਪੰਜਾਬੀ
Claim Ownership

SBS Punjabi - ਐਸ ਬੀ ਐਸ ਪੰਜਾਬੀ

Author: SBS

Subscribed: 996Played: 28,411
Share

Description

Independent news and stories connecting you to life in Australia and Punjabi-speaking Australians. - ਤਾਜ਼ਾ-ਤਰੀਨ ਖ਼ਬਰਾਂ ਅਤੇ ਕਹਾਣੀਆਂ ਜੋ ਤੁਹਾਨੂੰ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲ਼ੇ ਆਸਟ੍ਰੇਲੀਅਨ ਲੋਕਾਂ ਨਾਲ਼ ਜੋੜਦੀਆਂ ਹਨ।
841 Episodes
Reverse
ਰਾਜਨੀਤਿਕ ਦਬਾਅ ਤੋਂ ਬਾਅਦ, ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ੀ ਨੇ ਜਨਵਰੀ ਵਿੱਚ ਵੱਧ ਹੋਈਆਂ ਯਹੂਦੀ-ਵਿਰੋਧੀ ਘਟਨਾਵਾਂ ਅਤੇ ਆਸਟ੍ਰੇਲੀਆਈ ਇਤਿਹਾਸ ਦੀ ਦੂਜੀ ਸਭ ਤੋਂ ਘਾਤਕ ਸਮੂਹਿਕ ਗੋਲੀਬਾਰੀ ਦੇ ਕਾਰਣਾਂ ਦੀ ਜਾਂਚ ਲਈ ਰਾਇਲ ਕਮਿਸ਼ਨ ਬਣਾਉਣ ਦਾ ਐਲਾਨ ਕੀਤਾ ਹੈ। ਪਰ ਰਾਇਲ ਕਮਿਸ਼ਨ ਕੀ ਹੁੰਦਾ ਹੈ, ਇਹ ਕਿਵੇਂ ਕੰਮ ਕਰਦਾ ਹੈ ਅਤੇ ਇਸਦੇ ਅਧਿਕਾਰ ਕੀ ਹਨ? ਇਨ੍ਹਾਂ ਸਵਾਲਾਂ ਦੇ ਜਵਾਬ ਇਸ ਪੌਡਕਾਸਟ ਵਿੱਚ ਸੁਣੋ।
ਕੈਨੇਡਾ ਨੇ ਆਪਣੇ ਨਾਗਰਿਕਾਂ ਨੂੰ ਭਾਰਤ ਯਾਤਰਾ ਕਰਨ ਵੇਲੇ ਸਾਵਧਾਨ ਰਹਿਣ ਦੀ ਅਪੀਲ ਕੀਤੀ ਹੈ। ਭਾਰਤ ਨੂੰ ਕੈਨੇਡਾ ਵਲੋਂ 'ਹਾਈ ਡਿਗਰੀ ਕੌਸ਼ਨ' ਵਾਲੇ ਦੇਸ਼ਾਂ ਵਿੱਚ ਸ਼ਾਮਲ ਕੀਤਾ ਗਿਆ ਹੈ, ਜਿਸ ਵਿੱਚ ਪਾਕਿਸਤਾਨ ਅਤੇ ਅਫਗਾਨਿਸਤਾਨ ਵੀ ਹਨ। ਇਸ ਸਿਫਾਰਿਸ਼ 'ਤੇ ਭਾਰਤੀ ਅਧਿਕਾਰੀਆਂ ਨੇ ਰੋਸ ਪ੍ਰਗਟ ਕੀਤਾ। ਵਿਸ਼ਵ ਭਰ ਦੀਆਂ ਹੋਰ ਮੁੱਖ ਖ਼ਬਰਾਂ ਲਈ ਇਹ ਪੌਡਕਾਸਟ ਸੁਣੋ।
ਕਰੋਨਿਕ ਬੀਮਾਰੀਆਂ ਜਿਵੇਂ ਕਮਰ ਦਰਦ, ਮਾਨਸਿਕ ਸਿਹਤ ਸਮੱਸਿਆਵਾਂ ਅਤੇ ਗਠੀਆ ਆਦਿ, ਆਸਟ੍ਰੇਲੀਆ ਦੇ ਕਈ ਕਾਮਿਆਂ ਦੇ ਰੁਜ਼ਗਾਰਾਂ ਨੂੰ ਗੰਭੀਰ ਤੌਰ ’ਤੇ ਪ੍ਰਭਾਵਿਤ ਕਰ ਰਹੀਆਂ ਹਨ, ਜਿਸ ਕਾਰਨ ਕਈ ਵਾਰ ਨੌਕਰੀ ਛੱਡਣੀ ਪੈਂਦੀ ਹੈ। ਰਿਪੋਰਟਾਂ ਮੁਤਾਬਕ ਹਰ ਪੰਜ ਵਿੱਚੋਂ ਲਗਭਗ ਦੋ ਕਾਮੇ ਇਨ੍ਹਾਂ ਬੀਮਾਰੀਆਂ ਨਾਲ ਜੂਝ ਰਹੇ ਹਨ, ਜਦਕਿ ਕੁਝ ਨੂੰ ਕੰਮਕਾਜ ਦੇ ਸਥਾਨ ’ਤੇ ਵਿਤਕਰੇ ਦਾ ਵੀ ਸਾਹਮਣਾ ਕਰਨਾ ਪਿਆ। ਇਸ ਮਸਲੇ ’ਤੇ ਤਿਆਰ ਕੀਤੀ ਗਈ ਵਿਸਥਾਰਪੂਰਕ ਰਿਪੋਰਟ ਪੌਡਕਾਸਟ ਵਿੱਚ ਸੁਣੋ।
ਆਸਟ੍ਰੇਲੀਆ ਵਿੱਚ ਲਾਗੂ ਹੋਇਆ ਪਹਿਲਾ ਸੋਸ਼ਲ ਮੀਡੀਆ ਬੈਨ ਹੁਣ ਇੱਕ ਮਹੀਨਾ ਪੂਰਾ ਕਰ ਚੁੱਕਾ ਹੈ। ਇਸ ਦੌਰਾਨ ਨੌਜਵਾਨਾਂ ਦੀ ਆਨਲਾਈਨ ਸਰਗਰਮੀ ਵਿੱਚ ਕਮੀ ਆਈ ਹੈ, ਜਿਸ ਕਾਰਨ ਉਹ ਨਵੇਂ ਸ਼ੌਕ ਅਪਣਾਉਣ, ਨਵੇਂ ਰਿਸ਼ਤੇ ਬਣਾਉਣ ਅਤੇ ਨਵੇਂ ਤਜਰਬੇ ਖੋਜਣ ਵੱਲ ਵਧ ਰਹੇ ਹਨ। ਇਸ ਨਾਲ ਜੁੜੇ ਕਈ ਸਰਵੇਖਣਾਂ ਤੋਂ ਇਹ ਵੀ ਸਾਹਮਣੇ ਆਇਆ ਹੈ ਕਿ ਸੋਸ਼ਲ ਮੀਡੀਆ ਦੀ ਸੰਤੁਲਿਤ ਵਰਤੋਂ ਸਿਹਤ ਲਈ ਲਾਜ਼ਮੀ ਤੌਰ ’ਤੇ ਹਾਨੀਕਾਰਕ ਨਹੀਂ। ਇਨ੍ਹਾਂ ਨਤੀਜਿਆਂ ’ਤੇ ਆਧਾਰਿਤ ਇਹ ਪੌਡਕਾਸਟ ਸੁਣੋ।
ਜਪਾਨ ਦੀ ਪ੍ਰਸਿੱਧ ਖੇਡ, ‘ਸੂਮੋ ਰੈਸਲਿੰਗ’ ਨਾਲ ਸੂਮੋ ਪਹਿਲਵਾਨ ਵਜੋਂ, ਸਿਡਨੀ ਦੇ ਰਹਿਣ ਵਾਲੇ ਹੈਰੀ ਸੋਹਲ ਪਿਛਲੇ ਕੁਈ ਸਾਲ ਤੋਂ ਜੁੜੇ ਹੋਏ ਹਨ। ਪੇਸ਼ੇ ਵਜੋਂ ਇੱਕ ਹਿਸਾਬ ਦੇ ਅਧਿਆਪਕ ਹੈਰੀ ਦਾ ਇਸ ਖੇਡ ਵੱਲ ਰੁਝਾਨ ਕਿਵੇਂ ਹੋਇਆ, ਇਸ ਬਾਰੇ ਐਸ ਬੀ ਐਸ ਪੰਜਾਬੀ ਨੇ ਉਹਨਾਂ ਨਾਲ ਗੱਲਬਾਤ ਕੀਤੀ। ਇਸ ਦੌਰਾਨ ਹੈਰੀ ਨੇ ਸੁਮੋ ਰੈਸਲਿੰਗ ਅਤੇ ਇਸ ਵਿੱਚ ਹਿਸਾ ਲੈਣ ਵਾਲੇ ਪਹਿਲਵਾਨਾਂ ਬਾਰੇ ਕਈ ਦਿਲਚਸਪ ਗੱਲਾਂ ਸਾਂਝੀਆਂ ਕੀਤੀਆਂ। ਉਹਨਾਂ ਨਾਲ ਪੂਰੀ ਗੱਲਬਾਤ ਇਸ ਪੌਡਕਾਸਟ ਰਾਹੀਂ ਸੁਣੋ।
ਗੱਠਜੋੜ ਦਾ ਭਵਿੱਖ ਖਤਰੇ ਵਿੱਚ ਹੈ, ਕਿਉਂਕਿ ਵਿਰੋਧੀ ਧਿਰ ਦੀ ਨੇਤਾ ਸੂਜ਼ਨ ਲੀ ਨੇ ਨੈਸ਼ਨਲਜ਼ ਦੇ ਨੇਤਾ ਡੇਵਿਡ ਲਿਟਲਪ੍ਰਾਊਡ ਨੂੰ ਇਸ ਹਫ਼ਤੇ ਸੰਸਦ ਵਿੱਚ ਪਾਸ ਹੋਏ ਨਵੇਂ ਨਫ਼ਰਤ ਕਾਨੂੰਨਾਂ 'ਤੇ ਅਸਤੀਫਾ ਨਾ ਦੇਣ ਦੀ ਅਪੀਲ ਕੀਤੀ ਹੈ। ਹਾਲਾਂਕਿ, ਲੀ ਨੇ ਨੈਸ਼ਨਲਜ਼ ਦੇ ਤਿੰਨ ਸਿਆਸਤਦਾਨਾਂ ਦੇ ਅਸਤੀਫੇ ਸਵੀਕਾਰ ਕਰ ਲਏ ਹਨ। ਪਰ ਲਿਟਲਪ੍ਰਾਊਡ ਸਮੇਤ ਅੱਠ ਹੋਰਾਂ ਨੇ, ਨੈਸ਼ਨਲਜ਼ ਆਗੂਆਂ ਵੱਲੋਂ ਆਪਣੇ ਤਿੰਨ ਸਾਥੀਆਂ ਦੇ ਅਸਤੀਫ਼ੇ ਤੋਂ ਬਾਅਦ, ਵਿਰੋਧ ਵਿੱਚ ਸ਼ੈਡੋ ਕੈਬਨਿਟ ਛੱਡ ਦਿੱਤੀ। ਨੈਸ਼ਨਲਜ਼ ਦੇ ਲੀਡਰ ਡੇਵਿਡ ਲਿਟਲਪ੍ਰਾਊਡ ਦਾ ਕਹਿਣਾ ਹੈ ਕਿ ਪਾਰਟੀ ਸੂਜ਼ਨ ਲੀ ਦੇ ਅਧੀਨ ਸ਼ੈਡੋ ਮਨਿਸਟਰੀ ਦਾ ਹਿੱਸਾ ਨਹੀਂ ਹੋ ਸਕਦੀ। ਇਹ ਅਤੇ ਹੋਰ ਮੁੱਖ ਖ਼ਬਰਾਂ ਲਈ ਇਹ ਪੌਡਕਾਸਟ ਸੁਣੋ।
Despite having no family history of diabetes, Harman* has been dealing with the condition for the past 11 years. She was first diagnosed during her second pregnancy. She attributes her illness to the pressure of working harder to sustain life in a new country and the constant stress of visa uncertainty. Now, she regrets her choices. - 42 ਸਾਲਾ ਹਰਮਨ* ਲਗਭਗ 11 ਸਾਲਾਂ ਤੋਂ ਸ਼ੂਗਰ ਨਾਲ ਪੀੜਤ ਹੈ ਅਤੇ ਮੰਨਦੀ ਹੈ ਕਿ ਇਸ ਬਿਮਾਰੀ ਨੇ ਉਸਦੀ ਜ਼ਿੰਦਗੀ ਦੀ ਦਿਸ਼ਾ ਹੀ ਬਦਲ ਦਿੱਤੀ ਹੈ। ਪਰਿਵਾਰਕ ਇਤਿਹਾਸ ਨਾ ਹੋਣ ਦੇ ਬਾਵਜੂਦ, ਉਸਨੂੰ ਦੂਜੀ ਗਰਭ ਅਵਸਥਾ ਦੌਰਾਨ ਗਰਭਕਾਲੀ ਸ਼ੂਗਰ ਹੋਈ, ਜੋ ਬਾਅਦ ਵਿੱਚ ਡਾਇਬਟੀਜ਼ ਵਿੱਚ ਬਦਲ ਗਈ। ਹਰਮਨ ਦਾ ਦਾਅਵਾ ਹੈ ਕਿ ਕੰਮਕਾਜੀ ਪ੍ਰਵਾਸੀ ਹੋਣਾ, ਵੀਜ਼ਾ ਸੰਬੰਧੀ ਅਨਿਸ਼ਚਿਤਤਾ ਅਤੇ ਸੱਭਿਆਚਾਰਕ ਪਾਬੰਦੀਆਂ ਇਸ ਬਿਮਾਰੀ ਦੇ ਵਿਕਾਸ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੀਆਂ ਹਨ।
ਦਰਸ਼ਕ ਫਿਲਮ 'ਬਾਰਡਰ-2' ਦੀ ਰਿਲੀਜ਼ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ, ਅਤੇ 15 ਸਾਲਾਂ ਬਾਅਦ ਫਿਲਮ 'ਡੇਲ੍ਹੀ ਬੇਲ਼ੀ' ਵੀ ਮੁੜ ਕੇ ਦਸਤਕ ਦੇ ਸਕਦੀ ਹੈ। ਇਸਦੇ ਨਾਲ ਫਿਲਮ ਜਗਤ ਦੀਆਂ ਹੋਰ ਤਾਜ਼ਾ ਖਬਰਾਂ ਲਈ ਸੁਣੋ ਸਾਡੀ ਹਫਤਾਵਾਰੀ ਬਾਲੀਵੁੱਡ ਗੱਪਸ਼ੱਪ।
ਅਜੋਕੇ ਸਮੇਂ ਵਿੱਚ ਇਕੱਲਾਪਨ ਇੱਕ ਵੱਡੀ ਸਮੱਸਿਆ ਬਣਦਾ ਜਾ ਰਿਹਾ ਹੈ। ਖਾਸ ਕਰਕੇ ਨੌਜਵਾਨਾਂ ਵਿੱਚ ਇਹ ਅਹਿਸਾਸ ਤੇਜ਼ੀ ਨਾਲ ਵੱਧ ਰਿਹਾ ਹੈ। ਲੋਕਾਂ ਦੀ ਭੀੜ ਵਿੱਚ ਰਹਿੰਦੇ ਹੋਏ ਵੀ ਕਈ ਲੋਕ ਆਪਣੇ ਆਪ ਨੂੰ ਇਕੱਲਾ ਮਹਿਸੂਸ ਕਰ ਰਹੇ ਹਨ। ਇਹ ਇਕੱਲਾਪਨ ਸਿਰਫ਼ ਭਾਵਨਾਵਾਂ ਤੱਕ ਸੀਮਿਤ ਨਹੀਂ ਹੈ, ਸਗੋਂ ਇਸ ਕਾਰਨ ਸਿਹਤ ’ਤੇ ਵੀ ਮਾੜਾ ਅਸਰ ਪੈ ਰਿਹਾ ਹੈ। ਮਾਹਿਰਾਂ ਦੱਸਦੇ ਹਨ ਕਿ ਜ਼ਿਆਦਾ ਸਮੇਂ ਤੱਕ ਇਕੱਲਾਪਨ ਡਿਪਰੈਸ਼ਨ, ਤਣਾਅ ਅਤੇ ਹੋਰ ਬਿਮਾਰੀਆਂ ਦਾ ਕਾਰਨ ਬਣ ਸਕਦਾ ਹੈ। ਵਿਸ਼ਵ ਸਿਹਤ ਸੰਗਠਨ ਦੀ ਰਿਪੋਰਟ ਮੁਤਾਬਕ, ਵਡੇਰੀ ਉਮਰ ਦੇ ਲੋਕਾਂ ਵਿੱਚ ਡਿਪਰੈਸ਼ਨ, ਡਾਇਬਿਟੀਜ਼, ਅਤੇ ਯਾਦਦਾਸ਼ਤ ਕਮਜ਼ੋਰ ਹੋਣ ਵਰਗੀਆਂ ਸਮੱਸਿਆਵਾਂ ਦੇ ਪਿੱਛੇ ਵੀ ਸਮਾਜਿਕ ਇਕੱਲਤਾ ਇੱਕ ਵੱਡੀ ਵਜ੍ਹਾ ਹੈ। ਹੋਰ ਵੇਰਵੇ ਲਈ ਸੁਣੋ ਇਹ ਰਿਪੋਰਟ
ਫੋਡਮੈਪ, ਉੱਚ ਪ੍ਰੋਟੀਨ, ਗਲੂਟਨ-ਮੁਕਤ, ਘੱਟ ਚਰਬੀ ਵਾਲਾ, ਸਾਫ਼-ਸੁਥਰਾ ਖਾਣਾ - ਇੰਨੀਆਂ ਸਾਰੀਆਂ ਖੁਰਾਕਾਂ ਤੇ ਇੰਨੀਆਂ ਸਲਾਹਾਂ। ਆਸਟ੍ਰੇਲੀਆ ਦੇ ਮਾਹਰ ਚੇਤਾਵਨੀ ਦੇ ਰਹੇ ਹਨ ਕਿ ਇੱਕੋ ਸਮੇਂ ਕਈ ਖੁਰਾਕਾਂ ਦੀ ਪਾਲਣਾ ਕਰਨ ਦੇ ਅਣਕਿਆਸੇ ਨਤੀਜੇ ਹੋ ਸਕਦੇ ਹਨ।
ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ੀ ਨੇ ਕਿਹਾ ਹੈ ਕਿ ਆਸਟ੍ਰੇਲੀਆਈ ਸੰਸਦ ਨੇ ਰਾਤੋਂ-ਰਾਤ ਬੁਲਾਈ ਹੰਗਾਮੀ ਬੈਠਕ ਵਿੱਚ ਨਫ਼ਰਤ ਵਿਰੋਧੀ ਅਤੇ ਹਥਿਆਰ ਨਿਯੰਤਰਣ ਕਾਨੂੰਨਾਂ ਵਿੱਚ ਤਬਦੀਲੀਆਂ ਪਾਸ ਕੀਤੀਆਂ ਹਨ। ਸਰਕਾਰ ਦੇ ਬਿੱਲ ਨੂੰ ਲਿਬਰਲ ਮੈਂਬਰਾਂ ਦੇ ਸਮਰਥਨ ਨਾਲ ਸੈਨੇਟ ਵਿੱਚ ਮਨਜ਼ੂਰੀ ਮਿਲੀ, ਜਦਕਿ ਨੇਸ਼ਨਲਜ਼ ਨੇ ਬੋਲਣ ਦੀ ਆਜ਼ਾਦੀ 'ਤੇ ਪ੍ਰਭਾਵਾਂ ਦੇ ਚਿੰਤਾਵਾਂ ਕਾਰਨ ਵਿਰੋਧ ਕੀਤਾ। ਇਸ ਅਤੇ ਹੋਰ ਅਹਿਮ ਖਬਰਾਂ ਲਈ ਪੌਡਕਾਸਟ ਸੁਣੋ।
ਮੈਲਬਰਨ ਦੇ ਕਲਾਈਡ ਨੌਰਥ ਇਲਾਕੇ ਵਿੱਚ 42 ਸਾਲਾਂ ਟਰੱਕ ਡਰਾਇਵਰ ਸੁਪਿੰਦਰ ਪਾਲ ਸਿੰਘ ’ਤੇ ਦੋ ਅਣਪਛਾਤੇ ਵਿਅਕਤੀਆਂ ਵੱਲੋਂ ਹਮਲੇ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਘਟਨਾ 15 ਜਨਵਰੀ ਨੂੰ ਸਵੇਰੇ ਕਰੀਬ 5 ਵਜੇ ਉਸ ਸਮੇਂ ਵਾਪਰੀ, ਜਦੋਂ ਉਹ ਆਪਣੇ ਘਰ ਦੇ ਬਾਹਰ ਖੜ੍ਹੇ ਟਰੱਕ ਵੱਲ ਜਾ ਰਿਹਾ ਸੀ ਅਤੇ ਉਸ ਦਾ ਪਰਿਵਾਰ ਘਰ ਅੰਦਰ ਸੁੱਤਾ ਹੋਇਆ ਸੀ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਜਾਰੀ ਹੈ ਅਤੇ ਹਮਲਾਵਰਾਂ ਦੀ ਪਛਾਣ ਲਈ ਭਾਈਚਾਰੇ ਤੋਂ ਸਹਿਯੋਗ ਦੀ ਅਪੀਲ ਕੀਤੀ ਗਈ ਹੈ। ਹੋਰ ਵੇਰਵਿਆਂ ਲਈ ਸੁਣੋ ਇਹ ਆਡੀਓ ਰਿਪੋਰਟ।
ਪਾਕਿਸਤਾਨ ਨੇ 2024 ਵਿੱਚ 126 ਦੇਸ਼ਾਂ ਲਈ ਸ਼ੁਰੂ ਕੀਤਾ 'ਵੀਜ਼ਾ ਆਨ ਅਰਾਈਵਲ' ਹੁਣ ਬੰਦ ਕਰ ਦਿੱਤਾ ਹੈ। ਇਸ ਵਿੱਚ ਧਾਰਮਿਕ ਵੀਜ਼ਾ ਸ਼੍ਰੇਣੀ ਵੀ ਸ਼ਾਮਲ ਹੈ। ਇਸ ਖਬਰ ਸਮੇਤ ਪਾਕਿਸਤਾਨ ਦੀਆਂ ਹੋਰ ਅਹਿਮ ਖਬਰਾਂ ਇਸ ਪੌਡਕਾਸਟ ਰਾਹੀਂ ਸੁਣੋ।
ਐਸ ਬੀ ਐਸ ਪੰਜਾਬੀ ਦੇ ਇਸ ਰੇਡੀਓ ਪ੍ਰੋਗਰਾਮ ਵਿੱਚ ਦੇਸ਼-ਦੁਨੀਆ ਦੀਆਂ ਚੋਣਵੀਆਂ ਖ਼ਬਰਾਂ ਦੇ ਨਾਲ-ਨਾਲ ਕੁਝ ਅਹਿਮ ਪੇਸ਼ਕਾਰੀਆਂ ਵੀ ਹਨ। ਜਿਨ੍ਹਾਂ ਵਿੱਚ ਵਿਕਟੋਰੀਆ ਵਿੱਚ ਲੱਗੀ ਭਿਆਨਕ ਬੁਸ਼ ਫਾਇਰ ਦੀ ਤਾਜ਼ਾ ਸਥਿਤੀ ਅਤੇ ਭਵਿੱਖ ਦੀਆਂ ਚੇਤਾਵਨੀਆਂ, ਆਸਟ੍ਰੇਲੀਆ ਵਿੱਚ ਭੋਜਨ ਸਬੰਧੀ ਧਾਰਮਿਕ ਅਤੇ ਸਿਹਤ ਪਾਬੰਦੀਆਂ ਦਾ ਧਿਆਨ ਰੱਖਣ ਸਬੰਧੀ ਮਾਹਿਰਾਨਾ ਸੁਝਾਅ ਅਤੇ ਤਕਨਾਲੋਜੀ ਦੇ ਯੁੱਗ ਵਿੱਚ ਆਰਟੀਫਿਸ਼ੀਅਲ ਇੰਟੈਲੀਜੈਂਸ ਜਰੀਏ ਹੁੰਦੀਆਂ ਧੋਖਾਧੜੀਆਂ ਬਾਰੇ ਸੁਚੇਤ ਕਰਦੀ ਇੱਕ ਰਿਪੋਰਟ ਵੀ ਸ਼ਾਮਿਲ ਹੈ। ਇੱਥੇ ਹੀ ਬੱਸ ਨਹੀਂ ‘ਪੰਜਾਬੀ ਡਾਇਰੀ’ ਰਾਹੀਂ ਪੰਜਾਬ ਦੀ ਖਬਰਸਾਰ ਵੀ ਸੁਣ ਸਕਦੇ ਹੋ।
ਆਸਟ੍ਰੇਲੀਆ ਵਿੱਚ 12 ਦਿਸੰਬਰ 2025 ਨੂੰ ਸੋਸ਼ਲ ਮੀਡੀਆ ਸਬੰਧੀ ਉਮਰ ਹੱਦ ਲਾਗੂ ਹੋਣ ਤੋਂ ਬਾਅਦ 4.7 ਮਿਲੀਅਨ ਤੋਂ ਵੱਧ ਸੋਸ਼ਲ ਮੀਡੀਆ ਅਕਾਊਂਟਸ ਬੰਦ ਕੀਤੇ ਗਏ ਹਨ। ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ੀ ਅਤੇ ਸੰਚਾਰ ਮੰਤਰੀ ਅਨਿਕਾ ਵੇਲਜ਼ ਦਾ ਕਹਿਣਾ ਹੈ ਕਿ ਸਰਕਾਰ ਦੇ ਇਸ ਫੈਸਲੇ ਦੇ ਸਕਾਰਾਤਮਕ ਸਿੱਟੇ ਸਾਹਮਣੇ ਆ ਰਹੇ ਹਨ ਜਦਕਿ ਡਿਜੀਟਲ ਮਾਹਿਰਾਂ ਦੀ ਦਲੀਲ ਹੈ ਕਿ ਇਸ ਪਾਬੰਦੀ ਦੇ ਨਤੀਜਿਆਂ ਬਾਰੇ ਫਿਲਹਾਲ ਕੁਝ ਵੀ ਕਹਿਣਾ ਜਲਦਬਾਜੀ ਹੈ। ਕਾਬਿਲੇਗੌਰ ਹੈ, ਆਸਟ੍ਰੇਲੀਆ ਦੇ ਇਸ ਕਦਮ ਦੀ ਚਰਚਾ ਵਿਸ਼ਵ ਭਰ ਵਿੱਚ ਹੋ ਰਹੀ ਹੈ। ਮਲੇਸ਼ੀਆ ਤੇ ਨਿਊਜ਼ੀਲੈਂਡ ਵਾਂਗ ਹੋਰ ਮੁਲਕ ਵੀ ਇਸੇ ਤਰ੍ਹਾਂ ਦੀਆਂ ਪਾਬੰਦੀਆਂ ਲਗਾਉਣ ਬਾਰੇ ਵਿਚਾਰ ਕਰ ਰਹੇ ਹਨ। ਹੋਰ ਵੇਰਵੇ ਲਈ ਸੁਣੋ ਇਹ ਰਿਪੋਰਟ...
ਸਿਡਨੀ ਦੇ ‘ਸਰਦਾਰ ਫੁੱਟਬਾਲ ਕਲੱਬ’ ਦੇ ਮੈਂਬਰਾਂ ਦਾ ਕਹਿਣਾ ਹੈ ਕਿ ਜਦੋਂ ਸਰੀਰਕ ਕਸਰਤ ਨੂੰ ਇਕੱਠੇ ਮਿਲ ਕੇ ਮਜ਼ੇਦਾਰ ਗਤੀਵਿਧੀ ਬਣਾਇਆ ਜਾਵੇ, ਤਾਂ ਰੁਝੇਵਿਆਂ ਭਰੀ ਜ਼ਿੰਦਗੀ ਵਿੱਚੋਂ ਵੀ ਸਮਾਂ ਕੱਢਣਾ ਆਸਾਨ ਹੋ ਜਾਂਦਾ ਹੈ। ਚਾਰ ਲੋਕਾਂ ਨਾਲ ਸ਼ੁਰੂ ਹੋਇਆ ਇਹ ਕਲੱਬ ਅੱਜ ਸਿਰਫ਼ ਸਰੀਰਕ ਤੇ ਮਾਨਸਿਕ ਤੰਦਰੁਸਤੀ ਹੀ ਨਹੀਂ, ਬਲਕਿ ਹਰ ਐਤਵਾਰ ਦੀ ਸਾਂਝ ਅਤੇ ਮਿਲਾਪ ਦਾ ਵੀ ਸਹਾਰਾ ਬਣ ਚੁੱਕਾ ਹੈ। ਇਸ ਗੱਲਬਾਤ ਵਿੱਚ ਜਾਣੋ ਕਿ ਕਿਵੇਂ ਟਰੱਕ, ਬੱਸ ਅਤੇ ਹੋਰ ਵੱਖ-ਵੱਖ ਕਿੱਤਿਆਂ ਨਾਲ ਜੁੜੇ ਪਰਵਾਸੀ ਪੰਜਾਬੀ ਪਿਛਲੇ ਇੱਕ ਦਹਾਕੇ ਤੋਂ ਨਿਯਮਤ ਤੌਰ ’ਤੇ ਸੌਕਰ ਖੇਡ ਕੇ ਆਪਣੀ ਸਿਹਤ ਦਾ ਧਿਆਨ ਰੱਖ ਰਹੇ ਹਨ।
ਨਿਊ ਸਾਊਥ ਵੇਲਜ਼ ਦੇ ਮਿਡ ਨੌਰਥ ਕੋਸਟ 'ਤੇ ਇੱਕ ਸਰਫਰ ਨੂੰ ਸ਼ਾਰਕ ਨੇ ਕੱਟ ਲਿਆ ਹੈ। ਪਿਛਲੇ 48 ਘੰਟਿਆਂ ਵਿੱਚ ਰਾਜ ਦੀ ਤੱਟਰੇਖਾ 'ਤੇ ਇਹ ਚੌਥਾ ਪੁਸ਼ਟੀ ਕੀਤਾ ਗਿਆ ਸ਼ਾਰਕ ਹਮਲਾ ਹੈ। ਸ਼ਾਰਕ ਹਮਲਿਆਂ ਦੀ ਇੱਕ ਲੜੀ ਤੋਂ ਬਾਅਦ ਅਗਲੇ 48 ਘੰਟਿਆਂ ਲਈ ਉੱਤਰੀ ਬੀਚਾਂ 'ਤੇ ਤੈਰਾਕੀ ਸਥਾਨ, ਸਰਫਰਾਂ ਅਤੇ ਤੈਰਾਕਾਂ ਲਈ ਬੰਦ ਕਰ ਦਿੱਤੇ ਗਏ ਹਨ। ਇਸ ਖਬਰ ਸਮੇਤ ਦਿਨ ਭਰ ਦੀਆਂ ਹੋਰ ਅਹਿਮ ਖਬਰਾਂ ਇਸ ਪੌਡਕਾਸਟ ਰਾਹੀਂ ਸੁਣੋ।
ਆਸਟ੍ਰੇਲੀਆ ਵਿੱਚ ਗਰਮੀ ਦੀਆਂ ਛੁੱਟੀਆਂ ਹੋਣ ਦੇ ਬਾਵਜੂਦ, ਕਈ ਪਰਵਾਸੀ ਪਰਿਵਾਰ ਉੱਤਰੀ ਭਾਰਤ ਦੀ ਕੜਾਕੇ ਦੀ ਠੰਡ ਵਿਚ ਵੀ ਆਪਣੇ ਵਤਨ ਜਾਣ ਨੂੰ ਤਰਜੀਹ ਦਿੰਦੇ ਹਨ। ਇਸ ਯਾਤਰਾ ਦੇ ਪਿੱਛੇ ਮਕਸਦ ਹੁੰਦਾ ਹੈ ਆਸਟ੍ਰੇਲੀਆ ਵਿੱਚ ਪਲ ਰਹੇ ਬੱਚਿਆਂ ਨੂੰ ਆਪਣੀ ਮੂਲ ਧਰਤੀ, ਭਾਸ਼ਾ ਅਤੇ ਸਭਿਆਚਾਰ ਨਾਲ ਜੋੜ ਕੇ ਰੱਖਣਾ। ਐਸ ਬੀ ਐਸ ਪੰਜਾਬੀ ਨੇ ਛੁੱਟੀਆਂ ਦੌਰਾਨ ਪੰਜਾਬ ਜਾਣ ਵਾਲੇ ਕੁਝ ਪਰਿਵਾਰਾਂ ਨਾਲ ਗੱਲਬਾਤ ਕਰਕੇ ਉਹਨਾਂ ਦੀ ਸੋਚ, ਅਨੁਭਵ ਅਤੇ ਭਾਵਨਾਵਾਂ ਇਸ ਪੌਡਕਾਸਟ ਰਾਹੀਂ ਸਾਹਮਣੇ ਲਿਆਂਦੀਆਂ ਹਨ।
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੰਜਾਬ ਦੇ ਸਰਹੱਦੀ ਕਿਸਾਨਾਂ ਲਈ ਵੱਡੀ ਰਾਹਤ ਦਾ ਦਾਅਵਾ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਨੇ ਕੰਡਿਆਲੀ ਤਾਰ ਕੌਮਾਂਤਰੀ ਸਰਹੱਦ ਦੇ ਐਨ ਨੇੜੇ ਤਬਦੀਲ ਕਰਨ ਦੀ ਸਿਧਾਂਤਕ ਤੌਰ ’ਤੇ ਸਹਿਮਤੀ ਦੇ ਦਿੱਤੀ ਹੈ। ਬੀਤੇ ਸ਼ਨੀਵਾਰ ਨੂੰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਮਗਰੋਂ ਮੁੱਖ ਮੰਤਰੀ ਨੇ ਕਿਹਾ ਕਿ ਇਸ ਕਦਮ ਨਾਲ ਹਜ਼ਾਰਾਂ ਏਕੜ ਜ਼ਮੀਨ ’ਤੇ ਬਿਨਾਂ ਕਿਸੇ ਰੁਕਾਵਟ ਦੇ ਖੇਤੀ ਕਰਨ ਦਾ ਰਾਹ ਪੱਧਰਾ ਹੋ ਜਾਵੇਗਾ। ਮੁੱਖ ਮੰਤਰੀ ਨੇ ਸ੍ਰੀ ਸ਼ਾਹ ਨਾਲ ਕੀਤੀ ਮੁਲਾਕਾਤ ਦੌਰਾਨ ਤਜਵੀਜ਼ਤ ਬੀਜ ਬਿੱਲ, ਅਣਸੁਲਝੇ ਸਤਲੁਜ ਯਮੁਨਾ ਲਿੰਕ ਨਹਿਰ ਵਿਵਾਦ, ਐੱਫ ਸੀ ਆਈ ਵੱਲੋਂ ਅਨਾਜ ਦੀ ਮੱਠੀ ਢੋਆ-ਢੋਆਈ, ਆੜ੍ਹਤੀਆ ਕਮਿਸ਼ਨ ਰੋਕਣ, ਪੇਂਡੂ ਵਿਕਾਸ ਫੰਡ ਅਤੇ ਮਾਰਕੀਟ ਫੀਸਾਂ ਦਾ ਭੁਗਤਾਨ ਨਾ ਕਰਨ ਅਤੇ ਚੰਡੀਗੜ੍ਹ ਪ੍ਰਸ਼ਾਸਨ ਵਿੱਚ ਪੰਜਾਬ ਦੀ ਭੂਮਿਕਾ ਨੂੰ ਘਟਾਉਣ ਸਬੰਧੀ ਇਤਰਾਜ਼ ਵੀ ਚੁੱਕੇ। ਹੋਰ ਵੇਰਵੇ ਲਈ ਸੁਣੋ ਇਹ ਰਿਪੋਰਟ
ਜਾਣੋ ਮੈਲਬਰਨ ਵਿੱਚ ਚੱਲ ਰਹੇ ਆਸਟ੍ਰੇਲੀਅਨ ਓਪਨ ਟੈਨਿਸ ਟੂਰਨਾਮੈਂਟ ਦਾ ਇਤਿਹਾਸ, ਖ਼ਾਸੀਅਤਾਂ ਅਤੇ ਰਿਕਾਰਡਤੋੜ 111.5 ਮਿਲੀਅਨ ਡਾਲਰ ਦੇ ਇਨਾਮ ਪੂਲ ਬਾਰੇ। ਨਾਲ ਹੀ ਜਾਣੋ ਉਹ ਮਹੱਤਵਪੂਰਣ ਟੈਨਿਸ ਸ਼ਬਦ ਤੇ ਨਾਂ, ਜੋ ਤੁਹਾਨੂੰ ਬਲੂ ਕੋਰਟ ਦੀ ਇਸ ਖੇਡ ਨੂੰ ਹੋਰ ਡੂੰਘਾਈ ਨਾਲ ਸਮਝਣ ਵਿੱਚ ਮਦਦ ਕਰਨਗੇ।
loading
Comments (1)

Joey Huller

ldlddlld fuzzxl

Nov 11th
Reply