DiscoverSBS Punjabi - ਐਸ ਬੀ ਐਸ ਪੰਜਾਬੀ
SBS Punjabi - ਐਸ ਬੀ ਐਸ ਪੰਜਾਬੀ
Claim Ownership

SBS Punjabi - ਐਸ ਬੀ ਐਸ ਪੰਜਾਬੀ

Author: SBS

Subscribed: 996Played: 28,344
Share

Description

Independent news and stories connecting you to life in Australia and Punjabi-speaking Australians. - ਤਾਜ਼ਾ-ਤਰੀਨ ਖ਼ਬਰਾਂ ਅਤੇ ਕਹਾਣੀਆਂ ਜੋ ਤੁਹਾਨੂੰ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲ਼ੇ ਆਸਟ੍ਰੇਲੀਅਨ ਲੋਕਾਂ ਨਾਲ਼ ਜੋੜਦੀਆਂ ਹਨ।
757 Episodes
Reverse
ਵਿਸ਼ਵਵਿਆਪੀ ਆਰਥਿਕ ਅਨਿਸ਼ਚਿਤਤਾ, ਤੇਜ਼ ਤਕਨੀਕੀ ਤਬਦੀਲੀਆਂ ਅਤੇ ਵਾਤਾਵਰਣ ਦੀਆਂ ਗੰਭੀਰ ਚੇਤਾਵਨੀਆਂ ਦੇ ਇਸ ਦੌਰ ਵਿੱਚ, ਆਸਟ੍ਰੇਲੀਆ ਵਿੱਚ ਪਲ ਰਹੀ ਪੰਜਾਬੀ ਨੌਜਵਾਨ ਪੀੜ੍ਹੀ ਕਿਹੜੀਆਂ ਗੱਲਾਂ ਨੂੰ ਲੈ ਕੇ ਸਭ ਤੋਂ ਵੱਧ ਚਿੰਤਤ ਹੈ? ਐਸ ਬੀ ਐਸ ਪੰਜਾਬੀ ਨੇ ਆਸਟ੍ਰੇਲੀਅਨ ਪੰਜਾਬੀ ਨੌਜਵਾਨਾਂ ਨਾਲ ਗੱਲਬਾਤ ਕਰਕੇ 2025 ਦੌਰਾਨ ਉਨ੍ਹਾਂ ਦੀਆਂ ਮੁੱਖ ਚਿੰਤਾਵਾਂ ਅਤੇ 2026 ਤੋਂ ਲਾਈਆਂ ਹੋਈਆਂ ਉਮੀਦਾਂ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਹੈ। ਹੋਰ ਜਾਣਕਾਰੀ ਲਈ ਪੂਰਾ ਪੌਡਕਾਸਟ ਸੁਣੋ।
The Shine of Remembrance is one of Australia's largest war memorials, and protecting it is the daily task of these guards of the Sikh faith. - ਆਸਟ੍ਰੇਲੀਆ ਦੇ ਮੁੱਖ ਯੁੱਧ ਸਮਾਰਕਾਂ ਵਿੱਚੋਂ ਇੱਕ ਮੈਲਬਰਨ ਦੇ 'ਸ਼ਰਾਈਨ ਆਫ ਰਿਮੈਂਬਰੈਂਸ' ਵਿਖੇ ਸੁਰੱਖਿਆ ਅਫਸਰਾਂ ਵਜੋਂ ਤਾਇਨਾਤ ਸਿੱਖ ਸ਼ਰਾਈਨ ਗਾਰਡ ਮਨਿੰਦਰਪਾਲ ਗਿੱਲ ਅਤੇ ਜੋਗਜਿੰਦਰ ਸਿੰਘ ਇਸ ਸ਼ਹੀਦੀ ਯਾਦਗਾਰ ਨੂੰ ਸੁਰੱਖਿਅਤ ਰੱਖਣ ਲਈ ਸੇਵਾਵਾਂ ਨਿਭਾਅ ਰਹੇ ਹਨ। ਇਨ੍ਹਾਂ ਦੋਵੇਂ ਸੁਰੱਖਿਆ ਅਫਸਰਾਂ ਨੇ ਐਸ ਬੀ ਐਸ ਪੰਜਾਬੀ ਨਾਲ ਇੱਕ ਵਿਸ਼ੇਸ਼ ਗੱਲਬਾਤ ਦੌਰਾਨ ਸਾਂਝਾ ਕੀਤਾ ਕਿ ਕਿਵ਼ੇਂ ਇੰਨ੍ਹਾ ਸੇਵਾਵਾਂ ਨੇ ਉਨ੍ਹਾਂ ਨੂੰ ਆਸਟ੍ਰੇਲੀਆ ਦੇ ਜੰਗੀ ਇਤਿਹਾਸ ਬਾਰੇ ਜਾਣੂ ਕਰਵਾਉਣ ਦੇ ਨਾਲ-ਨਾਲ ਖ਼ੁਦ ਦੇ ਪਿਛੋਕੜ ਨਾਲ ਜੁੜਨ ਦਾ ਮੌਕਾ ਵੀ ਦਿੱਤਾ ਹੈ।
ਸਿਡਨੀ ਦੇ ਦੱਖਣ-ਪੱਛਮ ਵਿੱਚ ਇੱਕ ਜਨਤਕ ਸਥਾਨ ‘ਤੇ ਗੋਲੀਬਾਰੀ ਕਰਨ ਦੀ ਕਥਿਤ ਸਾਜ਼ਿਸ਼ ‘ਚ 24 ਸਾਲਾ ਵਿਅਕਤੀ ਹਿਰਾਸਤ ਵਿੱਚ ਹੈ। ਉਸ ‘ਤੇ 10 ਤੋਂ ਵੱਧ ਅਪਰਾਧਾਂ ਦੇ ਦੋਸ਼ ਲਗਾਏ ਗਏ ਹਨ, ਜਿਨ੍ਹਾਂ ਵਿੱਚ ਅਪਰਾਧ ਕਰਨ ਦੀ ਸਾਜ਼ਿਸ਼, ਹਥਿਆਰ ਅਤੇ ਨਸ਼ੀਲੇ ਪਦਾਰਥਾਂ ਦੀ ਸਪਲਾਈ, ਅਤੇ ਗੰਭੀਰ ਸਰੀਰਕ ਨੁਕਸਾਨ ਪਹੁੰਚਾਉਣ ਦੇ ਇਰਾਦੇ ਨਾਲ ਅਪਰਾਧਿਕ ਸਮੂਹ ਨੂੰ ਨਿਰਦੇਸ਼ਤ ਕਰਨ ਦੇ ਦੋਸ਼ ਸ਼ਾਮਲ ਹਨ। ਇਹ ਅਤੇ ਹੋਰ ਅੱਜ ਦੀਆਂ ਮੁੱਖ ਖ਼ਬਰਾਂ ਦੇਖਣ ਲਈ ਸੁਣੋ ਸਾਡਾ ਪੌਡਕਾਸਟ...
A decade ago, when vlogging was still an unfamiliar concept for most Punjabi migrants in Australia, Melbourne-based actor Sammy Gill was already making relatable, humorous videos that garnered millions of views across multiple social media platforms including YouTube and Facebook. In this interview with SBS Punjabi, Sammy reflects on his creative journey from vlogging to acting in Punjabi films, while continuing to explore the same themes through a broader cinematic lens. - ਤਕਰੀਬਨ 1 ਦਹਾਕੇ ਪਹਿਲਾਂ, ਜਦੋਂ 'ਵੀਲੌਗਿੰਗ' ਵਰਗਾ ਲਫ਼ਜ਼ ਹਜੇ ਆਮ ਨਹੀਂ ਸੀ, ਉਦੋਂ ਦੇ ਸਮੇਂ 'ਚ ਮੈਲਬਰਨ ਦੇ ਕਲਾਕਾਰ ਸੈਮੀ ਗਿੱਲ ਦੀਆਂ ਵੀਡੀਓਜ਼ ਯੂ ਟਿਊਬ ਵਿੱਚ ਮਿਲੀਅਨਜ਼ ਵਿਉਜ਼ ਤੱਕ ਪਹੁੰਚੀਆਂ ਸਨ ਤੇ ਖਾਸ ਗੱਲ ਇਹ ਸੀ ਕਿ ਹਰ ਵੀਡੀਓ ਹਾਸੇ ਭਰੀ ਹੋਣ ਦੇ ਨਾਲ-ਨਾਲ ਕੋਈ ਨਾ ਕੋਈ ਸਮਾਜਿਕ ਸੁਨੇਹਾ ਵੀ ਦਰਸਾਉਂਦੀ ਸੀ। ਆਓ ਜਾਣਦੇ ਹਾਂ ਕਿ 10 ਸਾਲ ਪਹਿਲਾਂ ਜੋ ਨਵੀਆਂ ਪਿਰਤਾਂ ਸੈਮੀ ਨੇ ਪਾਈਆਂ ਸਨ, ਉਹ ਹੁਣ ਕਿੱਥੇ ਤੱਕ ਪਹੁੰਚੀਆਂ ਹਨ?
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੁਲਿਸ ਅਧਿਕਾਰੀਆਂ ਨਾਲ ਮੁਲਾਕਾਤ ਕਰ ਕੇ ਉਹਨਾਂ ਦੀ ਮਿਹਨਤ ਅਤੇ ਕਾਰਗੁਜ਼ਾਰੀ ਦੀ ਸ਼ਲਾਘਾ ਕੀਤੀ। ਉਹਨਾਂ ਕਿਹਾ ਕਿ ਸੂਬੇ 'ਚ ਗੈਂਗਸਟਰਾਂ ਅਤੇ ਨਸ਼ਿਆਂ ਖਿਲਾਫ਼ ਕਾਰਵਾਈ ਕਰਨ ਵਿੱਚ ਕੋਈ ਵੀ ਢਿੱਲ ਨਹੀਂ ਵਰਤੀ ਜਾਣੀ ਚਾਹੀਦੀ। ਇਹ ਅਤੇ ਪੰਜਾਬ ਦੀਆਂ ਹੋਰ ਖ਼ਬਰਾਂ ਸੁਣੋ ਇਸ ਪੋਡਕਾਸਟ ਰਾਹੀਂ..
ਛੁੱਟੀਆਂ ਦੇ ਮੌਸਮ ਵਿੱਚ ਮਿਲਣ ਵਾਲਾ ਵਾਧੂ ਨਕਦ ਜੋ ਬੋਨਸ, ਛੁੱਟੀ ਦੀ ਅਦਾਇਗੀ ਜਾਂ ਤੋਹਫਿਆਂ ਦੇ ਰੂਪ ਵਿੱਚ ਹੋ ਸਕਦਾ ਹੈ, ਨੂੰ ਸਮਝਦਾਰੀ ਨਾਲ ਵਰਤਿਆ ਜਾ ਸਕਦਾ ਹੈ। ਵਿੱਤੀ ਮਾਹਿਰ ਸਲਾਹ ਦਿੰਦੇ ਹਨ ਕਿ ਨਿਵੇਸ਼ ਜਾਂ ਬਚਤ ਤੋਂ ਪਹਿਲਾਂ ਆਪਣੇ ਟੀਚੇ, ਕਰਜ਼ੇ ਅਤੇ ਭਵਿੱਖ ਦੀ ਯੋਜਨਾ ਨੂੰ ਧਿਆਨ ਵਿੱਚ ਰੱਖੋ। ਸ਼ੇਅਰ, ਸੁਪਰਐਨੁਏਸ਼ਨ ਜਾਂ ਮੋਰਟਗੇਜ ਅਦਾਇਗੀ, ਹਰ ਵਿਕਲਪ ਦੇ ਆਪਣੇ ਫਾਇਦੇ ਹਨ, ਪਰ ਸਹੀ ਸੰਤੁਲਨ ਹੀ ਲੰਬੇ ਸਮੇਂ ਦੀ ਵਿੱਤੀ ਸੁਰੱਖਿਆ ਦੀ ਕੁੰਜੀ ਹੈ।
Bondi ਅੱਤਵਾਦੀ ਹਮਲੇ ਤੋਂ ਬਾਅਦ ਨਿਊ ਸਾਊਥ ਵੇਲਜ਼ ਸਰਕਾਰ ਨੇ ਨਵੇਂ ਸਾਲ ਦੀ ਸ਼ਾਮ ਲਈ ਸਿਡਨੀ ਵਿੱਚ ਵਧੀਕ ਸੁਰੱਖਿਆ ਪ੍ਰਬੰਧਾਂ ਦਾ ਐਲਾਨ ਕੀਤਾ ਹੈ। ਪ੍ਰੀਮੀਅਰ ਕ੍ਰਿਸ ਮਿਨਸ ਨੇ ਲੋਕਾਂ ਨੂੰ ਡਰ ਤੋਂ ਬਿਨਾਂ ਤਿਉਹਾਰ ਮਨਾਉਣ ਅਤੇ ਸਥਾਨਕ ਵਪਾਰਾਂ ਦਾ ਸਮਰਥਨ ਕਰਨ ਦੀ ਅਪੀਲ ਕੀਤੀ ਹੈ। ਇਸ ਤੋਂ ਇਲਾਵਾ ਅੱਜ ਦੀਆਂ ਹੋਰ ਖਾਸ ਖ਼ਬਰਾਂ ਲਈ ਸੁਣੋ ਇਹ ਪੌਡਕਾਸਟ..
ਐਸਬੀਐਸ ਪੰਜਾਬੀ ਦੀ ‘ਬਾਲ ਕਹਾਣੀਆਂ’ ਲੜੀ ਦੇ ਇਸ ਹਫ਼ਤੇ ਦੇ ਐਪੀਸੋਡ ਵਿੱਚ ਪੇਸ਼ ਹੈ ਕਹਾਣੀ ‘ਨਕਲੀ ਸ਼ੇਰ’। ਲੇਖਕ ਖਾਲਿਦ ਮਹਿਮੂਦ ਆਸੀ ਦੀ ਇਹ ਰਚਨਾ ਉਸ ਖੋਤੇ ਦੀ ਦਿਲਚਸਪ ਦਾਸਤਾਨ ਬਿਆਨ ਕਰਦੀ ਹੈ, ਜੋ ਸ਼ੇਰ ਦੀ ਖੱਲ ਪਾ ਕੇ ਆਪਣੇ ਆਪ ਨੂੰ ਤਾਕਤਵਰ ਸਮਝਣ ਲੱਗ ਪੈਂਦਾ ਹੈ। ਪਰ ਕਿਵੇਂ ਉਸਨੂੰ ਤਾਕਤ ਦਾ ਅਸਲੀ ਅਰਥ ਸਮਝ ਆਉਂਦਾ ਹੈ, ਅਤੇ ਝੂਠ ਦੀ ਕੀਮਤ ਉਸਨੂੰ ਕਿਵੇਂ ਚੁਕਾਉਣੀ ਪੈਂਦੀ ਹੈ, ਇਹ ਸਭ ਜਾਣੋ ਐਸਬੀਐਸ ਪੰਜਾਬੀ ਦੀ ਇਸ ਮਨੋਰੰਜਕ ਤੇ ਸਿੱਖਿਆਦਾਇਕ ‘ਬਾਲ ਕਹਾਣੀ’ ਵਿੱਚ...
ਆਸਟ੍ਰੇਲੀਆ ਲਈ ਇਹ 12 ਮਹੀਨੇ ਉਤਾਰ-ਚੜ੍ਹਾਵਾਂ ਨਾਲ ਭਰੇ ਰਹੇ। ਸਿਡਨੀ ਦੇ ਇੱਕ ਮਸ਼ਹੂਰ ਬੀਚ ‘ਤੇ ਹੋਈ ਗੋਲੀਬਾਰੀ ਦੀ ਘਟਨਾ ਨੇ ਦੇਸ਼ ਵਾਸੀਆਂ ਦੀ ਏਕਤਾ ਅਤੇ ਹੌਂਸਲੇ ਦੀ ਕਠਿਨ ਪ੍ਰੀਖਿਆ ਲਈ। ਇਸ ਦੇ ਨਾਲ ਹੀ ਸਾਲ ਦੌਰਾਨ ਕੁਝ ਅਹਿਮ ਅਦਾਲਤੀ ਫੈਸਲੇ ਵੀ ਸਾਹਮਣੇ ਆਏ, ਜਿਨ੍ਹਾਂ ਵਿੱਚ ਮਸ਼ਰੂਮ ਨਾਲ ਹੋਈਆਂ ਮੌਤਾਂ ਦੇ ਮਾਮਲੇ ‘ਚ ਏਰਿਨ ਪੈਟਰਸਨ ਨੂੰ ਸੁਣਾਈ ਗਈ ਸਜ਼ਾ ਵੀ ਸ਼ਾਮਲ ਹੈ। ਪੂਰੇ ਸਾਲ ਦਾ ਲੇਖਾ-ਜੋਖਾ ਸੁਣੋ ਇਸ ਵਿਸ਼ੇਸ਼ ਰਿਪੋਰਟ ਵਿੱਚ।
ਮੈਲਬਰਨ ਦੇ ਦੱਖਣ-ਪੂਰਬੀ ਇਲਾਕੇ ਵਿੱਚ ਕ੍ਰਿਸਮਸ ਦੇ ਦਿਨ ਤੜਕੇ ਹਨੂਕਾ ਦੀ ਸਜਾਵਟ ਵਾਲੀ ਗੱਡੀ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਕਥਿਤ 'ਫਾਇਰਬਾਂਬਿੰਗ' ਯਾਨੀ ਅੱਗ ਲਾਉਣ ਦੇ ਮਾਮਲੇ ਵਿੱਚ ਪੁਲਿਸ ਨੇ ਇੱਕ ਸ਼ੱਕੀ ਵਿਅਕਤੀ ਦੀ ਪਛਾਣ ਕੀਤੀ ਹੈ। ਓਧਰ, ਦੋਸ਼ੀ ਜਿਨਸੀ ਅਪਰਾਧੀ ਜੈਫਰੀ ਐਪਸਟੀਨ ਦੇ ਪੀੜਤ, ਐਪਸਟੀਨ ਫਾਈਲਾਂ ਦੀ ਲੰਬੇ ਸਮੇਂ ਤੋਂ ਉਡੀਕੀ ਜਾ ਰਹੀ ਰਿਲੀਜ਼ ਵਿੱਚ ਕੀਤੀ ਗਈ ਕਾਂਟ-ਛਾਂਟ ਅਤੇ ਗੁੰਮ ਹੋਈਆਂ ਫਾਈਲਾਂ 'ਤੇ ਗੁੱਸਾ ਜ਼ਾਹਰ ਕਰ ਰਹੇ ਹਨ। ਪੰਜਾਬ ਦੀ ਗੱਲ ਕਰੀਏ ਤਾਂ, ਗਾਇਕ ਮਾਸਟਰ ਸਲੀਮ ਦੇ ਪਿਤਾ ਉਸਤਾਦ ਪੂਰਨ ਸ਼ਾਹ ਕੋਟੀ ਨੂੰ ਨਮ ਅੱਖਾਂ ਨਾਲ ਗਾਇਕਾਂ ਅਤੇ ਉਨ੍ਹਾਂ ਦੇ ਪ੍ਰਸ਼ੰਸਕਾਂ ਨੇ ਅੰਤਿਮ ਵਿਦਾਈ ਦਿੱਤੀ। ਇਹਨਾਂ ਤੋਂ ਇਲਾਵਾ ਹਫ਼ਤੇ ਦੀਆਂ ਹੋਰ ਵੱਡੀਆਂ ਖ਼ਬਰਾਂ ਜਾਨਣ ਲਈ ਸੁਣੋ ਇਹ ਪੌਡਕਾਸਟ...
ਕ੍ਰਿਸਮਸ ਦੇ ਸ਼ੁਭ ਦਿਹਾੜੇ ਵੀ ਦੁਨੀਆ ਭਰ ਵਿੱਚ ਅਪਰਾਧਕ ਘਟਨਾਵਾਂ ਸਾਹਮਣੇ ਆਈਆਂ। ਮੈਲਬਰਨ ਦੇ ਸੇਂਟ ਕਿਲਡਾ ਈਸਟ ਇਲਾਕੇ ਵਿੱਚ ਹਨੂਕਾਹ ਦੀ ਸਜਾਵਟ ਨਾਲ ਸਜੀ ਇੱਕ ਰੱਬੀ ਦੀ ਗੱਡੀ ਨੂੰ ਅੱਗ ਲਗਾ ਦਿੱਤੀ ਗਈ, ਜਦਕਿ ਤੁਰਕੀ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਸਵੈ-ਘੋਸ਼ਿਤ ਇਸਲਾਮਿਕ ਸਟੇਟ ਨਾਲ ਜੁੜੇ ਕਥਿਤ ਮੈਂਬਰਾਂ ਵੱਲੋਂ ਕ੍ਰਿਸਮਸ ਅਤੇ ਨਵੇਂ ਸਾਲ ਦੇ ਜਸ਼ਨਾਂ ਦੌਰਾਨ ਲੋਕਾਂ ਨੂੰ ਨਿਸ਼ਾਨਾ ਬਣਾਉਣ ਲਈ ਬਣਾਈਆਂ ਯੋਜਨਾਵਾਂ ਨੂੰ ਨਾਕਾਮ ਬਣਾਇਆ। ਇਹ ਅਤੇ ਹੋਰ ਅਹਿਮ ਖ਼ਬਰਾਂ ਲਈ ਇਹ ਪੌਡਕਾਸਟ ਸੁਣੋ।
This SBS Punjabi radio program presents conversations exploring Christmas traditions within Australia’s Punjabi Christian community, and an in-depth explainer on pivotal Sikh historical events of December 1704. The program also includes a detailed segment on the rise in nationwide pollution levels during the festive season. It highlights key developments from the global Punjabi community through the weekly Punjabi Diaspora segment. - ਐਸ ਬੀ ਐਸ ਪੰਜਾਬੀ ਦੀ 25 ਦਸੰਬਰ ਦੀ ਇਹ ਵਿਸ਼ੇਸ਼ ਪੇਸ਼ਕਾਰੀ ਆਸਟ੍ਰੇਲੀਆ ਵਿੱਚ ਪੰਜਾਬੀ ਈਸਾਈ ਭਾਈਚਾਰੇ ਦੀਆਂ ਕ੍ਰਿਸਮਸ ਰੀਤਾਂ ਅਤੇ ਨਾਲ ਹੀ ਸਾਹਿਬਜ਼ਾਦਿਆਂ ਦੀ ਸ਼ਹੀਦੀ ਨਾਲ ਜੁੜੀਆਂ ਇਤਿਹਾਸਕ ਘਟਨਾਵਾਂ ਉੱਤੇ ਰੋਸ਼ਨੀ ਪਾਉਂਦੀ ਹੈ। ਤਿਉਹਾਰਾਂ ਦੌਰਾਨ ਵਧਦੇ ਪ੍ਰਦੂਸ਼ਣ ਅਤੇ ਆਸਟ੍ਰੇਲੀਆ ਦੇ ਸਾਫ਼-ਸਫਾਈ ਟੀਚਿਆਂ ਬਾਰੇ ਜਾਣਕਾਰੀ, ਤੇ ‘ਪੰਜਾਬੀ ਡਾਇਸਪੋਰਾ’ ਰਾਹੀਂ ਦੇਸ਼-ਵਿਦੇਸ਼ ਦੀਆਂ ਚੋਣਵੀਆਂ ਖ਼ਬਰਾਂ ਵੀ ਸ਼ਾਮਲ ਹਨ। ਪੂਰਾ ਪ੍ਰੋਗਰਾਮ ਇਸ ਪੌਡਕਾਸਟ ਰਾਹੀਂ ਸੁਣੋ।
2023 ਵਿੱਚ ਇੰਗਲੈਂਡ ਦੇ ਡਰਬੀ ਇਲਾਕੇ ‘ਚ ਹੋਣ ਵਾਲੇ ਇੱਕ ਕਬੱਡੀ ਟੂਰਨਾਮੈਂਟ ਦੌਰਾਨ ਹਿੰਸਕ ਝਗੜਾ ਹੋਇਆ ਜਿਸ ਵਿੱਚ ਹਥਿਆਰ ਲਹਿਰਾਉਣ ਦੇ ਦੋਸ਼ ਵਿੱਚ ਤਿੰਨ ਪੰਜਾਬੀ ਮੂਲ ਦੇ ਵਿਅਕਤੀਆਂ ਨੂੰ 11 ਸਾਲ ਦੀ ਸਜ਼ਾ ਸੁਣਾਈ ਗਈ ਹੈ। 35 ਸਾਲਾ ਦਮਨਜੀਤ ਸਿੰਘ, ਬੂਟਾ ਸਿੰਘ ਅਤੇ 45 ਸਾਲਾ ਰਾਜਵਿੰਦਰ ਤੱਖਰ ਨੇ ਲਗਾਏ ਹੋਏ ਦੋਸ਼ ਮੰਨਣ ਤੋਂ ਇਨਕਾਰ ਕਰ ਦਿੱਤਾ, ਪਰ ਪਿੱਛਲੇ ਮਹੀਨੇ ਡਰਬੀ ਕ੍ਰਾਊਨ ਕੋਰਟ ਵਿੱਚ ਤਿੰਨਾਂ ਵਿਅਕਤੀਆਂ ਨੂੰ ਦੋਸ਼ੀ ਪਾਇਆ ਗਿਆ। ਪੂਰੀ ਖ਼ਬਰ ਅਤੇ ਪੰਜਾਬੀ ਭਾਈਚਾਰੇ ਨਾਲ ਜੁੜੀਆਂ ਹੋਰ ਦੇਸ਼-ਵਿਦੇਸ਼ ਖ਼ਬਰਾਂ ਜਾਣਨ ਲਈ ਸੁਣੋ ਇਹ ਪੌਡਕਾਸਟ…
ਵਿਕਟੋਰੀਆ ਦੇ ਜੰਮਪਲ ਮਨਰਾਜ ਧਨੋਆ ਨੇ VCE ਵਿੱਚ 99.95 ATAR ਹਾਸਿਲ ਕਰਕੇ ਮਿਹਨਤ, ਲਗਨ ਅਤੇ ਆਤਮਵਿਸ਼ਵਾਸ ਦੀ ਮਿਸਾਲ ਕਾਇਮ ਕੀਤੀ ਹੈ। ਉੱਥੇ ਹੀ 92 ATAR ਦੀ ਉਮੀਦ ਨਾਲ ਇਮਤਿਹਾਨ ਦੇਣ ਵਾਲੀ ਪੰਜਾਬੀ ਮੁਟਿਆਰ ਬਾਣੀਪ੍ਰੀਤ ਕੰਗ ਦੀ ਖੁਸ਼ੀ ਦੀ ਉਦੋਂ ਕੋਈ ਹੱਦ ਨਾ ਰਹੀ, ਜਦੋਂ ਉਸ ਨੇ ਸਰਾਹਣਯੋਗ 97.35 ATAR ਪ੍ਰਾਪਤ ਕੀਤਾ।
12 ਦਸੰਬਰ ਨੂੰ ਰਿਲੀਜ਼ ਹੋਈ ਕਪਿਲ ਸ਼ਰਮਾਂ ਦੀ ਫਿਲਮ ਕਿਸ ਕਿਸ ਕੋ ਪਿਆਰ ਕਰੂੰ-2 ਨੂੰ ਬੇਸ਼ਕ ਚੰਗਾ ਹੁੰਗਰਾ ਨਹੀਂ ਮਿਲਿਆ, ਪਰ ਉਸ ਦੀ ਆਪਣੀ ਪਤਨੀ ਗਿੰਨੀ ਵੱਲੋਂ ਫਿਲਮ ਵਿੱਚ ਨਿਭਾਏ ਗਏ ਕਿਰਦਾਰ ਨੂੰ ਦਰਸ਼ਕਾਂ ਨੇ ਰੱਜ ਕੇ ਸਰਾਹਿਆ। ਇਸ ਬਾਰੇ ਅਤੇ ਫਿਲਮੀ ਦੁਨੀਆ ਦੀਆਂ ਹੋਰ ਜਾਣਕਾਰੀਆਂ ਲਈ ਸੁਣੋ ਬਾਲੀਵੁੱਡ ਗੱਪਸ਼ੱਪ...
ਭਾਰਤ ਦੇ ਹਰਿਆਣਾ ਰਾਜ ਨਾਲ ਸਬੰਧ ਰੱਖਣ ਵਾਲੇ ਰਾਗੀ ਸਤਨਾਮ ਸਿੰਘ ਹਾਲ ਹੀ ਵਿੱਚ ਆਸਟ੍ਰੇਲੀਆ ਦੌਰੇ 'ਤੇ ਸਨ। 20 ਦਸੰਬਰ ਨੂੰ ਅਚਾਨਕ ਉਹਨਾਂ ਦੀ ਸਿਹਤ ਵਿਗੜ ਗਈ ਅਤੇ 48 ਸਾਲਾਂ ਦੀ ਉਮਰ 'ਚ ਉਹ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ। ਉਹਨਾਂ ਦੀ ਮ੍ਰਿਤਕ ਦੇਹ ਨੂੰ ਭਾਰਤ ਪਹੁੰਚਾਉਣ ਅਤੇ ਪਰਿਵਾਰ ਦੀ ਮਾਲੀ ਸਹਾਇਤਾ ਲਈ ਭਾਈਚਾਰੇ ਵੱਲੋਂ ਸਹਿਯੋਗ ਦਿੱਤਾ ਜਾ ਰਿਹਾ ਹੈ।
14 ਦਸੰਬਰ ਨੂੰ ਸਿਡਨੀ ਦੇ ਬੌਂਡਾਈ ਵਿੱਚ ਹੋਏ ਘਾਤਕ ਦਹਿਸ਼ਤਗਰਦ ਹਮਲੇ ਤੋਂ ਬਾਅਦ ਆਸਟ੍ਰੇਲੀਆ ਵਿੱਚ ਕਈ ਮਹੱਤਵਪੂਰਨ ਰਾਜਨੀਤਿਕ ਅਤੇ ਕਾਨੂੰਨੀ ਵਿਕਾਸ ਸਾਹਮਣੇ ਆਏ ਹਨ। ਇਜ਼ਰਾਈਲ ਦੇ ਰਾਸ਼ਟਰਪਤੀ ਆਇਜ਼ੈਕ ਹਰਜ਼ੋਗ ਨੇ ਆਸਟ੍ਰੇਲੀਆ ਦਾ ਦੌਰਾ ਕਰਨ ਲਈ ਸਹਿਮਤੀ ਦਿੱਤੀ ਹੈ, ਜਦਕਿ ਨਿਊ ਸਾਊਥ ਵੇਲਜ਼ ਸੰਸਦ ਨੇ ਪ੍ਰਦਰਸ਼ਨਾਂ ‘ਤੇ ਪਾਬੰਦੀਆਂ ਅਤੇ ਗਨ ਸੁਧਾਰਾਂ ਨਾਲ ਜੁੜੇ ਨਵੇਂ ਕਾਨੂੰਨ ਪਾਸ ਕੀਤੇ ਹਨ। ਇਸ ਹਮਲੇ ਦਾ ਮਾਨਸਿਕ ਸਿਹਤ ਸੇਵਾਵਾਂ, ਸਮਾਜਿਕ ਮਾਹੌਲ ਅਤੇ ਕ੍ਰਿਸਮਸ ਸੰਦੇਸ਼ਾਂ ‘ਤੇ ਵੀ ਗਹਿਰਾ ਪ੍ਰਭਾਵ ਪਿਆ ਹੈ।
ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਅਤੇ ਉਨ੍ਹਾਂ ਦੀ ਪਤਨੀ ਬੁਸ਼ਰਾ ਬੀਬੀ ਨੂੰ ਇੱਕ ਭ੍ਰਿਸ਼ਟਾਚਾਰ ਮਾਮਲੇ ਵਿੱਚ 17-17 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ। ਇਹ ਕੇਸ ਉਨ੍ਹਾਂ ਮਹਿੰਗੀਆਂ ਘੜੀਆਂ ਅਤੇ ਗਹਿਣਿਆਂ ਨਾਲ ਜੁੜਿਆ ਹੈ ਜੋ ਸਾਊਦੀ ਅਰਬ ਦੇ ਕ੍ਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਵੱਲੋਂ ਸਰਕਾਰੀ ਦੌਰਿਆਂ ਦੌਰਾਨ ਤੋਹਫ਼ੇ ਵਜੋਂ ਇਮਰਾਨ ਖਾਨ ਨੂੰ ਮਿਲੇ ਸਨ। ਇਹ ਤਾਜ਼ਾ ਫ਼ੈਸਲਾ ਇਮਰਾਨ ਖਾਨ ਦੀਆਂ ਕਾਨੂੰਨੀ ਪੇਚੀਦਗੀਆਂ ਨੂੰ ਹੋਰ ਗੰਭੀਰ ਬਣਾਉਂਦਾ ਹੈ। ਉਹ ਅਗਸਤ 2023 ਤੋਂ ਜੇਲ੍ਹ ਵਿੱਚ ਹਨ ਅਤੇ ਇਸ ਸਮੇਂ ਇੱਕ ਹੋਰ ਮਾਮਲੇ ਵਿੱਚ 14 ਸਾਲ ਦੀ ਸਜ਼ਾ ਭੁਗਤ ਰਹੇ ਹਨ। ਪਾਕਿਸਤਾਨ ਦੀਆਂ ਹੋਰ ਖ਼ਬਰਾਂ ਲਈ ਸੁਣੋ ਇਹ ਪੌਡਕਾਸਟ।
ਆਸਟ੍ਰੇਲੀਆ ਅਤੇ ਭਾਰਤ ਵਿਚਕਾਰ ਹੁਨਰਮੰਦ ਕਾਮਿਆਂ ਦੇ ਪਰਵਾਸ ਲਈ ਸ਼ੁਰੂ ਕੀਤੇ ਗਏ ਮੋਬਿਲਿਟੀ ਅਰੇਂਜਮੈਂਟ ਫਾਰ ਟੈਲੇਂਟੇਡ ਅਰਲੀ-ਪ੍ਰੋਫੈਸ਼ਨਲਜ਼ ਸਕੀਮ ਭਾਵ MATES ਵੀਜ਼ਾ ਵਿੱਚ ਲੋਕਾਂ ਨਾਲ ਧੋਖਾਧੜੀ ਦੇ ਮਾਮਲੇ ਸਾਹਮਣੇ ਆ ਰਹੇ ਹਨ। ਆਸਟ੍ਰੇਲੀਆ ਦੇ ਗ੍ਰਹਿ ਮਾਮਲਿਆਂ ਦੇ ਵਿਭਾਗ ਮੁਤਾਬਕ, ਵੀਜ਼ਾ ਅਤੇ ਬੈਲਟ ਘੁਟਾਲੇ ਵਧ ਰਹੇ ਹਨ। ਇਸ ਮਾਮਲੇ ਵਿੱਚ ਭਾਰਤੀਆਂ ਲਈ ਖਾਸ ਚੇਤਾਵਨੀ ਜਾਰੀ ਕੀਤੀ ਗਈ ਹੈ। ਹੋਰ ਵੇਰਵੇ ਲਈ ਇਹ ਪੌਡਕਾਸਟ ਸੁਣੋ...
Sydney resident Mankirat Kaur was born to a Punjabi migrant family in Australia and spoke Punjabi as her first language. But even in her second language English, she outperformed over 33,000 students and achieved the top rank in the HSC English Standard course. In this podcast, the Santa Sophia Catholic College student shares her study strategies, stress-management tips, and discusses how bilingualism played a role in her success. - ਸਿਡਨੀ ਵਿੱਚ ਜੰਮੀ-ਪਲੀ ਪੰਜਾਬੀ ਮੁਟਿਆਰ ਮਨਕੀਰਤ ਕੌਰ ਨੇ NSW ਵਿੱਚ English Standard ਵਿਸ਼ਾ ਪੜ੍ਹਨ ਵਾਲੇ 33,000 ਤੋਂ ਵੱਧ ਵਿਦਿਆਰਥੀਆਂ ਨੂੰ ਪਿੱਛੇ ਛੱਡਦੇ ਹੋਏ ਪਹਿਲਾ ਸਥਾਨ ਹਾਸਿਲ ਕੀਤਾ ਹੈ। ਜ਼ਿਕਰਯੋਗ ਹੈ ਕਿ ਅੰਗਰੇਜ਼ੀ ਮਨਕੀਰਤ ਦੀ ਦੂਜੀ ਭਾਸ਼ਾ ਹੈ ਅਤੇ ਉਸ ਦੇ ਪਰਿਵਾਰ ਨੇ ਸਦਾ ਮਾਂ-ਬੋਲੀ ਪੰਜਾਬੀ ਨੂੰ ਤਰਜੀਹ ਦਿੱਤੀ ਹੈ। Santa Sophia Catholic College ਦੀ ਇਸ ਵਿਦਿਆਰਥਣ ਨੇ ਗੱਲਬਾਤ ਦੌਰਾਨ ਆਪਣੀਆਂ ਕਾਮਯਾਬ ਪੜ੍ਹਾਈ ਤਰਕੀਬਾਂ ਸਾਂਝੀਆਂ ਕੀਤੀਆਂ ਅਤੇ ਇਹ ਵੀ ਦੱਸਿਆ ਕਿ ਮਾਂ-ਬਾਪ ਆਪਣੇ ਬੱਚਿਆਂ ਦੀ ਬਿਹਤਰੀਨ ਸਹਾਇਤਾ ਕਿਵੇਂ ਕਰ ਸਕਦੇ ਹਨ।
loading
Comments (1)

Joey Huller

ldlddlld fuzzxl

Nov 11th
Reply
loading