ਕਹਾਣੀ ਸਤਿ ਸ੍ਰੀ ਅਕਾਲ - Punjabi Kahani Sat Sri Akal - Radio Haanji
Description
ਸਤਿ ਸ੍ਰੀ ਅਕਾਲ ਸਿੱਖਾਂ ਲਈ ਇੱਕ ਦੂਜੇ ਨੂੰ ਸੰਬੋਧਨ ਕਰਨ ਲਈ ਸਿਰਫ਼ ਕੁੱਝ ਸ਼ਬਦ ਹੀ ਨਹੀਂ ਹਨ, ਇਹ ਇੱਕ ਭਾਵਨਾ ਹੈ, ਮਰਿਯਾਦਾ ਹੈ ਜਿਹੜੀ ਕਿਸੇ ਆਪਣੇ ਨੂੰ ਕਹਿਣ ਵੇਲੇ ਇੱਕ ਦੂਜੇ ਪ੍ਰਤੀ ਸਨਮਾਨ ਦੀ ਭਾਵਨਾ ਨੂੰ ਦਰਸਾਉਂਦੀ ਹੈ, ਛੋਟੇ ਵੱਡੇ ਹਰ ਕਿਸੇ ਲਈ ਇਸ ਸ਼ਬਦ ਦੇ ਮਾਇਨੇ ਵੱਖੋ-ਵੱਖਰੇ ਹੁੰਦੇ ਹਨ, ਅੱਜਕਲ੍ਹ ਜੇਕਰ ਬੱਚੇ ਆਪਣੇ ਤੋਂ ਵੱਡੇ ਨੂੰ ਪਿਆਰ ਨਾਲ ਸਤਿ ਸ੍ਰੀ ਅਕਾਲ ਕਹਿ ਦੇਣ ਤਾਂ ਇਹ ਮਾਪਿਆਂ ਲਈ ਬਹੁਤ ਵੱਡੀ ਮਾਨ ਵਾਲੀ ਗੱਲ ਹੁੰਦੀ ਹੈ, ਕਿਉਂਕ ਹਰ ਮਾਪੇ ਦੀ ਇਹੋ ਖਾਹਿਸ਼ ਹੁੰਦੀ ਹੈ ਕਿ ਉਹਨਾਂ ਦਾ ਬੱਚਾ ਵੱਡਿਆਂ ਦਾ ਸਤਿਕਾਰ ਕਰੇ, ਹਰ ਕਿਸੇ ਨੂੰ ਨਹੀਂ ਟਾਂ ਖਾਸ ਕਰਕੇ ਜਾਣ-ਪਹਿਚਾਣ ਵਾਲਿਆਂ ਨੂੰ ਚੰਗੀ ਤਰ੍ਹਾਂ ਅਦਬ ਸਕੀਲੇ ਨਾਲ ਮਿਲੇ ਉਹਨਾਂ ਦੀ ਇੱਜ਼ਤ ਕਰੇ, ਕਿਉਂਕਿ ਅਜਿਹਾ ਉਹ ਆਪਣੇ ਬਚਪਨ ਤੋਂ ਕਰਦੇ ਆਏ ਹਨ, ਇਹ ਇੱਕ ਪੀੜੀ ਦਰ ਪੀੜੀ ਚਲਦੀ ਪਰੰਪਰਾ ਵੀ ਹੈ ਜਿਸਦਾ ਅਗਲੀ ਪੀੜੀ ਵਿੱਚ ਹੋਣਾ ਲਾਜ਼ਮੀ ਮੰਨਿਆ ਜਾਂਦਾ ਹੈ, ਸਤਿ ਸ੍ਰੀ ਅਕਾਲ ਉਹ ਤਾਰ ਹੈ ਜੋ ਸਿੱਧੀ ਦਿਲਾਂ ਨੂੰ ਦਿਲਾਂ ਨਾਲ ਜੋੜਦੀ ਹੈ, ਅੱਜ ਦੀ ਕਹਾਣੀ ਵੀ ਸਾਨੂੰ ਇਸੇ ਪ੍ਰੰਪਰਾ, ਬਾਰੇ ਦੱਸਦੀ ਹੈ ਕਿ ਕਿਵੇਂ ਵਿਦੇਸ਼ਾਂ ਵਿੱਚ ਅਣਜਾਣ ਲੋਕਾਂ ਨੂੰ ਵੀ ਇਹ ਸ਼ਬਦ ਆਪਣੇਪਣ ਦਾ ਅਹਿਸਾਸ ਕਰਾ ਦੇਂਦੇ ਹਨ, ਕੋਈ ਆਪਸੀ ਰਿਸ਼ਤਾ ਨਾ ਹੋਣ ਦੇ ਬਾਵਜੂਦ ਵੀ ਇੱਕ ਰਿਸ਼ਤਾ ਹੋਣ ਦਾ ਅਹਿਸਾਸ ਹੋ ਜਾਂਦਾ ਹੈ