ਕਹਾਣੀ ਸਾਥ - Punjabi Kahani Sath - Radio Haanji
Description
ਜ਼ਿੰਦਗੀ ਦੇ ਹਰ ਪੜਾਅ ਉੱਤੇ ਇਨਸਾਨ ਦੀਆਂ ਲੋੜਾਂ ਅਤੇ ਭਾਵਨਾਵਾਂ ਬਦਲਦੀਆਂ ਰਹਿੰਦੀਆਂ ਹਨ, ਜੋ ਲੋੜ ਅਤੇ ਭਾਵਨਾ ਸਾਡੀ ਕਿਸੇ ਚੀਜ਼ ਨੂੰ ਲੈ ਕੇ ਬਚਪਨ ਵਿੱਚ ਹੁੰਦੀ ਹੈ ਉਹ ਸਮੇਂ ਦੇ ਨਾਲ ਜਵਾਨੀ ਅਤੇ ਬੁਢਾਪੇ ਵਿੱਚ ਬਦਲ ਜਾਂਦੀ ਹੈ, ਜਿਵੇਂ-ਜਿਵੇਂ ਜ਼ਿੰਦਗੀ ਗੁਜ਼ਰਦੀ ਹੈ ਬਹੁਤ ਸਾਰੀਆਂ ਚੀਜ਼ਾਂ ਬੇਆਇਨੇ ਹੋ ਜਾਂਦੀਆਂ ਹਨ, ਖਾਸ ਕਰਕੇ ਜਿੰਨ੍ਹਾਂ ਚੀਜਾਂ ਨੂੰ ਕਦੇ ਅਸੀਂ ਆਪਣੀ ਜ਼ਿੰਦਗੀ ਸਮਝਦੇ ਹੁੰਦੇ ਹਾਂ ਅਤੇ ਸਾਨੂੰ ਜ਼ਿੰਦਗੀ ਵਿੱਚ ਚੀਜ਼ਾਂ ਅਤੇ ਰਿਸ਼ਤਿਆਂ ਦਾ ਅਹਿਸਾਸ ਸਮਝ ਆਉਣ ਲੱਗ ਜਾਂਦਾ ਹੈ, ਜਦੋਂ ਲੋੜਾਂ ਬਹੁਤ ਸੀਮਤ ਅਤੇ ਖਾਹਿਸ਼ਾਂ ਨਾ-ਮਾਤਰ ਰਹਿ ਜਾਣ ਓਦੋਂ ਇਨਸਾਨ ਜ਼ਿਆਦਾਤਰ ਜੋ ਸਭ ਤੋਂ ਜ਼ਿਆਦਾ ਆਪਣੇ ਲਈ ਲੋਚਦਾ ਹੈ ਉਹ ਹੈ ਕਿਸੇ ਆਪਣੇ ਦਾ ਸਾਥ, ਜਿਸ ਨਾਲ ਉਹ ਗੱਲਾਂ ਕਰ ਸਕੇ, ਬਹਿ ਸਕੇ, ਸਮਾਂ ਬਿਤਾ ਸਕੇ, ਪਰ ਲੰਘੇ ਵੇਲ੍ਹੇ ਆਪਣੇ ਨਾਲ ਸਭ ਤੋਂ ਪਹਿਲਾਂ ਇਹ ਸਾਥ ਹੀ ਲੈ ਕੇ ਜਾਂਦੇ ਹਨ ਅਤੇ ਇਨਸਾਨ ਨੂੰ ਇੱਕਲਿਆਂ ਛੱਡ ਜਾਂਦੇ ਹਨ, ਅੱਜ ਦੀ ਕਹਾਣੀ ਵੀ ਅਜਿਹੀ ਹੀ ਇੱਕ ਭਾਵਨਾ ਉੱਤੇ ਅਧਾਰਿਤ ਹੈ, ਆਸ ਕਰਦੇ ਹਾਂ ਆਪ ਸਭ ਨੂੰ ਇਹ ਕਹਾਣੀ ਜਰੂਰ ਪਸੰਦ ਆਵੇਗੀ