ਤਲਵਿੰਦਰ ਕੌਰ ਦਾ ਐਰਾਰਟ ਕੌਂਸਲ ਦੀ ਡਿਪਟੀ ਮੇਅਰ ਬਣਨਾ ਸਾਡੇ ਭਾਈਚਾਰੇ ਲਈ 'ਮਾਣ ਵਾਲ਼ੀ ਗੱਲ' - Radio Haanji
Update: 2025-11-20
Description
ਤਲਵਿੰਦਰ ਕੌਰ, ਵਿਕਟੋਰੀਆ ਦੀ ਐਰਾਰਟ ਰੂਰਲ ਸਿਟੀ ਕੌਂਸਲ ਦੀ ਡਿਪਟੀ ਮੇਅਰ ਬਣਨ ਵਾਲ਼ੀ ਪਹਿਲੀ ਪੰਜਾਬੀ ਲੀਡਰ ਹੈ।
ਮੋਗਾ ਜ਼ਿਲ੍ਹੇ ਦੇ ਪਿੰਡ ਕੋਕਰੀ ਕਲਾਂ ਦੇ ਪਿਛੋਕੜ ਵਾਲੀ ਤਲਵਿੰਦਰ ਪਿਛਲੇ ਸਾਲ ਕੌਂਸਲਰ ਵਜੋਂ ਚੋਣ ਜਿੱਤੀ ਸੀ।
ਪਿਛਲੇ ਦਿਨੀਂ ਐਰਾਰਟ ਕੌਂਸਲ ਦੀ ਬੈਠਕ ਦੌਰਾਨ ਬੋਬ ਸੈਂਡਰਜ਼ ਨੂੰ ਮੇਅਰ ਅਤੇ ਤਲਵਿੰਦਰ ਕੌਰ ਨੂੰ ਸਰਬਸੰਮਤੀ ਨਾਲ ਡਿਪਟੀ ਮੇਅਰ ਚੁਣਿਆ ਗਿਆ।
ਦੱਸਣਯੋਗ ਹੈ ਕਿ ਤਲਵਿੰਦਰ 2008 ਵਿੱਚ ਆਪਣੇ ਪਤੀ ਕਰਮਵੀਰ ਸਿੰਘ ਨਾਲ਼ ਵਿਦਿਆਰਥੀ ਵੀਜ਼ੇ ਉੱਤੇ ਆਸਟ੍ਰੇਲੀਆ ਆਈ ਸੀ।
ਰੇਡੀਓ ਹਾਂਜੀ ਨਾਲ਼ ਗੱਲ ਕਰਦਿਆਂ ਉਸਨੇ ਕਿਹਾ ਕਿ ਡਿਪਟੀ ਮੇਅਰ ਵਜੋਂ ਚੁਣਿਆ ਜਾਣਾ ਉਸ ਲਈ ਇੱਕ ਮਾਣਮੱਤੀ ਪ੍ਰਾਪਤੀ ਹੈ ਅਤੇ ਉਹ ਆਪਣੀ ਜ਼ਿੰਮੇਵਾਰੀ ਤਨਦੇਹੀ ਨਾਲ਼ ਨਿਭਾ ਰਹੀ ਹੈ। ਹੋਰ ਵੇਰਵੇ ਲਈ ਇਹ ਆਡੀਓ ਇੰਟਰਵਿਊ ਸੁਣੋ.....
Comments
In Channel



















