ਆਸਟ੍ਰੇਲੀਆ ਵਿੱਚ 'ਪ੍ਰਾਈਵੇਟ ਟਿਊਟਰਿੰਗ' ਦਾ ਵਧਦਾ ਰੁਝਾਨ: ਜ਼ਰੂਰਤ ਜਾਂ ਚਿੰਤਾ ਦਾ ਵਿਸ਼ਾ? - The Talk Show
Description
ਆਸਟ੍ਰੇਲੀਆ ਵਿੱਚ ਨਿੱਜੀ ਟਿਊਸ਼ਨ ਜਾਂ 'ਪ੍ਰਾਈਵੇਟ ਟਿਊਟਰੀਂਗ' ਦਾ ਰੁਝਾਨ ਤੇਜ਼ੀ ਨਾਲ ਵਧ ਰਿਹਾ ਹੈ। ਬਹੁਤ ਸਾਰੇ ਮਾਪੇ ਹੁਣ ਆਪਣੇ ਬੱਚਿਆਂ ਦੀ ਪੜ੍ਹਾਈ ਵਿੱਚ ਵਾਧੂ ਸਹਾਇਤਾ ਲਈ ਟਿਊਸ਼ਨ ਸੇਵਾਵਾਂ ਉੱਤੇ ਨਿਰਭਰ ਕਰ ਰਹੇ ਹਨ। ਆਓ ਜਾਣੀਏ ਕਿ ਇਹ ਉਦਯੋਗ ਕਿੰਨਾ ਵੱਡਾ ਹੈ ਅਤੇ ਸਾਡੇ ਭਾਈਚਾਰੇ ਵਿੱਚ ਇਸਦਾ ਕੀ ਰੁਝਾਨ ਹੈ।
ਆਸਟ੍ਰੇਲੀਆ ਦੀ ਤੇਜ਼ੀ ਨਾਲ ਵਧ ਰਹੀ ਟਿਊਸ਼ਨ ਇੰਡਸਟਰੀ ਦੀ ਕੀਮਤ ਹੁਣ 1.3 ਬਿਲੀਅਨ ਡਾਲਰ ਤੋਂ ਵੀ ਵੱਧ ਹੈ। ਅੰਕੜਿਆਂ ਮੁਤਾਬਕ, ਹਰ ਚਾਰ ਵਿੱਚੋਂ ਇੱਕ ਪਰਿਵਾਰ ਆਪਣੇ ਬੱਚਿਆਂ ਲਈ ਟਿਊਸ਼ਨ ਲੈਂਦਾ ਹੈ — ਖਾਸਕਰ ਸਿਡਨੀ ਤੇ ਮੈਲਬੋਰਨ ਵਰਗੇ ਸ਼ਹਿਰਾਂ ਵਿੱਚ ਇਹ ਰੁਝਾਨ ਕਾਫੀ ਵੱਧ ਹੈ।
ਪਰ ਸਵਾਲ ਇਹ ਹੈ — ਕੀ ਇਹ ਚੰਗੀ ਗੱਲ ਹੈ ਜਾਂ ਚਿੰਤਾ ਦਾ ਵਿਸ਼ਾ? ਤੇ ਇੱਕ ਸਵਾਲ ਇਹ ਵੀ ਹੈ ਕਿ ਕੀ ਮਾਪਿਆਂ ਨੂੰ ਬੱਚਿਆਂ ‘ਤੇ ਟਿਊਸ਼ਨ ਲਈ ਦਬਾਅ ਬਣਾਉਣਾ ਚਾਹੀਦਾ ਹੈ? ਕੀ ਬੱਚੇ ਸੱਚਮੁੱਚ ਵੱਧ ਗਿਆਨ ਹਾਸਿਲ ਕਰਨ ਲਈ ਪੜ੍ਹ ਰਹੇ ਹਨ ਜਾਂ ਸਿਰਫ਼ ਚੰਗੇ ਨੰਬਰਾਂ ਲਈ ਦੌੜ ਹੈ?
ਹਾਂਜੀ ਮੈਲਬੌਰਨ ਤੋਂ ਰਣਜੋਧ ਸਿੰਘ ਅਤੇ ਪ੍ਰੀਤਇੰਦਰ ਗਰੇਵਾਲ ਇਸ ਆਡੀਓ ਸ਼ੋ ਵਿੱਚ ਇਹੋ ਜਿਹੇ ਹੋਰ ਕਈ ਸਵਾਲਾਂ 'ਤੇ ਚਰਚਾ ਕਰ ਰਹੇ ਹਨ ਜਿਸ ਦੌਰਾਨ ਸਾਡੇ ਸੁਣਨ ਵਾਲਿਆਂ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ। ਹੋਰ ਵੇਰਵੇ ਲਈ ਇਹ ਪੋਡਕਾਸਟ ਸੁਣੋ.....