ਕਹਾਣੀ ਮਾਂ ਵਰਗੀ ਖੁਸ਼ਬੂ - Punjabi Kahani Maa Wargi Khushboo - ਸੁਖਨਪ੍ਰੀਤ ਕੌਰ - ਗੌਤਮ ਕਪਿਲ - Radio Haanji
Description
ਅੱਜ ਦੀ ਕਹਾਣੀ ਦੁਨੀਆ ਸਭ ਤੋਂ ਬੇਸ਼ਕੀਮਤੀ ਰਿਸ਼ਤੇ ਦੀ ਕਹਾਣੀ ਹੈ, ਉਸ ਇਨਸਾਨ ਦੀ ਕਹਾਣੀ ਹੈ ਜਿਸ ਇਨਸਾਨ ਨੂੰ ਰੱਬ ਨਾਲੋਂ ਵੀ ਉੱਚਾ ਦਰਜ਼ਾ ਹਾਸਿਲ ਹੈ, ਮਾਂ ਦੀ ਕਹਾਣੀ, ਵੈਸੇ ਤੇ ਮਾਂ-ਬਾਪ ਦੋਵੇਂ ਹੀ ਕੁਦਰਤ ਦੇ ਬਣਾਏ ਹਰ ਰਿਸ਼ਤੇ ਨਾਲੋਂ ਉੱਤੇ ਹਨ ਪਰ ਫਿਰ ਵੀ ਇੱਕ ਬੱਚੇ ਦਾ ਲਗਾਅ ਅਤੇ ਝੁਕਾਅ ਅਕਸਰ ਮਾਂ ਵੱਲ ਜ਼ਿਆਦਾ ਹੁੰਦਾ ਹੈ, ਅੱਜ ਦੀ ਕਹਾਣੀ ਇੱਕ ਅਜਿਹੇ ਬੱਚੇ ਦੀ ਕਹਾਣੀ ਹੈ ਜਿਸਦੀ ਮਾਂ ਇਸ ਦੁਨੀਆ ਚ ਉਸਨੂੰ ਇੱਕਲਾ ਛੱਡ ਕੇ ਰੱਬ ਦੇ ਘਰ ਜਾ ਚੁੱਕੀ ਹੁੰਦੀ ਹੈ ਅਤੇ ਬੱਚਾ ਮਾਂ ਦੇ ਜਾਣ ਤੋਂ ਬਾਅਦ ਕਿਵੇਂ ਆਪਣੀ ਜ਼ਿੰਦਗੀ ਜੀਣੀ ਭੁੱਲ ਜਾਂਦਾ ਹੈ, ਪੜ੍ਹਾਈ-ਲਿਖਾਈ ਭੁੱਲ ਜਾਂਦਾ ਹੈ ਅਤੇ ਬਹੁਤ ਹੀ ਤਰਸਯੋਗ ਜ਼ਿੰਦਗੀ ਜੀਅ ਰਿਹਾ ਹੁੰਦਾ ਹੈ, ਪਰ ਫਿਰ ਇੱਕ ਦਿਨ ਉਸਨੂੰ ਕਿਸੇ ਹੋਰ ਵਿੱਚੋਂ ਆਪਣੀ ਮਾਂ ਵਰਗੀ ਖੁਸ਼ਬੂ ਆਉਣ ਲੱਗ ਜਾਂਦੀ ਹੈ ਅਤੇ ਉਸਦੀ ਜ਼ਿੰਦਗੀ ਵਿੱਚ ਸੁਧਾਰ ਹੋਣ ਲੱਗ ਜਾਂਦਾ ਹੈ, ਅੱਜ ਦੀ ਕਹਾਣੀ ਜਿੱਥੇ ਬਹੁਤ ਭਾਵੁਕ ਕਰਦੀ ਹੈ ਉੱਥੇ ਜ਼ਿੰਦਗੀ ਦੇ ਵਰਤਾਰੇ ਵੀ ਦਰਸਾਉਂਦੀ ਹੈ, ਆਸ ਕਰਦੇ ਹਨ ਕਿ ਕਹਾਣੀ ਤੁਹਾਨੂੰ ਸਭ ਨੂੰ ਜਰੂਰ ਪਸੰਦ ਆਵੇਗੀ




















