ਕਹਾਣੀ ਰਿਸ਼ਤੇ ਅਤੇ ਧੀਰਜ - Punjabi Kahani Rishte Ate Dheeraj - Ranjodh Singh - Radio Haanji
Description
ਅਸੀਂ ਅਕਸਰ ਕਿਸੇ ਬਾਰੇ ਵੀ ਕੋਈ ਅੰਦਾਜ਼ਾ ਲਾਉਣ ਵਿੱਚ ਕਾਹਲ ਕਰ ਜਾਂਦੇ ਹਾਂ, ਆਪਣੇ ਮਨ ਵਿੱਚ ਕਿਸੇ ਇੱਕ ਘਟਨਾ ਜਾਂ ਵਿਚਾਰ ਨੂੰ ਲੈ ਕੇ ਆਪਣੀ ਸੋਚ ਦੇ ਅਧਾਰ ਤੇ ਆਪਣੀਆਂ ਹੀ ਕਹਾਣੀਆਂ ਬਣਾ ਲੈਂਦੇ ਹਾਂ, ਪਰ ਜਦੋਂ ਸਾਨੂੰ ਸਚਾਈ ਪਤਾ ਲੱਗਦੀ ਹੈ ਤਾਂ ਮਹਿਸੂਸ ਹੁੰਦਾ ਹੈ ਕਿ ਅਸੀਂ ਕਾਹਲ ਕਰ ਗਏ ਅਤੇ ਕਈ ਵਾਰੀ ਅਸੀਂ ਦੂਜਿਆਂ ਤੋਂ ਇਹ ਉਮੀਦ ਲਾਉਂਦੇ ਹਾਂ ਕਿ ਸਾਡੇ ਮੰਨ ਦੀਆਂ ਉਲਝਣਾਂ ਨੂੰ ਉਹ ਕਿਉਂ ਨਹੀਂ ਸਮਝਦਾ, ਅਸੀਂ ਇਹ ਸੋਚਦੇ ਹਾਂ ਕਿ ਸਾਡੇ ਹਮਸਫ਼ਰ ਨੂੰ ਜਾਂ ਖਾਸ ਰਿਸ਼ਤਿਆਂ ਨੂੰ ਸਾਡੇ ਬਿਨ੍ਹਾਂ ਬੋਲੇ ਸਾਡੇ ਮੰਨ ਦੇ ਭਾਵ ਸਮਝ ਜਾਣੇ ਚਾਹੀਦੇ ਹਨ, ਤੇ ਜਦੋਂ ਅਜਿਹਾ ਕੁੱਝ ਨਹੀਂ ਹੁੰਦਾ ਤਾਂ ਅਸੀਂ ਫਿਰ ਤੋਂ ਆਪਣੇ ਮਨ ਨੂੰ ਉਸਦੀ ਮਨਮਰਜੀ ਕਰਨ ਦੇਂਦੇ ਹਾਂ ਅਤੇ ਦੂਜੇ ਬਾਰੇ ਕੁੱਝ ਵੀ ਸੋਚ ਲੈਂਦੇ ਹਾਂ ਜੋ ਕਿ ਸਾਡੇ ਰਿਸ਼ਤਿਆਂ ਨੂੰ ਖਤਮ ਕਰ ਦੇਂਦਾ ਹੈ, ਕਈ ਵਾਰੀ ਧੀਰਜ ਰੱਖਣ ਨਾਲ ਅਤੇ ਉਸ ਸਮੇਂ ਨੂੰ ਬਿਨ੍ਹਾਂ ਕੋਈ ਗ਼ਲਤ ਸੋਚ ਸੋਚੇ ਬਿਨ੍ਹਾਂ ਕਿਸੇ ਨੂੰ ਗ਼ਲਤ ਬੋਲੇ ਜੇਕਰ ਅਸੀਂ ਲੰਘਾ ਲਈਏ ਤਾਂ ਬਹੁਤ ਸਾਰੀਆਂ ਮੁਸ਼ਕਿਲਾਂ ਤੋਂ ਬਚਾ ਹੋ ਸਕਦਾ ਹੈ





















