ਕਹਾਣੀ ਰੋਟੀ ਵਾਲਾ ਡੱਬਾ - Punjabi Kahani - Roti Wala Dabba - Gautam Kapil - Radio Haanji
Update: 2025-12-04
Description
ਅੱਜ ਦੀ ਕਹਾਣੀ ਬਹੁਤ ਡੂੰਗੀ ਅਤੇ ਭਾਵਨਾਵਾਂ ਨਾਲ ਭਰਪੂਰ ਹੈ, ਕਹਾਣੀਕਾਰ ਨੇ ਸਾਡੇ ਸਮਾਜ ਦੇ ਇਕ ਇਹੋ ਜਿਹੇ ਵਰਗ ਦੇ ਇਕ ਅਜਿਹੇ ਦੁਖਾਂਤ ਨੂੰ ਦਰਸਾਇਆ ਹੈ ਜੋ ਹੋ ਸਕਦਾ ਸਾਡੇ ਵਿਚੋਂ ਬਹੁਤਿਆਂ ਦੇ ਚਿੱਤ-ਚੇਤੇ ਵਿੱਚ ਵੀ ਨਾ ਹੋਵੇ, ਜਿੱਥੇ ਕਹਾਣੀ ਭੁੱਖ, ਗਰੀਬੀ ਅਤੇ ਇੱਛਾਵਾਂ ਦੀ ਗੱਲ ਕਰਦੀ ਹੈ ਉਥੇ ਇਸਦਾ ਦੂਜਾ ਪੱਖ ਵੀ ਹੈ ਜੋ ਹਰ ਕਿਸੇ ਸਮਰਿਧ ਇਨਸਾਨ ਨੂੰ ਇਹ ਸਮਝਾਉਂਦੀ ਹੈ ਕਿ ਤੁਹਾਨੂੰ ਪ੍ਰਮਾਤਮਾ ਨੇ ਏਨਾ ਕੁੱਝ ਦਿੱਤਾ ਹੈ ਕਿ ਜਿਸਦਾ ਜਿੰਨ੍ਹਾਂ ਸ਼ੁਕਰਾਨਾ ਕੀਤਾ ਜਾਵੇ ਓਨਾ ਘੱਟ ਹੈ, ਅਸੀਂ ਅਕਸਰ ਹਰ ਨਿੱਕੀ-ਮੋਟੀ ਗੱਲ ਤੇ ਰੱਬ ਅਤੇ ਕਿਸਮਤ ਨੂੰ ਉਲਾਮ੍ਹੇ ਦੇਂਦੇ ਹਾਂ, ਪਰ ਇਸ ਦੁਨੀਆ ਵਿੱਚ ਪਤਾ ਨਹੀਂ ਕਿਨ੍ਹੀ ਗਿਣਤੀ ਅਜਿਹੇ ਲੋਕਾਂ ਦੀ ਹੈ ਜਿਹੜੇ ਰੋਟੀ ਤੋਂ ਵੀ ਆਤਰ ਹਨ, ਆਸ ਕਰਦੇ ਹਾਂ ਕਿ ਕਹਾਣੀ ਵਿੱਚ ਜੋ ਗੱਲ ਸਮਝਾਉਣ ਦਾ ਯਤਨ ਕੀਤਾ ਗਿਆ ਹੈ ਉਸਨੂੰ ਅਸੀਂ ਸਮਝਾਂਗਾਂ ਅਤੇ ਆਪਣੀ ਜ਼ਿੰਦਗੀ ਵਿੱਚ ਵੀ ਲਾਗੂ ਕਰਾਂਗੇ
Comments
In Channel





















