ਪੇਂਡੂ ਜਾਂ ਸ਼ਹਿਰੀ ਇਲਾਕਾ? ਵਿਚਾਰ-ਚਰਚਾ ਨਾਲ਼ੇ ਗ੍ਰਿਫ਼ਿਥ ਵਸਦੇ ਭਾਈਚਾਰੇ ਬਾਰੇ ਜਾਣਕਾਰੀ - Radio Haanji
Description
ਆਸਟ੍ਰੇਲੀਆ ਦੇ ਬਹੁਤ ਸਾਰੇ ਖੇਤਰੀ ਜਾਂ ਪੇਂਡੂ ਇਲਾਕਿਆਂ ਵਿੱਚ ਸਾਡੇ ਭਾਈਚਾਰੇ ਦੀ ਵਸੋਂ ਨਿਰੰਤਰ ਵਧ ਰਹੀ ਹੈ। ਪਿਛਲੇ ਇੱਕ ਦਹਾਕੇ ਵਿੱਚ ਵਲਗੂਲਗਾ, ਕੇਰਨਜ਼, ਸ਼ੇਪਰਟਨ, ਮਿਲਡੂਰਾ ਅਤੇ ਗ੍ਰਿਫਿਥ ਵਰਗੇ ਇਲਾਕਿਆਂ ਵਿੱਚ ਸਾਡੀ ਵਸੋਂ ਵਿਦਿਆਰਥੀਆਂ ਅਤੇ ਮਾਹਿਰ ਕਾਮਿਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਆਮਦ ਪਿੱਛੋਂ ਕਾਫੀ ਵਧੀ ਹੈ।
ਨਿਊ ਸਾਊਥ ਵੇਲਜ਼ ਦੇ ਗ੍ਰਿਫ਼ਿਥ ਸ਼ਹਿਰ ਦੇ ਸਾਬਕਾ ਕੌਂਸਲਰ ਮਨਜੀਤ ਸਿੰਘ ਲਾਲੀ ਨੇ ਸਾਡੇ ਮੈਲਬੌਰਨ ਸਟੂਡੀਓ ਵਿੱਚ ਹਾਜ਼ਰੀ ਭਰਦਿਆਂ ਇਸਨੂੰ ਇੱਕ 'ਹਾਂ-ਪੱਖੀ' ਵਰਤਾਰਾ ਦੱਸਦਿਆਂ ਜਿਥੇ ਆਪਣੇ ਇਲਾਕੇ ਵਿੱਚ ਵਸਦੇ ਭਾਈਚਾਰੇ ਅਤੇ ਉਨ੍ਹਾਂ ਦੇ ਕੰਮਾਂਕਾਰਾਂ ਬਾਰੇ ਜਾਣਕਾਰੀ ਦਿੱਤੀ ਓਥੇ ਭਾਈਚਾਰੇ ਨੂੰ ਇੱਕਜੁਟਤਾ ਅਤੇ ਮੁਖ-ਧਾਰਾ ਦੀ ਸਿਆਸਤ ਅਤੇ ਸਰਕਾਰੀ ਪੱਧਰ ਉੱਤੇ ਨੁਮਾਇੰਦਗੀ ਲਈ ਜ਼ੋਰ ਲਾਉਣ ਉੱਤੇ ਵੀ ਜ਼ੋਰ ਦਿੱਤਾ।
ਤੁਸੀਂ ਆਸਟ੍ਰੇਲੀਆ ਦੇ ਪੇਂਡੂ ਜਾਂ ਸ਼ਹਿਰੀ ਇਲਾਕੇ ਵਿੱਚ ਰਹਿਣਾ ਪਸੰਦ ਕਰਦੇ ਹੋ ਅਤੇ ਇਸ ਚੋਣ ਪਿਛਲੇ ਕੀ ਕਾਰਨ ਹਨ?
ਹਾਂਜੀ ਮੈਲਬੌਰਨ ਤੋਂ ਬਲਕੀਰਤ ਸਿੰਘ ਅਤੇ ਪ੍ਰੀਤਇੰਦਰ ਗਰੇਵਾਲ ਇਸ ਆਡੀਓ ਸ਼ੋ ਵਿੱਚ ਇਹੋ ਜਿਹੇ ਹੋਰ ਕਈ ਸਵਾਲਾਂ 'ਤੇ ਚਰਚਾ ਕਰ ਰਹੇ ਹਨ ਜਿਸ ਦੌਰਾਨ ਗ੍ਰਿਫ਼ਿਥ ਸ਼ਹਿਰ ਦੇ ਸਾਬਕਾ ਕੌਂਸਲਰ ਮਨਜੀਤ ਸਿੰਘ ਲਾਲੀ ਅਤੇ ਸਾਡੇ ਸੁਣਨ ਵਾਲਿਆਂ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ। ਹੋਰ ਵੇਰਵੇ ਲਈ ਇਹ ਪੋਡਕਾਸਟ ਸੁਣੋ....





















