ਕਹਾਣੀ ਥਾਮਸ ਐਡੀਸਨ - Punjabi Kahani - Radio Haanji
Description
ਅਸੀਂ ਦਿਨ ਵਿੱਚ ਅਣਗਿਣਤ ਵਾਰੀ ਆਪਣੇ ਘਰ ਦੇ ਬਲਬ ਨੂੰ ਆਨ-ਆਫ਼ ਕਰਦੇ ਹਾਂ, ਪਰ ਕਦੇ ਧਿਆਨ ਨਹੀਂ ਦੇਂਦੇ ਕਿ ਇਹ ਆਮ ਜਿਹੀ ਦਿਸਣ ਵਾਲੀ ਚੀਜ਼ ਜੋ ਸਾਡੀ ਜ਼ਿੰਦਗੀ ਵਿੱਚ ਚਾਨਣ ਕਰਦੀ ਹੈ, ਅਸੀਂ ਆਪਣੀ ਜ਼ਿੰਦਗੀ ਬਲਬ ਤੋਂ ਬਿਨ੍ਹਾਂ ਸੋਚ ਵੀ ਨਹੀਂ ਸਕਦੇ, ਪਰ ਸ਼ਾਇਦ ਜ਼ਿਆਦਾਤਰ ਲੋਕ ਨਹੀਂ ਜਾਣਦੇ ਕਿ ਇਹ ਬਲਬ ਪਹਿਲੀ ਵਾਰੀ ਜਗਿਆ ਕਿਵੇਂ ਅਤੇ ਇਸਨੂੰ ਜਗਾਉਣ ਪਿੱਛੇ ਕਿਸ ਇਨਸਾਨ ਦੀ ਦਿਨ ਰਾਤ ਦੀ ਮਿਹਨਤ ਸੀ, ਥਾਮਸ ਐਡੀਸਨ, ਜੋ ਕਿ ਬਲਬ ਦਾ ਜਨਮ ਦਾਤਾ ਹੈ, ਬਲਬ ਤੋਂ ਇਲਾਵਾ ਵੀ ਉਹਨਾਂ ਨੇ 1000 ਤੋਂ ਵੱਧ ਆਮ ਵਰਤੋਂ ਦੀਆਂ ਚੀਜਾਂ ਸਾਨੂੰ ਦਿੱਤੀਆਂ, ਜਾਂ ਇੰਜ ਕਹਿ ਸਕਦੇ ਹਾਂ ਕਿ ਅਜੋਕੀ ਜ਼ਿੰਦਗੀ ਨੂੰ ਬਹੁਤ ਜ਼ਿਆਦਾ ਬਿਹਤਰ ਬਣਾਉਣ ਲਈ ਬਹੁਤ ਜ਼ਿਆਦਾ ਯੋਗਦਾਨ ਪਾਇਆ, ਪਰ ਕੀ ਤੁਸੀਂ ਜਾਣਦੇ ਹੋ ਕਿ ਏਨਾ ਮਹਾਨ ਸਾਇੰਸਦਾਨ ਜੋ ਦੁਨੀਆ ਨੂੰ ਏਨੀਆਂ ਮਹਾਨ ਚੀਜਾਂ ਚੀਜਾਂ ਦੇ ਕੇ ਗਿਆ ਉਸਦਾ ਬਚਪਨ ਬਹੁਤ ਸੰਘਰਸ਼ ਭਰਿਆ ਸੀ, ਸਕੂਲ ਵਾਲਿਆਂ ਨੇ ਇਹ ਕਹਿ ਕਿ ਸਕੂਲੋਂ ਕੱਢ ਦਿੱਤਾ ਕਿ ਇਹ ਬੱਚਾ ਦਿਮਾਗੀ ਤੌਰ ਤੇ ਠੀਕ ਨਹੀਂ ਹੈ ਇਸ ਲਈ ਅਸੀਂ ਇਸਨੂੰ ਸਕੂਲ ਚ ਨਹੀਂ ਪੜ੍ਹਾ ਸਕਦੇ, ਅੱਜ ਦੀ ਕਹਾਣੀ ਥਾਮਸ ਐਡੀਸਨ ਦੇ ਜੀਵਨ ਉੱਤੇ ਹੋਰ ਚਾਨਣਾ ਪਾਉਂਦੀ ਹੈ ਅਤੇ ਸਾਨੂੰ ਇਹ ਵੀ ਦੱਸਦੀ ਹੈ ਕਿ ਜੋ ਇਨਸਾਨ ਸੰਘਰਸ਼ ਕਰਦਾ ਹੈ, ਹਰ ਪਲ ਜੂਝਦਾ ਹੈ ਅਤੇ ਹਰ ਨਹੀਂ ਮੰਨਦਾ ਉਹ ਜ਼ਿੰਦਗੀ ਵਿੱਚ ਬਹੁਤ ਸੋਹਣੇ ਮੁਕਾਮ ਹਾਸਿਲ ਕਰਦਾ ਹੈ...





















