ਭਾਈ ਕਨ੍ਹਈਆ ਮਾਨਵ ਸੇਵਾ ਟਰਸਟ: ਲਾਚਾਰ ਤੇ ਬੇਸਹਾਰਾ ਲੋਕਾਂ ਲਈ ਇੱਕ ਆਸ ਦੀ ਕਿਰਨ - Radio Haanji
Description
ਰੇਡੀਓ ਹਾਂਜੀ ਦੀ ਇਸ ਇੰਟਰਵਿਊ ਵਿੱਚ ਪ੍ਰੀਤਿੰਦਰ ਗਰੇਵਾਲ ਗੱਲਬਾਤ ਕਰ ਰਹੇ ਹਨ ਭਾਈ ਗੁਰਵਿੰਦਰ ਸਿੰਘ ਨਾਲ, ਜੋ ਕਿ ਭਾਈ ਕਨ੍ਹਈਆ ਮਾਨਵ ਸੇਵਾ ਟਰਸਟ ਦੇ ਸੰਸਥਾਪਕ ਹਨ। ਗੁਰਵਿੰਦਰ ਸਿੰਘ, ਜੋਕਿ ਇੱਕ ਐਕਸੀਡੈਂਟ ਦੌਰਾਨ ਲੱਗੀ ਪਿੱਠ ਦੀ ਸੱਟ ਪਿੱਛੋਂ ਆਪਣੀ ਚੱਲਣ-ਸ਼ਕਤੀ ਗੁਆ ਬੈਠੇ ਸਨ, ਨੇ ਇਸ ਸੇਵਾ-ਸੰਸਥਾ ਦੀ ਸ਼ੁਰੂਆਤ 1 ਜਨਵਰੀ 2005 ਨੂੰ ਸਿਰਸਾ, ਹਰਿਆਣਾ ਵਿੱਚ ਵਿੱਚ ਕੀਤੀ ਸੀ।
ਭਾਈ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਸੇਵਾ ਭਾਵਨਾ ਅਤੇ ਸਿੱਖ ਸਿਧਾਂਤਾਂ ਤੋਂ ਪ੍ਰੇਰਿਤ ਹੋ ਕੇ ਬੇਘਰ, ਲਾਚਾਰ ਅਤੇ ਬੇਸਹਾਰਾ ਲੋਕਾਂ ਦੀ ਸਹਾਇਤਾ ਲਈ ਇਸ ਸੰਸਥਾ ਦੀ ਸ਼ੁਰੂਆਤ ਕੀਤੀ ਸੀ, ਜਿੱਥੇ ਰਿਹਾਇਸ਼, ਭੋਜਨ, ਡਾਕਟਰੀ ਸਹਾਇਤਾ ਅਤੇ ਪਿਆਰ ਭਰੀ ਸੇਵਾ-ਸੰਭਾਲ ਮੁਹੱਈਆ ਕਰਵਾਈ ਜਾਂਦੀ ਹੈ। ਅੱਜ ਇਹ ਟਰਸਟ ਸੈਂਕੜੇ ਲੋਕਾਂ ਦੀ ਜ਼ਿੰਦਗੀ ਵਿੱਚ ਆਸ ਦੀ ਕਿਰਨ ਬਣ ਚੁੱਕਾ ਹੈ।
ਦੱਸਣਯੋਗ ਹੈ ਕਿ ਇਹਨਾਂ ਸੇਵਾਵਾਂ ਦੇ ਚਲਦਿਆਂ ਪਿਛਲੇ ਸਾਲ ਭਾਈ ਗੁਰਵਿੰਦਰ ਸਿੰਘ ਨੂੰ ਭਾਰਤ ਸਰਕਾਰ ਵੱਲੋਂ ਪਦਮ ਸ਼੍ਰੀ ਸਨਮਾਨ ਨਾਲ਼ ਨਿਵਾਜ਼ਿਆ ਗਿਆ ਸੀ।
ਇਸ ਪ੍ਰੇਰਣਾਦਾਇਕ ਗੱਲਬਾਤ ਨੂੰ ਸੁਨਣ ਲਈ ਆਡੀਓ ਲਿੰਕ ਉੱਤੇ ਕਲਿਕ ਕਰੋ.....




















