Discover
SBS Punjabi - ਐਸ ਬੀ ਐਸ ਪੰਜਾਬੀ

SBS Punjabi - ਐਸ ਬੀ ਐਸ ਪੰਜਾਬੀ
Author: SBS
Subscribed: 995Played: 28,229Subscribe
Share
© Copyright 2025, Special Broadcasting Services
Description
Independent news and stories connecting you to life in Australia and Punjabi-speaking Australians. - ਤਾਜ਼ਾ-ਤਰੀਨ ਖ਼ਬਰਾਂ ਅਤੇ ਕਹਾਣੀਆਂ ਜੋ ਤੁਹਾਨੂੰ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲ਼ੇ ਆਸਟ੍ਰੇਲੀਅਨ ਲੋਕਾਂ ਨਾਲ਼ ਜੋੜਦੀਆਂ ਹਨ।
511 Episodes
Reverse
ਅੱਜ (ਵੀਰਵਾਰ) ਤੋਂ ਨਿਊ ਸਾਊਥ ਵੇਲਜ਼ ਵਿੱਚ HSC ਲਿਖਤੀ ਇਮਤਿਹਾਨਾਂ ਦੀ ਸ਼ੁਰੂਆਤ ਹੋ ਗਈ ਹੈ, ਜੋ ਕਿ ਲਗਭਗ ਚਾਰ ਹਫ਼ਤਿਆਂ ਤੱਕ ਚੱਲਣ ਦੀ ਉਮੀਦ ਹੈ। ਰਾਜ ਦੀ ਐਜੂਕੇਸ਼ਨ ਸਟੈਂਡਰਡਜ਼ ਅਥਾਰਟੀ (NESA) ਦੇ ਅਨੁਸਾਰ, ਲਗਭਗ 75,000 ਵਿਦਿਆਰਥੀ ਆਪਣੇ ਆਖਰੀ ਸਕੂਲੀ ਸਾਲ ਦੇ ਇਮਤਿਹਾਨਾਂ ਵਿੱਚ ਬੈਠ ਰਹੇ ਹਨ।ਕੱਲ੍ਹ ਤੋਂ ਹੋਰ ਰਾਜਾਂ ਵਿੱਚ ਵੀ 12ਵੀਂ ਜਮਾਤ ਦੇ ਇਮਤਿਹਾਨ ਸ਼ੁਰੂ ਹੋ ਜਾਣਗੇ, ਜਦਕਿ ਕਵੀਨਜ਼ਲੈਂਡ ਵਿੱਚ ਇਹ ਪ੍ਰਕਿਰਿਆ ਮਹੀਨੇ ਦੇ ਆਖ਼ਰ ਵਿੱਚ ਸ਼ੁਰੂ ਹੋਏਗੀ। ਨਿਊ ਸਾਊਥ ਵੇਲਜ਼ ਦੀ ਅਸਥਾਈ ਸਿੱਖਿਆ ਮੰਤਰੀ, ਕੋਰਟਨੀ ਹੂਸੋਸ ਨੇ 2025 ਦੇ HSC ਵਿਦਿਆਰਥੀਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਹਨ। ਇਸਦੇ ਸਮੇਤ ਹੋਰ ਖ਼ਬਰਾਂ ਲਈ ਸੁਣੋ ਇਹ ਪੌਡਕਾਸਟ...
ਆਸਟ੍ਰੇਲੀਆ ਦੇ ਐਬੋਰੀਜਨਲ ਯਾਨੀ ਕਿ ਮੂਲ ਵਾਸੀ ਭਾਈਚਾਰੇ ਨਾਲ ਗਹਿਰਾਰਾਬਤਾ ਰੱਖਣ ਵਾਲੀ ਲੌਰਾ ਜੇਨ ਫੀਨਿਕਸ ਅਤੇ ਪੰਜਾਬੀ ਮੂਲ ਦੇ ਇੰਦਰਜੀਤ ਸਿੰਘ ਦੀ ਇਹ ਅਨੋਖੀ ਪਿਆਰ-ਕਹਾਣੀ 12 ਸਾਲ ਪਹਿਲਾਂ ਸ਼ੁਰੂ ਹੋਈ। ਮੈਲਬਰਨ ਵੱਸਦਾ ਇਹ ਪਰਿਵਾਰ ਆਪਣੀਆਂ ਧੀਆਂ ਨੂੰ ਦੋਹਾਂ ਸਭਿਆਚਾਰਾਂ ਨਾਲ ਜਾਣੂ ਕਰਵਾ ਰਿਹਾ ਹੈ ਅਤੇ ਪਰਿਵਾਰਿਕ ਏਕਤਾ ਦੀ ਇੱਕ ਮਿਸਾਲ ਵੀ ਹੈ। ਇੰਨ੍ਹਾ ਪੂਰੀ ਕਹਾਣੀ ਜਾਨਣ ਲਈ ਉੱਪਰ ਦਿੱਤੇ ਬਟਨ ‘ਤੇ ਕਲਿਕ ਕਰੋ ਅਤੇ ਹੇਠ ਦਿਤੇ ਲਿੰਕ ‘ਤੇ ਇੰਨ੍ਹਾ ਦੀ ਦੀਵਾਲੀ ਸਬੰਧੀ ਪੂਰੀ ਵੀਡੀਉ ਵੀ ਦੇਖੋ।
ਯੂ ਕੇ ਦੇ ਪ੍ਰਧਾਨ ਮੰਤਰੀ ਕੀਰ ਸਟਾਮਰ ਨੇ ਬਾਲੀਵੁੱਡ ਪਹੁੰਚ ਕੇ ਯਸ਼ਰਾਜ ਸਟੂਡੀਓਜ਼ ਦਾ ਦੌਰਾ ਕੀਤਾ ਜਿਸ ਦੌਰਾਨ ਉਨ੍ਹਾਂ ਦਾ ਸਵਾਗਤ ਰਾਣੀ ਮੁਖਰਜੀ ਅਤੇ ਹੋਰਨਾਂ ਵੱਲੋਂ ਕੀਤਾ ਗਿਆ। ਸਟਾਮਰ ਨੇ ਐਲਾਨ ਕੀਤਾ ਕਿ ਬਰਿਟੇਨ ਵਿੱਚ ਅਗਲੇ ਸਾਲ ਤਿੰਨ ਬਾਲੀਵੁੱਡ ਦੀਆਂ ਫਿਲਮਾਂ ਦਾ ਨਿਰਮਾਣ ਕੀਤਾ ਜਾਵੇਗਾ। ਉਮੀਦ ਕੀਤੀ ਜਾ ਰਹੀ ਹੈ ਕਿ ਇਸ ਉਪਰਾਲੇ ਨਾਲ ਬਾਲੀਵੁੱਡ ਫਿਲਮਾਂ ਨੂੰ ਵਿਸ਼ਵ ਪੱਧਰ 'ਤੇ ਪਹਿਚਾਣ ਮਿਲ ਸਕੇਗੀ। ਇਹ ਅਤੇ ਫਿਲਮੀ ਜਗਤ ਨਾਲ ਜੁੜੀਆਂ ਹੋਰ ਖਬਰਾਂ ਲਈ ਸੁਣੋ ਸਾਡੀ ਹਫਤਾਵਾਰੀ ਬਾਲੀਵੁੱਡ ਗੱਪਸ਼ੱਪ....
ਆਸਟ੍ਰੇਲੀਆ ਵਿੱਚ ਹਾਲਾਂਕਿ ਸੰਵਿਧਾਨ ਵੱਲੋਂ ਸੁਰੱਖਿਅਤ ਅਧਿਕਾਰ ਅਤੇ ਭੇਦ-ਭਾਵ ਵਿਰੋਧੀ ਫੈਡਰਲ ਕਾਨੂੰਨ ਵੀ ਹਨ ਪਰ ਰਾਸ਼ਟਰੀ ਪੱਧਰ ਦਾ ਕੋਈ ਮਨੁੱਖੀ ਅਧਿਕਾਰ ਕਾਨੂੰਨ ਨਹੀਂ ਹੈ। ਮਨੁੱਖੀ ਅਧਿਕਾਰ ਕਾਨੂੰਨ ਦੇ ਮਾਹਿਰਾਂ ਵੱਲੋਂ ਸਰਕਾਰ ਨੂੰ ਫੈਡਰਲ ਮਨੁੱਖੀ ਅਧਿਕਾਰ ਐਕਟ ਸਥਾਪਤ ਕਰਨ ਦੇ ਇੱਕ ਮਹੱਤਵਪੂਰਨ ਮੌਕੇ ਦਾ ਲਾਭ ਉਠਾਉਣ ਲਈ ਕਿਹਾ ਜਾ ਰਿਹਾ ਹੈ। ਮਨੁੱਖੀ ਅਧਿਕਾਰ ਕਾਨੂੰਨ ਕੇਂਦਰ ਅਤੇ ਵ੍ਹਿਟਲੈਮ ਇੰਸਟੀਟਿਊਟ ਦੀ ਇੱਕ ਨਵੀਂ ਰਿਪੋਰਟ ਵਿੱਚ ਸਾਹਮਣੇ ਆਇਆ ਹੈ ਕਿ ਬੇਸ਼ੱਕ ਰਾਜਨੀਤਿਕ ਵਿਰੋਧ ਅਤੇ ਗਲਤ ਜਾਣਕਾਰੀਆਂ ਨੇ ਮਨੁੱਖੀ ਅਧਿਕਾਰ ਕਾਨੂੰਨ ਦਾ ਵਿਰੋਧ ਕੀਤਾ ਹੈ ਪਰ ਪਿਛਲੇ 5 ਦਹਾਕਿਆਂ ਤੋਂ ਇਸ ਦੇ ਲਈ ਆਮ ਲੋਕਾਂ ਦਾ ਸਮਰਥਨ ਵੱਧ ਰਿਹਾ ਹੈ। ਹੋਰ ਵੇਰਵੇ ਲਈ ਸੁਣੋ ਇਹ ਰਿਪੋਰਟ.....
ਮਨਿੰਦਰਜੀਤ ਕਾਲਾ ਉਰਫ਼ ਮੰਨੂ, 2009 ਵਿੱਚ ਭਾਰਤ ਦੇ ਕਸ਼ਮੀਰ ਤੋਂ ਇੱਕ ਅੰਤਰਰਾਸ਼ਟਰੀ ਵਿਦਿਆਰਥੀ ਵਜੋਂ ਸਿਰਫ਼ ਕੁੱਝ ਕੁ ਡਾਲਰ ਲੈ ਕੇ ਆਸਟ੍ਰੇਲੀਆ ਆਏ ਸੀ। ਅੱਜ, ਉਹ ਗੋਲਡ ਕੋਸਟ ਦੇ ਸਫਲ ਕਾਰੋਬਾਰਾਂ ਵਿੱਚੋਂ ਇੱਕ ਦੇ ਸਹਿ-ਸੰਸਥਾਪਕ ਅਤੇ ਨਿਰਦੇਸ਼ਕ ਹਨ। ਮੰਨੂ ਇੱਕ ਪੁਰਸਕਾਰ ਜੇਤੂ ਕਾਰੋਬਾਰੀ ਹਨ ਜਿਨ੍ਹਾਂ ਨੇ 'Australia’s Top 100 Young Entrepreneurs’ ਅਤੇ ‘Queensland’s 40 Under 40’ ਸਮੇਤ ਕਈ ਖ਼ਿਤਾਬ ਜਿੱਤੇ ਹਨ। ਉਹ ਇਹ ਵੀ ਮੰਨਦੇ ਹਨ ਕਿ ਹਰ ਪ੍ਰਵਾਸੀ ਜਿਸ ਕੋਲ ਇੱਕ ਨਵੇਂ ਦੇਸ਼ ਵਿੱਚ ਨਵੀਂ ਸ਼ੁਰੂਆਤ ਕਰਨ ਦੀ ਇੱਛਾ ਸ਼ਕਤੀ ਹੈ, ਉਸ ਵਿੱਚ ਇਸ ਨੂੰ ਵੱਡਾ ਬਣਾਉਣ ਦੇ ਵੀ ਸਾਰੇ ਗੁਰ ਹਨ। ਐਸ ਬੀ ਐਸ ਪੰਜਾਬੀ ਨਾਲ ਇਸ ਗੱਲਬਾਤ ਵਿੱਚ ਮੰਨੂ ਨੇ ਆਪਣੀ ਸਫਲਤਾ ਦਾ ਰਾਜ਼ ਸਾਂਝਾ ਕੀਤਾ, ਸੁਣੋ ਇਸ ਪੌਡਕਾਸਟ ਰਾਹੀਂ।...
ਫੈਡਰਲ ਸਿੱਖਿਆ ਮੰਤਰੀ ਜੇਸਨ ਕਲੇਅਰ ਦਾ ਕਹਿਣਾ ਹੈ ਕਿ ਦੇਸ਼ ਦੇ ਸਕੂਲਾਂ ਵਿੱਚ ਧੱਕੇਸ਼ਾਹੀ ਨੂੰ ਰੋਕਣ ਲਈ ਨਵੇਂ ਮਾਪਦੰਡਾਂ ’ਤੇ ਚਰਚਾ ਕਰਨ ਲਈ ਸਾਰੇ ਸੂਬਿਆਂ ਅਤੇ ਖੇਤਰਾਂ ਤੋਂ ਸਿੱਖਿਆ ਮੰਤਰੀ ਸ਼ੁੱਕਰਵਾਰ 17 ਅਕਤੂਬਰ ਨੂੰ ਇੱਕ ਸੰਯੁਕਤ ਮੀਟਿੰਗ ਕਰਨ ਜਾ ਰਹੇ ਹਨ। ਸਿੱਖਿਆ ਮੰਤਰੀ ਨੇ ਕਿਹਾ ਕਿ ਅਜਿਹੇ ਮਾਮਲਿਆਂ ਖਾਸ ਕਰ ਆਨਲਾਈਨ ਘਟਨਾਵਾਂ ਦੀ ਵੱਧ ਰਹੀ ਗਿਣਤੀ ਨੂੰ ਦੇਖਦਿਆਂ ਇੱਕ ਰਾਸ਼ਟਰੀ ਢਾਂਚੇ ਦੀ ਲੋੜ ਹੈ। ਹੋਰ ਵੇਰਵੇ ਲਈ ਸੁਣੋ ਇਹ ਰਿਪੋਰਟ
ਪਾਕਿਸਤਾਨ ਦੇ ਸਰਵਉੱਚ ਖਿਡਾਰੀ ਅਤੇ ਓਲੰਪਿਕ ਸੋਨ ਤਗਮਾ ਜੇਤੂ ਅਰਸ਼ਦ ਨਦੀਮ ਦੇ ਲੰਬੇ ਸਮੇਂ ਤੋਂ ਕੋਚ ਰਹੇ ਸਲਮਾਨ ਇਕਬਾਲ ਨੂੰ ਦੇਸ਼ ਦੀ ਐਥਲੈਟਿਕਸ ਫੈਡਰੇਸ਼ਨ ਵੱਲੋਂ ਉਮਰ ਭਰ ਲਈ ਬੈਨ ਕਰ ਦਿੱਤਾ ਗਿਆ ਹੈ। ਇਹ ਕਾਰਵਾਈ ਪੰਜਾਬ ਐਥਲੈਟਿਕਸ ਐਸੋਸੀਏਸ਼ਨ ਦੇ ਸੰਵਿਧਾਨ ਦੀ ਉਲੰਘਣਾ ਕਰਨ ਕਰਕੇ ਕੀਤੀ ਗਈ ਹੈ, ਜਿਸ ਦੇ ਉਹ ਪ੍ਰਧਾਨ ਹਨ। ਇਸ ਉਮਰ ਭਰ ਦੇ ਬੈਨ ਤਹਿਤ, ਇਕਬਾਲ ਨਾ ਤਾਂ ਕਿਸੇ ਵੀ ਐਥਲੈਟਿਕਸ ਗਤੀਵਿਧੀ ਵਿੱਚ ਹਿੱਸਾ ਲੈ ਸਕਣਗੇ ਅਤੇ ਨਾ ਹੀ ਕਿਸੇ ਪੱਧਰ ‘ਤੇ ਕੋਚਿੰਗ ਜਾਂ ਅਹੁਦਾ ਸੰਭਾਲ ਸਕਣਗੇ। ਇਸ ਖ਼ਬਰ ਦਾ ਵਿਸਥਾਰ ਅਤੇ ਪਾਕਿਸਤਾਨ ਤੋਂ ਹੋਰ ਖ਼ਬਰਾਂ ਜਾਨਣ ਲਈ ਸੁਣੋ ਇਹ ਪੌਡਕਾਸਟ...
ਆਸਟ੍ਰੇਲੀਆ ਅਤੇ ਭਾਰਤ ਵਿਚਕਾਰ ਇੱਕ ਨਵਾਂ ਰੱਖਿਆ ਸਮਝੌਤੇ ਕੀਤਾ ਗਿਆ ਹੈ। ਜਿਸ ਤਹਿਤ 2026 ਵਿੱਚ ਆਸਟ੍ਰੇਲੀਅਨ ਡਿਫੈਂਸ ਕਾਲਜ ਵਿੱਚ ਚੋਣਵੇਂ ਭਾਰਤੀ ਵਿਦਿਆਰਥੀਆਂ ਦਾ ਸਵਾਗਤ ਕਰਨਾ ਅਤੇ 2027 ਵਿੱਚ ਪਹਿਲੀ ਵਾਰ ਆਸਟ੍ਰੇਲੀਅਨ ਡਿਫੈਂਸ ਫੋਰਸ ਅਕੈਡਮੀ ਵਿੱਚ ਭਾਰਤੀ ਕੈਡਿਟਾਂ ਲਈ ਇੱਕ ਅਹੁਦਾ ਸ਼ੁਰੂ ਕਰਨਾ ਸ਼ਾਮਲ ਹੈ। ਭਾਰਤੀ ਰੱਖਿਆ ਮੰਤਰੀ ਰਾਜਨਾਥ ਸਿੰਘ ਆਸਟ੍ਰੇਲੀਆ ਦੌਰੇ ਉੱਤੇ ਆਏ ਸਨ। ਇਹ 2013 ਤੋਂ ਬਾਅਦ ਕਿਸੇ ਭਾਰਤੀ ਰੱਖਿਆ ਮੰਤਰੀ ਦਾ ਆਸਟ੍ਰੇਲੀਆ ਦਾ ਪਹਿਲਾ ਦੌਰਾ ਹੈ। ਹੋਰ ਵੇਰਵੇ ਲਈ ਇਹ ਪੌਡਕਾਸਟ ਸੁਣੋ.....
ਗਾਜ਼ਾ ਵਿੱਚ ਹਜ਼ਾਰਾਂ ਲੋਕਾਂ ਦੀ ਭੀੜ ਨਾਸਰ ਹਸਪਤਾਲ ਦੇ ਬਾਹਰ ਇਕੱਠੀ ਹੋਈ ਜਦੋਂ ਇਜ਼ਰਾਇਲ ਵੱਲੋਂ ਅਮਰੀਕਾ ਦੀ ਅਗਵਾਈ ਨਾਲ ਹੋਏ ਜੰਗਬੰਦੀ ਸਮਝੌਤੇ ਦੇ ਤਹਿਤ ਰਿਹਾਅ ਕੀਤੇ ਗਏ ਫ਼ਲਸਤੀਨੀ ਕੈਦੀਆਂ ਨੂੰ ਬੱਸਾਂ ਰਾਹੀਂ ਲਿਆਂਦਾ ਗਿਆ। ਕੁਝ ਕੈਦੀਆਂ ਦੇ ਸਵਾਗਤ ਲਈ ਭੀੜ ਵਿੱਚ ਪਰੇਡ ਕੀਤੀ ਗਈ ਅਤੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਤੇ ਦੋਸਤਾਂ ਨੇ ਗਲੇ ਲੱਗ ਕੇ ਖੁਸ਼ੀ ਮਨਾਈ। ਇਸ ਖ਼ਬਰ ਦਾ ਵਿਸਥਾਰ ਅਤੇ ਹੋਰ ਖ਼ਬਰਾਂ ਲਈ ਸੁਣੋ ਇਹ ਪੌਡਕਾਸਟ..
ਇਸ ਪ੍ਰੋਗਰਾਮ ਦੀਆਂ ਪੇਸ਼ਕਾਰੀਆਂ ਵਿੱਚ ਦੇਸ਼ ਵਿਦੇਸ਼ ਦੀਆਂ ਖਬਰਾਂ ਤੋਂ ਇਲਾਵਾ ਪੰਜਾਬ ਦੀਆਂ ਖਬਰਾਂ (ਪੰਜਾਬੀ ਡਾਇਰੀ) ਅਤੇ ਨਾਲ ਹੀ ਦੁਨੀਆ ਭਰ ਵਿੱਚ ਵੱਸਦੇ ਪੰਜਾਬੀਆਂ ਨਾਲ ਸਬੰਧਿਤ ਖਬਰਾਂ ਦੀ ਪੇਸ਼ਕਾਰੀ ਪੰਜਾਬੀ ਡਾਇਸਪੋਰਾ ਵੀ ਸ਼ਾਮਿਲ ਹੈ। ਇਸਦੇ ਨਾਲ ਹੀ ਪ੍ਰੋਗਰਾਮ ਦਾ ਹਿੱਸਾ ਹੈ ਔਟਿਜ਼ਮ ਵਾਲੇ ਪੰਜਾਬੀ ਬੱਚਿਆਂ ਨੂੰ ਗੁਰਦੁਆਰਿਆਂ ਨਾਲ ਜੁੜੇ ਵਿਹਾਰ ਸਿਖਾਉਣ ਵਾਲੀ ਕਿਤਾਬ ਦੀ ਲੇਖਿਕਾ ਅੰਬਿਕਾ ਨਾਲ ਇੱਕ ਮੁਲਾਕਾਤ। ਪੂਰਾ ਪ੍ਰੋਗਰਾਮ ਇਸ ਪੌਡਕਾਸਟ ਰਾਹੀਂ ਸੁਣੋ।
ਆਸਟ੍ਰੇਲੀਆ ਦੇ ਭਾਰਤੀ ਭਾਈਚਾਰੇ ਵੱਲੋਂ ਦੀਵਾਲੀ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ ਅਤੇ ਇਸੇ ਸੰਬੰਧ ਵਿੱਚ 11 ਅਕਤੂਬਰ 2025 ਦੀ ਸ਼ਾਮ ਮੈਲਬਰਨ ਦੇ ਮਾਰਵਲ ਸਟੇਡੀਅਮ ਵਿੱਚ 'ਮੈਲਬਰਨ ਦੀਵਾਲੀ' ਨਾਮਕ ਸਮਾਗਮ ਕਰਵਾਇਆ ਗਿਆ ਸੀ। ਐਸ ਬੀ ਐਸ ਪੰਜਾਬੀ ਦੀ ਟੀਮ ਨੇ ਇਸ ਈਵੈਂਟ ਵਿੱਚ ਪਹੁੰਚੇ ਆਸਟ੍ਰੇਲੀਆ ਦੇ ਰਾਜਨੀਤਿਕ ਆਗੂਆਂ, ਬੱਚਿਆਂ, ਪਰਿਵਾਰਾਂ, ਬਜ਼ੁਰਗਾਂ ਅਤੇ ਭੰਗੜੇ ਦੇ ਪਰਫੌਰਮਰਸ ਨਾਲ ਗੱਲਬਾਤ ਕੀਤੀ ਹੈ। ਇਸ ਸਮਾਗਮ ਦੇ ਪ੍ਰਬੰਧਕ 'ਗੌਤਮ ਗੁਪਤਾ' ਨੇ ਅਪੀਲ ਕੀਤੀ ਕਿ ਦੀਵਾਲੀ ਲਈ ਆਸਟ੍ਰੇਲੀਆ ਵਿੱਚ ਪਬਲਿਕ ਟ੍ਰਾਂਸਪੋਰਟ ਮੁਫ਼ਤ ਹੋਣਾ ਚਾਹੀਦਾ ਹੈ। ਇਸ ਪੌਡਕਾਸਟ ਰਾਹੀਂ ਸੁਣੋ ਇਸ ਮੇਲੇ ਵਿੱਚ ਲੱਗੀਆਂ ਰੌਣਕਾਂ ਬਾਰੇ..
ਤਰਨਤਾਰਨ ਜ਼ਿਮਨੀ ਚੋਣ ਲਈ ਨਾਮਜ਼ਦਗੀਆਂ ਦੀ ਸ਼ੁਰੂਆਤ ਹੋ ਗਈ ਹੈ ਜੋ ਕਿ 21 ਅਕਤੂਬਰ ਤੱਕ ਦਾਖਲ ਕੀਤੀਆਂ ਜਾ ਸਕਣਗੀਆਂ। ਇਸ ਚੋਣ ਲਈ 11 ਨਵੰਬਰ ਨੂੰ ਵੋਟਾਂ ਪੈਣਗੀਆਂ ਅਤੇ ਇਹਨਾਂ ਦੀ ਗਿਣਤੀ ਦਾ ਕੰਮ 14 ਨਵੰਬਰ ਨੂੰ ਹੋਏਗਾ। ਇਸ ਖਬਰ ਸਮੇਤ ਪੰਜਾਬ ਦੀਆਂ ਅਹਿਮ ਖਬਰਾਂ ਇਸ ਪੌਡਕਾਸਟ ਰਾਹੀਂ ਸੁਣੋ।
ਪਿਛਲੇ 20 ਸਾਲਾਂ ਤੋਂ 'ਸੇਲੀਬਰੇਟ ਇੰਡੀਆ' ਵੱਲੋਂ ਮੈਲਬਰਨ ਦੇ ਫੈਡਰੇਸ਼ਨ ਸਕੁਏਅਰ ਤੇ ਮਨਾਈ ਜਾਂਦੀ ਦੀਵਾਲੀ ਇਸ ਸਾਲ 10 ਅਤੇ 11 ਅਕਤੂਬਰ ਨੂੰ ਮਨਾਈ ਗਈ। ਇੱਥੇ ਭਾਰਤੀ ਭਾਈਚਾਰੇ ਦੇ ਨਾਲ ਨਾਲ ਵਿਆਪਕ ਆਸਟ੍ਰੇਲੀਆਈ ਭਾਈਚਾਰਾ ਵੀ ਇਸ ਜਸ਼ਨ ਵਿੱਚ ਸ਼ਾਮਲ ਹੋਇਆ। ਜਿੱਥੇ ਵੰਨ ਸੁਵੰਨਾ ਖਾਣਾ, ਨਾਚ ਅਤੇ ਸੰਗੀਤ ਪ੍ਰਦਰਸ਼ਿਤ ਕੀਤਾ ਗਇਆ, ਉੱਥੇ ਯਾਰਾ ਨਦੀ ਦੇ ਕੰਡੇ ਆਤਿਸ਼ਬਾਜ਼ੀ ਪ੍ਰਦਰਸ਼ਨੀ ਵੀ ਯਾਦਗਾਰੀ ਰਹੀ। ਵਿਕਟੋਰੀਆ ਦੀ ਮਲਟੀਕਲਚਰਲ ਮੰਤਰੀ ਇੰਗ੍ਰੀਡ ਸਟਿਟ, ਵਿਕਟੋਰੀਆ ਵਿੱਚ ਭਾਰਤ ਦੇ ਕੌਂਸਲ ਜਨਰਲ ਡਾ. ਸੁਸ਼ੀਲ ਕੁਮਾਰ, ਰਾਜ ਦੇ ਵਿਰੋਧੀ ਧਿਰ ਦੇ ਨੇਤਾ ਬਰੈਡ ਬੈਟਿਨ ਸਮੇਤ ਹੋਰ ਕਈ ਪ੍ਰਮੁੱਖ ਸ਼ਖਸੀਅਤਾਂ ਵੀ ਇਸ ਜਸ਼ਨ ਦਾ ਹਿੱਸਾ ਬਣੀਆਂ ਸਨ। ਸੁਣੋ ਕੀ ਕੁਝ ਹੋਇਆ ਇਸ ਦੀਵਾਲੀ ਮੇਲੇ ਵਿੱਚ, ਇਸ ਪੌਡਕਾਸਟ ਰਾਹੀਂ...
ਹੈਕਰਾਂ ਵੱਲੋਂ 5.7 ਮਿਲੀਅਨ ਗਾਹਕਾਂ ਦੇ ਨਿੱਜੀ ਡੇਟਾ ਨੂੰ ਔਨਲਾਈਨ ਲੀਕ ਕਰਨ ਤੋਂ ਬਾਅਦ ਕਵਾਂਟਸ ਨੂੰ ਸੰਭਾਵੀ ਭਾਰੀ ਜੁਰਮਾਨੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਖਬਰ ਸਮੇਤ ਦਿਨ ਭਰ ਦੀਆਂ ਅਹਿਮ ਖਬਰਾਂ ਇਸ ਪੌਡਕਾਸਟ ਰਾਹੀਂ ਜਾਣੋ।
ਐਡੀਲੇਡ ਦੇ ਰਹਿਣ ਵਾਲੇ ਰਮੇਸ਼ ਪੁਰੀ ਦੱਖਣੀ ਆਸਟ੍ਰੇਲੀਆ ਦੇ ਪਹਿਲੇ ਪ੍ਰਵਾਸੀ ਖਿਡਾਰੀ ਬਣ ਗਏ ਹਨ ਜਿਨ੍ਹਾਂ ਨੇ ਕਲੱਬ ਕ੍ਰਿਕਟ ਵਿੱਚ ਦਸ ਹਜ਼ਾਰ ਦੌੜਾਂ ਪੂਰੀਆਂ ਕੀਤੀਆਂ ਹਨ। ਪ੍ਰਵਾਸ ਦੇੇ ਇਸ ਮੁਸ਼ਕਲ ਸਫ਼ਰ ਵਿੱਚ ਰਮੇਸ਼ ਨੇ ਕ੍ਰਿਕਟ ਨੂੰ ਆਪਣਾ ਸਾਥੀ ਚੁਣਿਆ ਅਤੇ ਹੁਣ ਉਹ ਦੱਖਣੀ ਆਸਟ੍ਰੇਲੀਆ ਦੀ 40 ਸਾਲਾਂ ਤੋਂ ਵੱਧ ਉਮਰ ਦੇ ਖਿਡਾਰੀਆਂ ਦੀ ਟੀਮ ਦਾ ਹਿੱਸਾ ਬਣਨ ਲਈ ਮਿਹਨਤ ਕਰ ਰਹੇ ਹਨ। ਉਹਨਾਂ ਦੇ ਇਸ ਸਫਰ ਨੂੰ ਜਾਣਦੇ ਹਾਂ ਇਸ ਪੌਡਕਾਸਟ ਦੇ ਜ਼ਰੀਏ।
ਆਸਟ੍ਰੇਲੀਆ ਵਿੱਚ ਨੌਂ ਵਿੱਚੋਂ ਇੱਕ ਵਿਅਕਤੀ ਕਿਸੇ ਬਜ਼ੁਰਗ, ਕਮਜ਼ੋਰ ਰਿਸ਼ਤੇਦਾਰ, ਦੋਸਤ ਜਾਂ ਕਿਸੇ ਸਿਹਤ ਸਥਿਤੀ ਜਾਂ ਅਪਾਹਜਤਾ ਵਾਲੇ ਵਿਅਕਤੀ ਦੀ ਦੇਖਭਾਲ ਕਰਦੇ ਹਨ ਪਰ ਅਕਸਰ, ਬਹੁਤ ਸਾਰੇ ਦੇਖਭਾਲ ਕਰਨ ਵਾਲੇ ਨਹੀਂ ਜਾਣਦੇ ਕਿ ਇੱਥੇ ਉਨ੍ਹਾਂ ਲਈ ਕਈ ਮੁਫ਼ਤ ਸਹਾਇਤਾ ਸੇਵਾਵਾਂ ਉਪਲੱਬਧ ਹਨ।
ਐਸਬੀਐਸ ਪੰਜਾਬੀ ਦੀ ‘ਬਾਲ ਕਹਾਣੀਆਂ’ ਲੜੀ ਵਿੱਚ ਇਸ ਹਫ਼ਤੇ ਪੇਸ਼ ਹੈ 'ਲਾਲ ਤਿਤਲੀਆਂ'। ਲੇਖਕ ਰਾਹਤ ਮਜ਼ਾਹਿਰੀ ਦੀ ਅਜਿਹੀ ਕਹਾਣੀ ਜੋ ਸਕੂਲ ਜਾਣ ਵਾਲੇ ਬੱਚੇ ਜਮੀਲ ਦੀ ਜ਼ਿੰਦਗੀ ਰਾਹੀਂ ਸਿਖਾਉਂਦੀ ਹੈ ਕਿ ਗਲਤੀਆਂ ਤੋਂ ਭੱਜਣ ਦੀ ਬਜਾਏ ਉਨ੍ਹਾਂ ਨੂੰ ਅਪਣਾਉਣਾ ਕਿਵੇਂ ਸਫ਼ਲਤਾ ਵੱਲ ਲੈ ਜਾਂਦਾ ਹੈ। ਸੁਣੋ ਇਹ ਪ੍ਰੇਰਣਾਦਾਇਕ ਕਹਾਣੀ ਐਸਬੀਐਸ ਪੰਜਾਬੀ ਦੇ ਪੌਡਕਾਸਟ ‘ਬਾਲ ਕਹਾਣੀਆਂ’ ਵਿੱਚ...
ਆਪਟਸ ਵੱਲੋਂ ਐਮਰਜੈਂਸੀ ਕਾਲਾਂ ਤੱਕ ਪਹੁੰਚ ਯਕੀਨੀ ਬਣਾਉਣ ਵਿੱਚ ਅਸਫਲਤਾਵਾਂ ਤੋਂ ਬਾਅਦ, ਅਲਬਾਨੀਜ਼ੀ ਸਰਕਾਰ ਨੇ ਟ੍ਰਿਪਲ-ਜ਼ੀਰੋ (000) ਕਾਲ ਸਿਸਟਮ ਨੂੰ ਮਜ਼ਬੂਤ ਕਰਨ ਦੇ ਮਕਸਦ ਨਾਲ ਸੰਸਦ ਵਿੱਚ ਫਾਸਟ ਟਰੈਕ ਬਿੱਲ ਪੇਸ਼ ਕੀਤਾ ਹੈ। ਸਰਕਾਰ ਨੇ ਇਹ ਕਦਮ ਹਾਲ ਹੀ ਵਿੱਚ ਹੋਈ ਆਪਟਸ ਆਊਟੇਜ ਦੇ ਬਾਅਦ ਚੁੱਕਿਆ ਹੈ, ਅਤੇ ਇਸ ਆਊਟੇਜ ਕਾਰਨ ਘੱਟੋ-ਘੱਟ 3 ਲੋਕਾਂ ਦੀ ਜਾਨ ਚਲੀ ਗਈ ਸੀ। ਵਿਰੋਧੀ ਧਿਰ ਦਾ ਕਹਿਣਾ ਹੈ ਕਿ ਉਹ ਸੰਭਾਵੀ ਤੌਰ ਇਸ ਬਿੱਲ ਦਾ ਸਮਰਥਨ ਕਰਨਗੇ ਪਰ ਸਵਾਲ ਇਹ ਹੈ ਕਿ ਸਰਕਾਰ ਨੂੰ ਕਾਰਵਾਈ ਕਰਨ ਵਿੱਚ ਇੰਨਾ ਸਮਾਂ ਕਿਉਂ ਲੱਗਾ? ਹੋਰ ਵੇਰਵੇ ਲਈ ਸੁਣੋ ਇਹ ਰਿਪੋਰਟ
ਭਾਰਤ ਅਤੇ ਬ੍ਰਿਟੇਨ ਨੇ ਇੱਕ ਨਵਾਂ ਰੱਖਿਆ ਸਮਝੌਤਾ ਕੀਤਾ ਹੈ, ਜਿਸ ਅਧੀਨ ਭਾਰਤੀ ਫੌਜ ਨੂੰ UK ਵੱਲੋਂ ਹਲਕੀਆਂ ਮਿਜ਼ਾਈਲਾਂ ਮਿਲਣਗੀਆਂ। ਇਹ $710 ਮਿਲੀਅਨ (ਆਸਟ੍ਰੇਲੀਆਈ ਡਾਲਰ) ਦਾ ਸੌਦਾ ਬ੍ਰਿਟਿਸ਼ ਪ੍ਰਧਾਨ ਮੰਤਰੀ ਕੀਰ ਸਟਾਰਮਰ ਦੀ ਭਾਰਤ ਯਾਤਰਾ ਦੌਰਾਨ ਐਲਾਨਿਆ ਗਿਆ। ਇਸੇ ਦੌਰਾਨ ਭਾਰਤੀ ਰੱਖਿਆ ਮੰਤਰੀ ਰਾਜਨਾਥ ਸਿੰਘ ਆਸਟ੍ਰੇਲੀਆ ਦੇ ਦੌਰੇ 'ਤੇ ਰਹੇ, ਜਿੱਥੇ ਉਨ੍ਹਾਂ ਨੇ ਉੱਪ-ਪ੍ਰਧਾਨ ਮੰਤਰੀ ਨਾਲ ਮਿਲ ਕੇ ਦੋਵੇਂ ਦੇਸ਼ਾਂ ਵਿਚਕਾਰ ਰੱਖਿਆ ਸਾਂਝੇਦਾਰੀ ਨੂੰ ਹੋਰ ਮਜ਼ਬੂਤ ਬਣਾਉਣ 'ਤੇ ਚਰਚਾ ਕੀਤੀ। ਇਹ ਅਤੇ ਹੋਰ ਮੁੱਖ ਖ਼ਬਰਾਂ ਸੁਣੋ ਇਸ ਪੌਡਕਾਸਟ ਵਿੱਚ।
ਇਸ ਹਫ਼ਤੇ ਦੇ ਪੌਡਕਾਸਟ ਵਿੱਚ ਗਾਜ਼ਾ ਤੋਂ ਬੰਧਕਾਂ ਦੀ ਰਿਹਾਈ ਦੇ ਐਲਾਨ ਨਾਲ ਜੁੜੀ ਇਜ਼ਰਾਇਲ-ਹਮਾਸ ਸ਼ਾਂਤੀ ਸਮਝੌਤੇ ਦੀ ਖ਼ਬਰ, ਆਸਟ੍ਰੇਲੀਆ ਅਤੇ ਪਪੂਆ ਨਿਊ ਗਿਨੀ ਵਿਚਕਾਰ ਨਵੇਂ ਰੱਖਿਆ ਸਮਝੌਤੇ 'ਤੇ ਹਸਤਾਖਰ, ਅਤੇ ਪੰਜਾਬੀ ਮਨੋਰੰਜਨ ਜਗਤ ਦੇ ਦੋ ਪ੍ਰਸਿੱਧ ਕਲਾਕਾਰਾਂ - ਗਾਇਕ ਰਾਜਵੀਰ ਜਵੰਦਾ ਅਤੇ ਅਦਾਕਾਰ ਵਰਿੰਦਰ ਘੁੰਮਣ ਦੇ ਅਚਾਨਕ ਦੇਹਾਂਤ ਦੀ ਚਰਚਾ। ਸੁਣੋ ਇਸ ਹਫ਼ਤੇ ਦੀਆਂ ਹੋਰ ਵੱਡੀਆਂ ਖ਼ਬਰਾਂ ਇਸ ਪੌਡਕਾਸਟ ਵਿੱਚ।
ldlddlld fuzzxl