ਐਕਸਪਲੇਨਰ: ਬੇਬੀ ਪ੍ਰਿਆ ਬਿੱਲ ਪਾਸ: ਮਰੇ ਹੋਏ ਬੱਚੇ ਦੇ ਜਨਮ ਅਤੇ ਨਵਜੰਮੇ ਬੱਚੇ ਦੀ ਮੌਤ ਹੋਣ ਦੀ ਸੂਰਤ ਵਿੱਚ ਮਾਪਿਆਂ ਨੂੰ ਹੁਣ ਮਿਲ ਸਕੇਗੀ ਜਣੇਪਾ ਛੁੱਟੀ
Update: 2025-11-05
Description
ਆਸਟ੍ਰੇਲੀਆ ਵਿੱਚ ਹੁਣ ਉਹ ਮਾਪੇ ਵੀ ਜਣੇਪਾ ਛੁੱਟੀ ਲੈ ਸਕਣਗੇ ਜਿਨ੍ਹਾਂ ਨੇ ਮਰੇ ਹੋਏ ਬੱਚੇ ਨੂੰ ਜਨਮ ਦਿੱਤਾ ਜਾਂ ਜਿਨ੍ਹਾਂ ਨੂੰ ਆਪਣੇ ਨਵਜੰਮੇ ਬੱਚੇ ਦੀ ਮੌਤ ਦਾ ਦੁੱਖ ਸਹਿਣਾ ਪਿਆ। ਇਹ ਬਦਲਾਅ ਇੱਕ ਭਾਰਤੀ ਮੂਲ ਦੀ ਮਾਂ ਦੀ ਹਿੰਮਤ ਸਦਕਾ ਸੰਭਵ ਹੋਇਆ ਜਿਸ ਨੇ ਖੁਦ ਇਹ ਦੁੱਖ ਭੋਗਿਆ ਅਤੇ ਬਦਲਾਅ ਲਈ ਆਵਾਜ਼ ਉਠਾਈ। 32 ਹਜ਼ਾਰ ਤੋਂ ਵੱਧ ਲੋਕਾਂ ਦੇ ਸਮਰਥਨ ਨਾਲ ਚੱਲੀ ਇਸ ਮੁਹਿੰਮ ਨੇ ਆਖਿਰਕਾਰ ਸਰਕਾਰ ਨੂੰ ਨਿਯਮ ਬਦਲਣ ਲਈ ਮਜਬੂਰ ਕਰ ਦਿੱਤਾ, ਅਤੇ ਹੁਣ ਐਲਬਨੀਜ਼ੀ ਸਰਕਾਰ ਨੇ ਇਸ ਸਬੰਧੀ ਨਵਾਂ ਕਾਨੂੰਨ ਪਾਸ ਕਰ ਦਿੱਤਾ ਹੈ।
Comments
In Channel



