DiscoverSBS Punjabi - ਐਸ ਬੀ ਐਸ ਪੰਜਾਬੀ
SBS Punjabi - ਐਸ ਬੀ ਐਸ ਪੰਜਾਬੀ
Claim Ownership

SBS Punjabi - ਐਸ ਬੀ ਐਸ ਪੰਜਾਬੀ

Author: SBS

Subscribed: 996Played: 28,285
Share

Description

Independent news and stories connecting you to life in Australia and Punjabi-speaking Australians. - ਤਾਜ਼ਾ-ਤਰੀਨ ਖ਼ਬਰਾਂ ਅਤੇ ਕਹਾਣੀਆਂ ਜੋ ਤੁਹਾਨੂੰ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲ਼ੇ ਆਸਟ੍ਰੇਲੀਅਨ ਲੋਕਾਂ ਨਾਲ਼ ਜੋੜਦੀਆਂ ਹਨ।
600 Episodes
Reverse
ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ੀ ਨੇ ਵਿਰੋਧ ਪ੍ਰਦਰਸ਼ਨਾਂ ਵਿੱਚ ਮਾਸਕ ਅਤੇ ਮੂੰਹ ਸਿਰ ਢੱਕਣ ਵਾਲੇ ਨਕਾਬ ਦੇ ਇਸਤੇਮਾਲ ਨੂੰ ਸੀਮਿਤ ਕਰਨ ਵਾਲੇ ਨਵੇਂ ਕਾਨੂੰਨ ਦਾ ਸਮਰਥਨ ਕੀਤਾ ਹੈ। ਪ੍ਰਧਾਨ ਮੰਤਰੀ ਦਾ ਇਹ ਕਦਮ ਨੀਓ-ਨਾਜ਼ੀ ਗਤੀਵਿਧੀਆਂ ’ਤੇ ਰਾਸ਼ਟਰੀ ਕਾਰਵਾਈ ਦਾ ਇੱਕ ਹਿੱਸਾ ਹੈ। ਸ਼੍ਰੀ ਅਲਬਾਨੀਜ਼ੀ ਨੇ ਏਬੀਸੀ ਰੇਡੀਓ ਨੂੰ ਦੱਸਿਆ ਕਿ ਜਨਤਕ ਥਾਵਾਂ ’ਤੇ ਚਿਹਰਾ ਢੱਕਣ ’ਤੇ ਰੋਕ ਲਗਾਉਣ ਦੇ ਯਤਨ ਜਨਤਕ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਢੁੱਕਵੇਂ ਹਨ। ਇਹ ਅਤੇ ਹੋਰ ਖ਼ਬਰਾਂ ਲਈ ਸੁਣੋ ਇਹ ਪੌਡਕਾਸਟ
10 ਨਵੰਬਰ 2025 ਦੀ ਸ਼ਾਮ ਨੂੰ ਨਵੀਂ ਦਿੱਲੀ ਦੇ ਲਾਲ ਕਿਲ੍ਹਾ ਮੈਟਰੋ ਸਟੇਸ਼ਨ ਦੇ ਨੇੜੇ ਇੱਕ ਧਮਾਕਾ ਹੋਇਆ, ਜਿਸ ਵਿੱਚ ਕਈਆਂ ਦੇ ਜ਼ਖ਼ਮੀ ਅਤੇ ਤਕਰੀਬਨ 8 ਮੌਤਾਂ ਦੀ ਖ਼ਬਰ ਮਿਲੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੌਦੀ, ਗ੍ਰਹਿ ਮੰਤਰੀ ਅਮਿਤ ਸ਼ਾਹ ਸਮੇਤ ਵਿਸ਼ਵ ਦੇ ਕਈ ਨੇਤਾਵਾਂ ਨੇ ਇਸ ਘਟਨਾਂ ਦੀ ਨਿੰਦਾ ਕਰਦੇ ਹੋਏ ਪ੍ਰਭਾਵਤ ਵਿਅਕਤੀਆਂ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਨਾਲ ਹੀ ਯਾਤਰੀਆਂ ਲਈ ਚੇਤਾਵਨੀਆਂ ਵੀ ਜਾਰੀ ਕੀਤੀਆਂ ਗਈਆਂ ਹਨ।
ਪਾਕਿਸਤਾਨ ਵਿੱਚ 70 ਅਤੇ 80 ਦੇ ਦਹਾਕੇ ਵਿੱਚ ਪਹਿਲਾਂ ਰੇਡੀਓ ਅਤੇ ਫਿਰ ਟੀਵੀ ਰਾਹੀਂ ਦਰਸ਼ਕਾਂ ਦੇ ਦਿਲਾਂ ਵਿੱਚ ਜਗ੍ਹਾ ਬਨਾਉਣ ਵਾਲੇ ਦਿਲਦਾਰ ਪਰਵੇਜ਼ ਭੱਟੀ ਨੂੰ ਤਿੰਨ ਭਾਸ਼ਾਵਾਂ ਵਿੱਚ ਮੁਹਾਰਤ ਸੀ। ਟੀਵੀ ਪ੍ਰੋਗਰਾਮਾਂ ਵਿੱਚ ਉਨ੍ਹਾਂ ਦੀ ਮੇਜ਼ਬਾਨੀ ਨੂੰ ਬਹੁਤ ਪਿਆਰ ਮਿਲਿਆ ਹੈ। ਦਿਲਦਾਰ ਪਰਵੇਜ਼ ਭੱਟੀ ਦੀਆਂ ਕੁੱਝ ਗੱਲਾਂ ਅਤੇ ਉਨ੍ਹਾਂ ਬਾਰੇ ਹੋਰ ਜਾਣਕਾਰੀ ਇਸ ਪੌਡਕਾਸਟ ਰਾਹੀਂ ਸੁਣੋ।
ਸਰਕਾਰੀ ਅੰਕੜੇ ਦੱਸਦੇ ਹਨ ਕਿ ਆਸਟ੍ਰੇਲੀਆ ਦੀ ਆਬਾਦੀ ਬਜ਼ੁਰਗ ਹੋ ਰਹੀ ਹੈ ਅਤੇ ਬਜ਼ੁਰਗ ਆਸਟ੍ਰੇਲੀਆਈ ਲੋਕ ਦੂਜਿਆਂ ਦੇ ਮੁਕਾਬਲੇ ਸਿਹਤ ਸੰਭਾਲ ਪ੍ਰੋਗਰਾਮਾਂ ਦੀ ਵਰਤੋਂ ਜ਼ਿਆਦਾ ਕਰਦੇ ਹਨ। ਮੌਜੂਦਾ ਸਮੇਂ ਕਰਾਸਫਿੱਟ ਤੇਜ਼ੀ ਨਾਲ ਪ੍ਰਫੁੱਲਿਤ ਹੋ ਰਹੀ ਅਜਿਹੀ ਗਤੀਵਿਧੀ ਹੈ ਜੋ ਤੰਦਰੁਸਤੀ ਦੇ ਵੱਖ-ਵੱਖ ਪੱਧਰਾਂ ਲਈ ਤਿਆਰ ਕੀਤੀ ਗਈ ਹੈ। ਅਜਿਹੇ ਪ੍ਰੋਗਰਾਮਾਂ ਰਾਹੀਂ ਬਜ਼ੁਰਗ ਭਾਈਚਾਰਾ ਜਿੱਥੇ ਖੁਦ ਨੂੰ ਤੰਦਰੁਸਤ ਰੱਖਣ ਦੀਆਂ ਕੋਸ਼ਿਸ਼ਾਂ ਕਰ ਰਿਹਾ ਹੈ ਉੱਥੇ ਹੀ ਇਨ੍ਹਾਂ ਲੋਕਾਂ ਨੂੰ ਸਿਖਲਾਈ ਦੇਣ ਵਾਲੇ ਬਜ਼ੁਰਗ ਟਰੇਨਰਾਂ ਲਈ ਇਹ ਫਿੱਟਨੈਸ ਪ੍ਰੋਗਰਾਮ ਆਮਦਨੀ ਦਾ ਵਸੀਲਾ ਵੀ ਬਣ ਰਹੇ ਹਨ। ਹੋਰ ਵੇਰਵੇ ਲਈ ਸੁਣੋ ਇਹ ਪੌਡਕਾਸਟ...
ਗੋਲਡ ਕੋਸਟ ਦੇ ਰਹਿਣ ਵਾਲੇ ਪੁਸ਼ਪਿੰਦਰ ਓਬਰਾਏ ਪ੍ਰਸਿੱਧ ਹੋਟਲ ਮਾਲਕ ਅਤੇ ਪ੍ਰਾਹੁਣਚਾਰੀ ਖੇਤਰ ਦੇ ਮਾਹਰ ਹਨ। ਉਹ ਕਹਿੰਦੇ ਹਨ ਕਿ ਪੰਜਾਬੀ ਖਾਣਾ ਸਿਰਫ਼ ਬਟਰ ਚਿਕਨ ਤੱਕ ਸੀਮਿਤ ਨਹੀਂ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਆਸਟ੍ਰੇਲੀਆ ਵਿੱਚ ਭਾਰਤੀ ਰੈਸਟੋਰੈਂਟਾਂ ਵਿੱਚ ਤੰਦੂਰ ਲਿਆਉਣ ਵਾਲੇ ਪਹਿਲੇ ਲੋਕਾਂ ਵਿੱਚੋਂ ਇੱਕ ਸਨ। ਇੱਕ ਆਸਟ੍ਰੇਲੀਆਈ ਔਰਤ ਨਾਲ ਵਿਆਹੇ ਪੁਸ਼ਪਿੰਦਰ, ਆਸਟ੍ਰੇਲੀਆਈ ਬਾਰਬੀਕਿਊ ਸਭਿਆਚਾਰ ਦੀ ਤੁਲਨਾ ਭਾਰਤੀ ਤੰਦੂਰ ਨਾਲ ਕਰਦੇ ਹਨ। ਐਸ ਬੀ ਐਸ ਪੰਜਾਬੀ ਨਾਲ ਗੱਲਬਾਤ ਦੌਰਾਨ ਉਨ੍ਹਾਂ ਨੇ ਹੋਟਲ ਇੰਡਸਟਰੀ ਵਿੱਚ ਸਫਲਤਾ ਹਾਸਲ ਕਰਨ ਦੇ ਕਈ ਸੁਝਾਅ ਵੀ ਸਾਂਝੇ ਕੀਤੇ। ਪੂਰੀ ਗੱਲਬਾਤ ਸੁਣੋ ਇਸ ਪੌਡਕਾਸਟ ਵਿੱਚ।
ਨਿਊ ਸਾਊਥ ਵੇਲਜ਼ ਦੇ ਪ੍ਰੀਮੀਅਰ ਕ੍ਰਿਸ ਮਿੰਸ ਨੇ ਐਲਾਨ ਕੀਤਾ ਹੈ ਕਿ ਪੁਲਿਸ ਲਈ ਨਿਓ-ਨਾਜ਼ੀ ਰੈਲੀਆਂ ਦੀ ਇਜਾਜ਼ਤ ਰੱਦ ਕੀਤੇ ਜਾਣਾ ਆਸਾਨ ਬਣਾਉਣ ਵਾਸਤੇ ਕਾਨੂੰਨ ਹੋਰ ਸਖਤ ਕੀਤੇ ਜਾਣਗੇ। ਇਸ ਗੱਲ ਦੀ ਜਾਂਚ ਜਾਰੀ ਹੈ ਕਿ ਨਿਓ-ਨਾਜ਼ੀਆਂ ਨੂੰ 8 ਨਵੰਬਰ, ਸ਼ਨੀਵਾਰ ਨੂੰ ਰਾਜ ਦੀ ਸੰਸਦ ਦੇ ਬਾਹਰ ਪ੍ਰਦਰਸ਼ਨ ਕਰਨ ਦੀ ਇਜਾਜ਼ਤ ਕਿਵੇਂ ਮਿਲੀ? ਇਹ ਖ਼ਬਰ ਅਤੇ ਹੋਰ ਮੁੱਖ ਖ਼ਬਰਾਂ ਸੁਣੋ ਇਸ ਪੌਡਕਾਸਟ ਵਿੱਚ।
For people of African descent, experiences of racism and discrimination are varied. How are different generations coming together to understand and address the issue? - ਅਫ਼ਰੀਕੀ ਮੂਲ ਦੇ ਲੋਕਾਂ ਲਈ, ਨਸਲਵਾਦ ਅਤੇ ਵਿਤਕਰੇ ਦੇ ਅਨੁਭਵ ਵੱਖੋ-ਵੱਖ ਹਨ। ਇਸ ਮੁੱਦੇ ਨੂੰ ਸਮਝਣ ਅਤੇ ਉਸ ਦਾ ਹੱਲ ਕਰਨ ਦੇ ਲਈ ਵੱਖ-ਵੱਖ ਪੀੜ੍ਹੀਆਂ ਕਿਸ ਤਰ੍ਹਾਂ ਇੱਕ ਮੰਚ 'ਤੇ ਆ ਰਹੀਆਂ ਹਨ, ਜਾਣੋ ਇਸ ਪੌਡਕਾਸਟ ਰਾਹੀਂ....
ਵਾਤਾਵਰਨ ਮੰਤਰੀ ਮਰੇ ਵਾਟ ਨੇ ਗਠਜੋੜ ਅਤੇ ਗ੍ਰੀਨਜ਼ ਪਾਰਟੀ ਨੂੰ ਸਰਕਾਰ ਦੇ ਨਵੇਂ ਵਾਤਾਵਰਨ ਕਾਨੂੰਨਾਂ ਦੇ ਮੁੜ-ਲਿਖਤ ਬਿੱਲਾਂ ਦਾ ਸਮਰਥਨ ਕਰਨ ਦੀ ਅਪੀਲ ਕੀਤੀ ਹੈ। ਇਸਤੋਂ ਇਲਾਵਾ, ਆਸਟ੍ਰੇਲੀਆ ਨੇ ਉੱਤਰੀ ਕੋਰੀਆਂ ਦੇ ਹਥਿਆਰ ਪ੍ਰੋਗਰਾਮਾਂ ਨੂੰ ਫੰਡ ਦੇਣ ਦੇ ਦੋਸ਼ ਵਿੱਚ ਚਾਰ ਸੰਸਥਾਵਾਂ ਅਤੇ ਇਕ ਵਿਅਕਤੀ ਉੱਤੇ ਪਾਬੰਦੀ ਲਗਾਈ ਹੈ। ਓਧਰ, ਨਿਊਯਾਰਕ ਦੇ ਨਵੇਂ ਚੁਣੇ ਗਏ ਮੇਅਰ ਜ਼ੋਹਰਾਨ ਮਮਦਾਨੀ ਨੇ ਕਿਹਾ ਕਿ ਉਹ ਆਪਣੇ ਏਜੰਡੇ ਨੂੰ ਪੂਰਾ ਕਰਨ ਵਿੱਚ ਭਰੋਸਾ ਰੱਖਦੇ ਹਨ। ਪੰਜਾਬ ਦੀ ਗੱਲ ਕਰੀਏ ਤਾਂ, ਗਾਇਕ ਸਤਿੰਦਰ ਸਰਤਾਜ ਦੇ ਨਾਮ 'ਤੇ ਹੁਣ ਇੱਕ ਸੜਕ ਦਾ ਨਾਮ ਰੱਖਿਆ ਜਾਵੇਗਾ। ਇਹਨਾਂ ਸਮੇਤ ਹਫ਼ਤੇ ਦੀਆਂ ਹੋਰ ਖਾਸ ਖ਼ਬਰਾਂ ਲਈ ਸੁਣੋ ਪੂਰਾ ਪੌਡਕਾਸਟ।
ਨਿਊ ਸਾਊਥ ਵੇਲਜ਼ ਦੇ ਹੰਟਰ ਖੇਤਰ ਵਿੱਚ ਇੱਕ ਉਸਾਰੀ ਸਾਈਟ 'ਤੇ ਹਾਦਸੇ ਦੌਰਾਨ 45 ਸਾਲਾ ਮਜ਼ਦੂਰ ਦੀ ਮੌਤ ਹੋ ਗਈ। ਪੁਲਿਸ ਅਨੁਸਾਰ, ਵਿਅਕਤੀ ਟੈਰੋ ਵਿਖੇ ਨਿਊ ਇੰਗਲੈਂਡ ਹਾਈਵੇਅ ‘ਤੇ ਰੇਮੰਡ ਟੈਰੇਸ ਐਕਸਟੈਂਸ਼ਨ ਪ੍ਰੋਜੈਕਟ ਦੀ ਸਾਈਟ ‘ਤੇ ਪਾਰਕ ਕੀਤੇ ਟਰੱਕ ਦੇ ਪਿੱਛੇ ਖੜ੍ਹਾ ਸੀ, ਜਦੋਂ ਇੱਕ ਮਟੀਰੀਅਲ ਟ੍ਰਾਂਸਫਰ ਵਾਹਨ ਨੇ ਉਸ ਨੂੰ ਟੱਕਰ ਮਾਰੀ ਅਤੇ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਹੋਰ ਤਾਜ਼ਾ ਖ਼ਬਰਾਂ ਲਈ ਇਹ ਪੌਡਕਾਸਟ ਸੁਣੋ...
ਦਿਲਜੀਤ ਦੋਸਾਂਝ ਦੇ 'ਔਰਾ ਟੂਰ 2025' ਦੌਰਾਨ ਨਿਊਜ਼ੀਲੈਂਡ ਦੇ ਆਕਲੈਂਡ ਸਮੇਤ ਆਸਟ੍ਰੇਲੀਆ ਦੇ ਪੰਜ ਸ਼ਹਿਰਾਂ 'ਚ 90 ਹਜ਼ਾਰ ਤੋਂ ਵੱਧ ਟਿਕਟਾਂ ਵਿਕੀਆਂ। ਮੈਲਬਰਨ ਦੇ 'AAMI Park' ਦਾ ਸ਼ੋਅ ਕੁੱਝ ਘੰਟਿਆਂ ਵਿੱਚ ਹੀ ਸੋਲਡ ਆਊਟ ਹੋ ਗਿਆ ਸੀ। ਦਿਲਜੀਤ ਨੇ ਮੈਲਬਰਨ ਕੌਨਸਰਟ ਦੇ ਮੰਚ 'ਤੇ ਕਿਹਾ ਕਿ, “ਇਹ ਮਤਲਬ ਨਹੀਂ ਰੱਖਦਾ ਅਸੀਂ ਕਿੱਥੋਂ ਆਏ ਹਾਂ, ਅਸੀਂ ਸਾਰੇ ਇਕ ਹਾਂ।” 'ਟਿਕਟਏੱਕ' ਦੇ ਗਲੋਬਲ ਹੈੱਡ ਆਫ ਟੂਰਿੰਗ ਟਿਮ ਮੈਕਗ੍ਰੇਗਰ ਨੇ ਕਿਹਾ ਕਿ ਦਿਲਜੀਤ, ਸੰਗੀਤ ਤੇ ਸੱਭਿਆਚਾਰ ਰਾਹੀਂ ਲੋਕਾਂ ਨੂੰ ਇਕ-ਜੁੱਟ ਕਰਦਾ ਹੈ ਅਤੇ ਇਹੀ ਉਸਦੀ ਕਲਾ ਦੀ ਖਾਸ ਤਾਕਤ ਹੈ। ਇਸ ਪੌਡਕਾਸਟ ਰਾਹੀਂ ਜਾਣੋ ਦਿਲਜੀਤ ਦੇ ਔਰਾ ਟੂਰ ਬਾਰੇ ਵਧੇਰੇ ਜਾਣਕਾਰੀ ਅਤੇ ਖਾਸ ਗੱਲਾਂ...
ਐਡੀਲੇਡ ਦੇ ਸਿੱਖ ਨੌਜਵਾਨ ਤੇਜਵੀਰ ਸਿੰਘ ਨੇ ਅੰਡਰ-13 ਮੈਚ ਵਿੱਚ ਸਿਰਫ਼ 45 ਗੇਂਦਾਂ 'ਤੇ 103 ਦੌੜਾਂ ਬਣਾ ਕੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਵੁੱਡਵਿਲ ਡਿਸਟ੍ਰਿਕਟ ਕ੍ਰਿਕਟ ਕਲੱਬ ਲਈ ਖੇਡਦੇ ਹੋਏ, ਉਸਨੇ 13 ਚੌਕਿਆਂ ਅਤੇ 6 ਛੱਕਿਆਂ ਨਾਲ ਸੈਂਕੜਾ ਜੜਿਆ। ਉਸਦੀ ਇਸ ਪ੍ਰੇਰਣਾਦਾਇਕ ਯਾਤਰਾ ਬਾਰੇ ਇਸ ਪੌਡਕਾਸਟ ਰਾਹੀਂ ਜਾਣੋ।
ਜ਼ੋਹਰਾਨ ਮਮਦਾਨੀ ਨੇ ਨਿਊਯਾਰਕ ਸ਼ਹਿਰ ਵਿੱਚ ਭਾਰਤੀ ਮੂਲ ਅਤੇ ਮੁਸਲਿਮ ਧਰਮ ਦੇ ਪਹਿਲੇ ਮੇਅਰ ਬਣ ਇਤਿਹਾਸ ਰਚ ਦਿੱਤਾ ਹੈ। ਮਮਦਾਨੀ ਦਾ ਜਨਮ ਯੂਗਾਂਡਾ ਵਿੱਚ ਭਾਰਤੀ ਮੂਲ ਦੇ ਇੱਕ ਪਰਿਵਾਰ ਵਿੱਚ ਹੋਇਆ ਸੀ ਅਤੇ ਉਹ 7 ਸਾਲ ਦੀ ਉਮਰ ਤੋਂ ਹੀ ਅਮਰੀਕਾ ਵਿੱਚ ਰਹਿ ਰਹੇ ਹਨ। ਉਹ ਫਿਲਮ ਨਿਰਮਾਤਾ ਮੀਰਾ ਨਾਇਰ ਅਤੇ ਇੱਕ ਸਤਿਕਾਰਿਤ ਪ੍ਰੋਫੈਸਰ ਮਹਿਮੂਦ ਮਮਦਾਨੀ ਦੇ ਪੁੱਤਰ ਹਨ, ਜਿਸ ਕਾਰਨ ਉਸਦੇ ਕੁਝ ਵਿਰੋਧੀ ਉਸਨੂੰ "ਨੇਪੋ ਬੇਬੀ" ਵੀ ਕਹਿੰਦੇ ਹਨ। ਪਰ ਸਿਆਸੀ ਮਾਹਰ ਡੈਮੋਕ੍ਰੇਟਿਕ ਪਾਰਟੀ ਦੀ ਇਸ ਸ਼ਾਨਦਾਰ ਜਿੱਤ ਨੂੰ ਡੋਨਲਡ ਟਰੰਪ ਦੀ ਰਿਪਬਲਿਕਨ ਪਾਰਟੀ ਲਈ ਇੱਕ ਚੇਤਾਵਨੀ ਵਜੋਂ ਵੀ ਦੇਖ ਰਹੇ ਹਨ। ਕੌਣ ਹੈ ਮਮਦਾਨੀ ਅਤੇ ਉਨ੍ਹਾਂ ਦੀ ਜਿੱਤ ਅੰਤਰਾਸ਼ਟਰੀ ਰਾਜਨੀਤਕ ਦੁਨੀਆ ਵਿੱਚ ਕੀ ਬਦਲਾਅ ਲਿਆ ਸਕਦੀ ਹੈ, ਜਾਨਣ ਲਈ ਸੁਣੋ ਇਹ ਪੌਡਕਾਸਟ...
ਭਾਰਤ ਅਤੇ ਨਿਊਜ਼ੀਲੈਂਡ ਵਿਚਕਾਰ ਮੁਕਤ ਵਪਾਰ ਸਮਝੌਤੇ ਸੰਬੰਧੀ ਕਈ ਗੇੜਾਂ ਦੀ ਗੱਲਬਾਤ ਹੋ ਜਾਣ ਤੋਂ ਬਾਅਦ ਭਾਰਤ ਦੇ ਕੇਂਦਰੀ ਮੰਤਰੀ ਸ਼੍ਰੀ ਪਿਊਸ਼ ਗੋਇਲ ਨਿਊਜ਼ੀਲੈਂਡ ਦੇ ਦੌਰੇ ਉੱਤੇ ਹਨ। ਇੱਥੇ ਉਨ੍ਹਾਂ ਆਪਣੇ ਹਮਰੁਤਬਾ ਟੌਡ ਮੈਕਲੇ ਨਾਲ ਮੁਲਾਕਾਤ ਦੌਰਾਨ ਦੁਵੱਲੀ ਗੱਲਬਾਤ ਦੇ ਆਖਰੀ ਗੇੜ ਨੂੰ ਮੁਕੰਮਲ ਕੀਤਾ। ਇਸ ਵਾਰ ਉਨ੍ਹਾਂ ਦੇ ਨਾਲ ਫੈਡਰੇਸ਼ਨਜ਼ ਆਫ ਇੰਡੀਅਨ ਚੈਂਬਰਜ਼ ਆਫ ਕਾਮਰਸ ਐਂਡ ਇੰਡਸਟਰੀ ਦੇ ਪ੍ਰਤੀਨਿਧੀ ਵੀ ਸ਼ਾਮਿਲ ਹੋ ਰਹੇ ਹਨ। ਇਸ ਤੋਂ ਬਾਅਦ ਜਲਦੀ ਹੀ ਡੇਅਰੀ ਇੰਡਸਟਰੀ, ਮੀਟ ਅਤੇ ਖੇਤੀਬਾੜੀ ਦੇ ਵਿੱਚ ਨਵੇਂ ਸਮਝੌਤੇ ਹੋਂਦ ਵਿੱਚ ਆ ਸਕਦੇ ਹਨ। ਇਹ ਖ਼ਬਰ ਅਤੇ ਵਿਦੇਸ਼ ਵਿੱਚ ਰਹਿੰਦੇ ਪੰਜਾਬੀਆਂ ਨਾਲ ਜੁੜੀਆਂ ਹੋਰ ਮੁੱਖ ਖ਼ਬਰਾਂ ਲਈ ਸੁਣੋ ਇਹ ਪੌਡਕਾਸਟ।
ਆਸਟ੍ਰੇਲੀਅਨ ਵਿਦੇਸ਼ ਮੰਤਰੀ ਪੈਨੀ ਵੌਂਗ ਨੇ ਕਿਹਾ ਹੈ ਕਿ ਕੁਝ ਮੁਲਕ ਆਸਟ੍ਰੇਲੀਆ ਦੇ ਲੋਕਤੰਤਰ ਨੂੰ ਵਿਗਾੜਨ ਦੀ ਕੋਸ਼ਿਸ਼ ਕਰ ਰਹੇ ਹਨ, ਕਿਉਂਕਿ ਉਨ੍ਹਾਂ ਨੇ ਉੱਤਰੀ ਕੋਰੀਆ ਵੱਲੋਂ ਇਸ ਖੇਤਰ ਲਈ ਪੈਦਾ ਕੀਤੇ ਗਏ ਜੋਖਮਾਂ ਅਤੇ ਖ਼ਤਰਿਆਂ ਦੇ ਪੈਮਾਨੇ ਦਾ ਜ਼ਿਕਰ ਕੀਤਾ ਹੈ।ਉਨ੍ਹਾਂ ਕਿਹਾ ਕਿ ਵਿਦੇਸ਼ੀ ਦਖਲ ਅੰਦਾਜ਼ੀ ਨੂੰ ਰੋਕਣ ਲਈ ਸਮਾਜਿਕ ਏਕਤਾ ਬਣਾਈ ਰੱਖਣਾ ਮਹੱਤਵਪੂਰਨ ਹੈ। ਕਾਬਲੇਗੌਰ ਹੈ ਅੱਜ ਹੀ ਆਸਟ੍ਰੇਲੀਆ ਨੇ ਉੱਤਰੀ ਕੋਰੀਆਂ ਦੇ ਹਥਿਆਰ ਪ੍ਰੋਗਰਾਮਾਂ ਨੂੰ ਫੰਡ ਦੇਣ ਲਈ ਸਾਈਬਰ ਅਪਰਾਧ ਦਾ ਇਸਤੇਮਾਲ ਕਰਨ ਦੇ ਦੋਸ਼ ਵਿੱਚ ਚਾਰ ਸੰਸਥਾਵਾਂ ਅਤੇ ਇਕ ਵਿਅਕਤੀ ਉੱਤੇ ਪਾਬੰਦੀ ਲਗਾਈ ਹੈ। ਇਹ ਅਤੇ ਅੱਜ ਦੀਆਂ ਹੋਰ ਚੋਣਵੀਆਂ ਖਬਰਾਂ ਲਈ ਸੁਣੋ ਸਾਡਾ ਅੱਜ ਦਾ ਖਬਰਨਾਮਾ…
ਕ੍ਰਿਕਟ ਸਿਰਫ਼ ਭਾਰਤ ਅਤੇ ਆਸਟ੍ਰੇਲੀਆ ਵਿਚਕਾਰ ਇੱਕ ਖੇਡ ਹੀ ਨਹੀਂ, ਸਗੋਂ ਦੋਹਾਂ ਦੇਸ਼ਾਂ ਦੇ ਲੋਕਾਂ ਨੂੰ ਜੋੜਨ ਵਾਲਾ ਇਕ ਪੁਲ ਵੀ ਹੈ। ਭਾਰਤੀ ਟੀਮ ਦੇ ਆਸਟ੍ਰੇਲੀਆ ਦੌਰੇ ਦੌਰਾਨ ਸਟੇਡੀਅਮਾਂ ਵਿੱਚ ਭਾਰਤੀ ਫੈਨਸ, ਵੱਡੀ ਗਿਣਤੀ ਵਿੱਚ ਨਜ਼ਰ ਆਉਂਦੇ ਹਨ, ਪਰ ਇਨ੍ਹਾਂ ਮੈਦਾਨਾਂ ਵਿੱਚ ਕੁਝ ਅਜਿਹੇ ਫੈਨ ਵੀ ਹੁੰਦੇ ਹਨ ਜੋ ਵੱਖ-ਵੱਖ ਟੀਮਾਂ ਦਾ ਸਮਰਥਨ ਕਰਨ ਦੇ ਬਾਵਜੂਦ ਇਕੱਠੇ ਹੋ ਕੇ ਕ੍ਰਿਕਟ ਦਾ ਰੋਮਾਂਚ ਸਾਂਝਾ ਕਰਦੇ ਹਨ। ਇਸ ਨਾਲ ਸਬੰਧਿਤ ਇੱਕ ਰਿਪੋਰਟ ਇਸ ਪੌਡਕਾਸਟ ਰਾਹੀਂ ਸੁਣੋ।
ਆਸਟ੍ਰੇਲੀਆ ਵਿੱਚ ਚੱਲ ਰਹੇ 'ਔਰਾ ਸ਼ੋਅਜ਼' ਦੌਰਾਨ ਦਿਲਜੀਤ ਦੋਸਾਂਝ ਨੇ ਆਪਣੇ ਇੰਸਟਾਗ੍ਰਾਮ ਹੈਂਡਲ 'ਤੇ ਇੱਕ ਸੁਨੇਹਾ ਸਾਂਝੇ ਕਰਦੇ ਹੋਏ ਕਿਹਾ ਹੈ ਕਿ, ਮੈਂ ਇਸ ਧਰਤੀ ਦਾ ਇੱਕ ਜੀਅ ਹਾਂ ਅਤੇ ਮਿੱਟੀ ਵਿੱਚ ਹੀ ਮਿਲ ਜਾਵਾਂਗਾ, ਹਮੇਸ਼ਾਂ ਸਭ ਨੂੰ ਪਿਆਰ ਕਰਦੇ ਰਹੋ। ਉਨ੍ਹਾਂ ਦਾ ਇਹ ਸੁਨੇਹਾ ਸਿੱਖਸ ਫੌਰ ਜਸਟਿਸ ਵੱਲੋਂ ਮਿਲੀਆਂ ਧਮਕੀਆਂ ਤੋਂ ਬਾਅਦ ਆਇਆ ਹੈ। ਇਹ ਅਤੇ ਇਸ ਹਫਤੇ ਦੀਆਂ ਹੋਰ ਬਾਲੀਵੁੱਡ ਖਬਰਾਂ ਲਈ ਸੁਣੋ ਸਾਡਾ ਇਹ ਪੌਡਕਾਸਟ....
ਆਸਟ੍ਰੇਲੀਆ ਦੇ ਬਜ਼ੁਰਗ ਦੇਖਭਾਲ ਖੇਤਰ ਵਿੱਚ ਪ੍ਰਵਾਸੀ ਮੌਕਿਆਂ ਦੀ ਪੜਚੋਲ ਕਰੋ। ਅਰਥਪੂਰਨ ਬਜ਼ੁਰਗ ਦੇਖਭਾਲ ਕਰੀਅਰ ਬਣਾਉਣ ਦੀਆਂ ਸਿਖਲਾਈ, ਸਹਾਇਤਾ ਅਤੇ ਪ੍ਰੇਰਨਾਦਾਇਕ ਕਹਾਣੀਆਂ ਬਾਰੇ ਜਾਣੋ।
ਆਸਟ੍ਰੇਲੀਆ ਵਿੱਚ ਹੁਣ ਉਹ ਮਾਪੇ ਵੀ ਜਣੇਪਾ ਛੁੱਟੀ ਲੈ ਸਕਣਗੇ ਜਿਨ੍ਹਾਂ ਨੇ ਮਰੇ ਹੋਏ ਬੱਚੇ ਨੂੰ ਜਨਮ ਦਿੱਤਾ ਜਾਂ ਜਿਨ੍ਹਾਂ ਨੂੰ ਆਪਣੇ ਨਵਜੰਮੇ ਬੱਚੇ ਦੀ ਮੌਤ ਦਾ ਦੁੱਖ ਸਹਿਣਾ ਪਿਆ। ਇਹ ਬਦਲਾਅ ਇੱਕ ਭਾਰਤੀ ਮੂਲ ਦੀ ਮਾਂ ਦੀ ਹਿੰਮਤ ਸਦਕਾ ਸੰਭਵ ਹੋਇਆ ਜਿਸ ਨੇ ਖੁਦ ਇਹ ਦੁੱਖ ਭੋਗਿਆ ਅਤੇ ਬਦਲਾਅ ਲਈ ਆਵਾਜ਼ ਉਠਾਈ। 32 ਹਜ਼ਾਰ ਤੋਂ ਵੱਧ ਲੋਕਾਂ ਦੇ ਸਮਰਥਨ ਨਾਲ ਚੱਲੀ ਇਸ ਮੁਹਿੰਮ ਨੇ ਆਖਿਰਕਾਰ ਸਰਕਾਰ ਨੂੰ ਨਿਯਮ ਬਦਲਣ ਲਈ ਮਜਬੂਰ ਕਰ ਦਿੱਤਾ, ਅਤੇ ਹੁਣ ਐਲਬਨੀਜ਼ੀ ਸਰਕਾਰ ਨੇ ਇਸ ਸਬੰਧੀ ਨਵਾਂ ਕਾਨੂੰਨ ਪਾਸ ਕਰ ਦਿੱਤਾ ਹੈ।
ਇੰਟਰ-ਸਰਵਿਸਿਜ਼ ਪਬਲਿਕ ਰਿਲੇਸ਼ਨਜ਼ (ISPR) ਦੇ ਡਾਇਰੈਕਟਰ ਜਨਰਲ ਲੈਫਟੀਨੈਂਟ ਅਹਿਮਦ ਸ਼ਰੀਫ਼ ਨੇ ਕਿਹਾ ਕਿ ਗਾਜ਼ਾ ਵਿੱਚ ਅਮਨ ਕਾਇਮ ਰੱਖਣ ਲਈ ਪਾਕਿਸਤਾਨੀ ਫੌਜਾਂ ਦੀ ਤੈਨਾਤੀ ਬਾਰੇ ਕੋਈ ਵੀ ਫੈਸਲਾ ਸਰਕਾਰ ਅਤੇ ਸੰਸਦ ਵੱਲੋਂ ਕੀਤਾ ਜਾਵੇਗਾ। ਇਸ ਤੋਂ ਇਲਾਵਾ, ਉਹਨਾਂ ਨੇ ਅਮਰੀਕਾ ਨਾਲ ਅਫ਼ਗਾਨਿਸਤਾਨ ਵਿੱਚ ਡਰੋਨ ਓਪਰੇਸ਼ਨ ਸਬੰਧੀ ਸਮਝੌਤੇ ਦੀਆਂ ਖ਼ਬਰਾਂ ਨੂੰ ਨਕਾਰਦਿਆਂ ਕਿਹਾ ਕਿ ਇਸ ਤਰ੍ਹਾਂ ਦਾ ਕੋਈ ਸਮਝੌਤਾ ਮੌਜੂਦ ਨਹੀਂ ਹੈ ਅਤੇ ਅਫ਼ਗਾਨ ਅਧਿਕਾਰੀਆਂ ਵੱਲੋਂ ਇਸ ਬਾਰੇ ਕੋਈ ਸ਼ਿਕਾਇਤ ਵੀ ਪ੍ਰਾਪਤ ਨਹੀਂ ਹੋਈ। ਇਸ ਬਾਰੇ ਵਧੇਰੇ ਜਾਣਕਾਰੀ ਤੇ ਪਾਕਿਸਤਾਨ ਤੋਂ ਹੋਰ ਖ਼ਬਰਾਂ ਲਈ ਸੁਣੋ ਇਹ ਪੌਡਕਾਸਟ...
48 ਆਵਰ ਫ਼ਿਲਮ ਪ੍ਰੋਜੈਕਟ - ਇੱਕ ਵਿਸ਼ਵ ਪੱਧਰੀ ਚੈਲੰਜ ਹੈ ਜਿੱਥੇ ਫ਼ਿਲਮਕਾਰ ਸਿਰਫ਼ 48 ਘੰਟਿਆਂ ਵਿੱਚ ਫਿਲਮ ਲਿਖਦੇ, ਸ਼ੂਟ ਕਰਦੇ ਅਤੇ ਐਡਿਟ ਕਰਦੇ ਹਨ। ਇਸ ਪੌਡਕਾਸਟ ਵਿੱਚ ਐਸਬੀਐਸ ਪੰਜਾਬੀ ਨੇ ਫੈਸਟੀਵਲ ਦੀ ਸਿਟੀ ਪ੍ਰੋਡਿਊਸਰ ਅਨੀਤਾ ਬਲਟੂਟਿਸ ਅਤੇ ਚੁਣੇ ਗਏ ਫ਼ਿਲਮਕਾਰ ਗੁਰਸ਼ਰਨ ਸੇਖੋਂ ਨਾਲ ਉਨ੍ਹਾਂ ਦੇ ਰੋਮਾਂਚਕ ਅਨੁਭਵਾਂ ਅਤੇ ਚੁਣੌਤੀਆਂ ਬਾਰੇ ਗੱਲਬਾਤ ਕੀਤੀ। ਸੁਣੋ ਅਤੇ ਜਾਣੋ ਕਿ ਕਿਵੇਂ 48 ਘੰਟਿਆਂ ਵਿੱਚ ਕਲਾ ਅਤੇ ਰਚਨਾਤਮਕਤਾ ਨੇ ਇੱਕ ਨਵੀਂ ਉਡਾਣ ਭਰੀ ਹੈ।
loading
Comments (1)

Joey Huller

ldlddlld fuzzxl

Nov 11th
Reply
loading