ਐਕਸਪਲੇਨਰ: ਕੌਣ ਹੈ ਜ਼ੋਹਰਾਨ ਮਮਦਾਨੀ? ਕੀ ਨਿਊਯਾਰਕ ਦਾ ਪਹਿਲਾ ਦੱਖਣੀ ਏਸ਼ੀਆਈ ਮੁਸਲਿਮ ਮੇਅਰ ਦੇ ਸਕਦਾ ਹੈ ਟਰੰਪ ਨੂੰ ਚੁਣੌਤੀ?
Update: 2025-11-07
Description
ਜ਼ੋਹਰਾਨ ਮਮਦਾਨੀ ਨੇ ਨਿਊਯਾਰਕ ਸ਼ਹਿਰ ਵਿੱਚ ਭਾਰਤੀ ਮੂਲ ਅਤੇ ਮੁਸਲਿਮ ਧਰਮ ਦੇ ਪਹਿਲੇ ਮੇਅਰ ਬਣ ਇਤਿਹਾਸ ਰਚ ਦਿੱਤਾ ਹੈ। ਮਮਦਾਨੀ ਦਾ ਜਨਮ ਯੂਗਾਂਡਾ ਵਿੱਚ ਭਾਰਤੀ ਮੂਲ ਦੇ ਇੱਕ ਪਰਿਵਾਰ ਵਿੱਚ ਹੋਇਆ ਸੀ ਅਤੇ ਉਹ 7 ਸਾਲ ਦੀ ਉਮਰ ਤੋਂ ਹੀ ਅਮਰੀਕਾ ਵਿੱਚ ਰਹਿ ਰਹੇ ਹਨ। ਉਹ ਫਿਲਮ ਨਿਰਮਾਤਾ ਮੀਰਾ ਨਾਇਰ ਅਤੇ ਇੱਕ ਸਤਿਕਾਰਿਤ ਪ੍ਰੋਫੈਸਰ ਮਹਿਮੂਦ ਮਮਦਾਨੀ ਦੇ ਪੁੱਤਰ ਹਨ, ਜਿਸ ਕਾਰਨ ਉਸਦੇ ਕੁਝ ਵਿਰੋਧੀ ਉਸਨੂੰ "ਨੇਪੋ ਬੇਬੀ" ਵੀ ਕਹਿੰਦੇ ਹਨ। ਪਰ ਸਿਆਸੀ ਮਾਹਰ ਡੈਮੋਕ੍ਰੇਟਿਕ ਪਾਰਟੀ ਦੀ ਇਸ ਸ਼ਾਨਦਾਰ ਜਿੱਤ ਨੂੰ ਡੋਨਲਡ ਟਰੰਪ ਦੀ ਰਿਪਬਲਿਕਨ ਪਾਰਟੀ ਲਈ ਇੱਕ ਚੇਤਾਵਨੀ ਵਜੋਂ ਵੀ ਦੇਖ ਰਹੇ ਹਨ। ਕੌਣ ਹੈ ਮਮਦਾਨੀ ਅਤੇ ਉਨ੍ਹਾਂ ਦੀ ਜਿੱਤ ਅੰਤਰਾਸ਼ਟਰੀ ਰਾਜਨੀਤਕ ਦੁਨੀਆ ਵਿੱਚ ਕੀ ਬਦਲਾਅ ਲਿਆ ਸਕਦੀ ਹੈ, ਜਾਨਣ ਲਈ ਸੁਣੋ ਇਹ ਪੌਡਕਾਸਟ...
Comments
In Channel



