SBS Punjabi - ਐਸ ਬੀ ਐਸ ਪੰਜਾਬੀ

Independent news and stories connecting you to life in Australia and Punjabi-speaking Australians. - ਤਾਜ਼ਾ-ਤਰੀਨ ਖ਼ਬਰਾਂ ਅਤੇ ਕਹਾਣੀਆਂ ਜੋ ਤੁਹਾਨੂੰ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲ਼ੇ ਆਸਟ੍ਰੇਲੀਅਨ ਲੋਕਾਂ ਨਾਲ਼ ਜੋੜਦੀਆਂ ਹਨ।

ਐਸ ਬੀ ਐਸ ਪੰਜਾਬੀ ਤੋਂ ਆਸਟ੍ਰੇਲੀਆ ਦੀਆਂ ਮੁੱਖ ਖ਼ਬਰਾਂ: 10 ਮਈ, 2024

ਅੱਜ ਦੀਆਂ ਮੁੱਖ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਖਬਰਾਂ ਜਾਨਣ ਲਈ ਸੁਣੋ ਐਸ ਬੀ ਐਸ ਪੰਜਾਬੀ ਦੀ ਇਹ ਆਡੀਓ ਪੇਸ਼ਕਾਰੀ...

05-10
03:31

'ਮਿੱਟੀ ਦਾ ਮੋਹ': ਪਾਕਿਸਤਾਨ ਸਥਿੱਤ ਆਪਣੇ ਪੁਰਖਿਆਂ ਦੀ ਧਰਤੀ ਨੂੰ ਸਜਦਾ ਕਰਨ ਗਈ ਸੀ ਸਿਡਨੀ ਦੀ ਇਹ ਪੰਜਾਬਣ

1947 ਵਿੱਚ ਭਾਰਤ ਦੇ ਬਟਵਾਰੇ ਦੌਰਾਨ ਲੱਖਾਂ ਜ਼ਿੰਦਗੀਆਂ ਬੁਰੀ ਤਰਾਂਹ ਪ੍ਰਭਾਵਿਤ ਹੋਈਆਂ ਜਿਨ੍ਹਾਂ ਵਿੱਚ ਸਿਡਨੀ ਦੀ ਵਸਨੀਕ, ਪੰਜਾਬੀ ਅਦਾਕਾਰਾ ਸੁੱਖੀ ਬੱਲ ਦੇ ਪਰਿਵਾਰ ਦੇ ਮੈਂਬਰ ਵੀ ਸ਼ਾਮਿਲ ਸਨ। ਉਸਨੂੰ ਪਿਛਲੇ ਦਿਨੀਂ ਪਾਕਿਸਤਾਨ ਸਥਿੱਤ ਆਪਣੇ ਪੁਰਖਿਆਂ ਦੇ ਪਿੰਡ ਜਾਣ ਦਾ ਮੌਕਾ ਮਿਲਿਆ ਜਿਥੋਂ ਉਹ ਸਥਾਨਿਕ ਲੋਕਾਂ ਤੋਂ ਮੋਹ-ਮੁਹੱਬਤ ਦੇ ਕੁਝ ਸੁਖਦ ਅਹਿਸਾਸ ਲੈਕੇ ਪਰਤੀ।

05-09
24:04

ਐਸ ਬੀ ਐਸ ਪੰਜਾਬੀ ਤੋਂ ਆਸਟ੍ਰੇਲੀਆ ਦੀਆਂ ਮੁੱਖ ਖ਼ਬਰਾਂ: 9 ਮਈ, 2024

ਅੱਜ ਦੀਆਂ ਮੁੱਖ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਖਬਰਾਂ ਜਾਨਣ ਲਈ ਸੁਣੋ ਐਸ ਬੀ ਐਸ ਪੰਜਾਬੀ ਦੀ ਇਹ ਆਡੀਓ ਪੇਸ਼ਕਾਰੀ...

05-09
03:41

ਬਾਲੀਵੁੱਡ ਗੱਪਸ਼ੱਪ: ਜੱਟ ਅਤੇ ਜੂਲੀਅਟ-3 ਵਿੱਚ ਨਵਾਂ ਮਸਾਲਾ ਲੈ ਕੇ ਆ ਰਹੇ ਹਨ ਦਿਲਜੀਤ ਦੋਸਾਂਝ ਅਤੇ ਨੀਰੂ ਬਾਜਵਾ

ਮਸ਼ਹੂਰ ਪੰਜਾਬੀ ਜੋੜੀ ਦਿਲਜੀਤ ਦੋਸਾਂਝ ਅਤੇ ਨੀਰੂ ਬਾਜਵਾ ਵਲੋਂ ਦੋ ਭਾਗਾਂ ਵਿੱਚ ਤਹਿਲਕਾ ਮਚਾ ਚੁੱਕੀਆਂ ਫਿਲਮਾਂ ਜੱਟ ਅਤੇ ਜੂਲੀਅਟ ਦਾ ਹੁਣ ਤੀਜਾ ਭਾਗ ਦਰਸ਼ਕਾਂ ਦੀ ਝੋਲੀ ਵਿੱਚ ਪੈਣ ਲਈ ਤਿਆਰ ਹੈ। ਇਸ ਫਿਲਮ ਵਿੱਚ ਕੀ ਨਵਾਂ ਪੇਸ਼ ਹੋਵੇਗਾ, ਅਤੇ ਫਿਲਮੀ ਦੁਨੀਆ ਦੀਆਂ ਤਾਜ਼ਾ ਖਬਰਾਂ ਬਾਰੇ ਜਾਣੋ ਸਾਡੀ ਹਫਤਾਵਾਰੀ ਬਾਲੀਵੁੱਡ ਦੀ ਖਬਰਸਾਰ ਵਿੱਚ....

05-09
08:14

ਸਮਾਜ ਨੂੰ ਕਵਿਤਾ, ਅਰਥਸ਼ਾਸਤਰ, ਸਾਹਿਤ, ਖੂਨ ਦਾਨ ਅਤੇ ਏਕਤਾ ਦਾ ਸੁਨੇਹਾ ਦੇ ਰਹੇ ਹਨ ਡਾ. ਬਲਜੀਤ ਸਿੰਘ

ਡਾ. ਬਲਜੀਤ ਸਿੰਘ ਨੇ 2018 ਵਿੱਚ ਆਪਣੀ ਪਹਿਲੀ ਕਿਤਾਬ ਪ੍ਰਕਾਸ਼ਿਤ ਕਰਵਾਈ ਸੀ। ਉਸ ਤੋਂ ਬਾਅਦ ਉਹਨਾਂ ਨੇ ਹੁਣ ਤੱਕ ਸਮਾਜਿਕ ਤੰਦਰੁਸਤੀ ਅਤੇ ਕਵਿਤਾਵਾਂ ਦੀਆਂ ਕੁੱਲ 6 ਕਿਤਾਬਾਂ ਛਪਵਾਈਆਂ ਹਨ। ਇਸ ਖਾਸ ਇੰਟਰਵਿਊ ਰਾਹੀਂ ਡਾ. ਬਲਜੀਤ ਇਸ ਸਾਲ ਪ੍ਰਕਾਸ਼ਿਤ ਹੋਈ ‘ਹੈਲਥ ਏਕੋਨੋਮਿਕਸ’ ਬਾਰੇ ਜਾਣੂ ਕਰਵਾ ਰਹੇ ਹਨ....

05-09
26:06

ਸਿੱਖ ਖੇਡਾਂ ਸਮੇਤ ਹੋਰਨਾਂ ਖੇਡ ਮੁਕਾਬਲਿਆਂ 'ਚ ਵੀ 'ਬਾਕਸਿੰਗ' ਬਣਦੀ ਜਾ ਰਹੀ ਹੈ ਪਸੰਦੀਦਾ ਖੇਡ

ਹਾਲ ਹੀ ਵਿੱਚ ਹੋਈਆਂ ਐਡੀਲੇਡ ਦੀਆਂ ਸਿੱਖ ਖੇਡਾਂ ਵਿੱਚ ਬਾਕਸਿੰਗ ਨੂੰ ਵੀ ਪਹਿਲੀ ਵਾਰ ਸ਼ਾਮਲ ਕੀਤਾ ਗਿਆ ਸੀ। ਇਸ ਤੋਂ ਬਾਅਦ ਇੱਕ ਲੜੀ ਤਹਿਤ ਹੋਰਨਾਂ ਖੇਡ ਮੁਕਾਬਲਿਆਂ ਵਿੱਚ ਵੀ 'ਬਾਕਸਿੰਗ' ਨੂੰ ਸ਼ਾਮਿਲ ਕੀਤੇ ਜਾਣ ਦੇ ਉਪਰਾਲੇ ਕੀਤੇ ਜਾ ਰਹੇ ਹਨ। ਨਿਊ ਸਾਊਥ ਵੇਲਜ਼ ਤੋਂ ਬਾਕਸਿੰਗ ਕੋਚ ਅਤੇ ਮੈਨੇਜਰ ਸਤਿੰਦਰ ਕੌਰ ਦਾ ਮੰਨਣਾ ਹੈ ਕਿ ਇਹਨਾਂ ਉਪਰਾਲਿਆਂ ਦੇ ਬਾਵਜੂਦ, ਭਾਈਚਾਰੇ ਵਿੱਚ ਅਜੇ ਵੀ ਬਾਕਸਿੰਗ ਨੂੰ ਲੈ ਕੇ ਹੋਰ ਜਾਗਰੂਕਤਾ ਲਿਆਉਣ ਦੀ ਲੋੜ ਹੈ।

05-09
11:01

ਐਸ ਬੀ ਐਸ ਪੰਜਾਬੀ ਤੋਂ ਆਸਟ੍ਰੇਲੀਆ ਦੀਆਂ ਮੁੱਖ ਖ਼ਬਰਾਂ: 8 ਮਈ, 2024

ਅੱਜ ਦੀਆਂ ਮੁੱਖ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਖਬਰਾਂ ਜਾਨਣ ਲਈ ਸੁਣੋ ਐਸ ਬੀ ਐਸ ਪੰਜਾਬੀ ਦੀ ਇਹ ਆਡੀਓ ਪੇਸ਼ਕਾਰੀ

05-08
03:04

ਖੇਤਰੀ ਇਲਾਕਿਆਂ ਵਿੱਚ ਸਿਹਤ ਸੇਵਾਵਾਂ ਪ੍ਰਦਾਨ ਕਰਨ ਲਈ ਡਾ ਮਨਦੀਪ ਕੌਰ ਨੂੰ ਮਿਲਿਆ ਮਾਣਮੱਤਾ ਸਨਮਾਨ

ਨਾਮੀ ਸੰਸਥਾ ਰੂਰਲ ਡਾਕਟਰਸ ਐਸੋਸ਼ਿਏਸ਼ਨ ਆਫ ਆਸਟ੍ਰੇਲੀਆ ਵਲੋਂ ਡਾਕਟਰ ਆਫ ਦਾ ਯੀਅਰ ਨਾਲ ਸਨਮਾਨਿਤ ਡਾ ਮਨਦੀਪ ਕੌਰ ਦੀ ਪਰਵਰਿਸ਼ ਨਿਊ ਸਾਊਥ ਵੇਲਜ਼ ਦੇ ਖੇਤਰੀ ਇਲਾਕੇ ਗ੍ਰਿਫਿਥ ਵਿੱਚ ਹੋਈ, ਡਾਕਟਰੀ ਦੀ ਪੜਾਈ ਵਿਦੇਸ਼ ਤੋਂ ਪ੍ਰਾਪਤ ਕੀਤੀ, ਅਤੇ ਆਖਰ ਆਪਣੀਆਂ ਸੇਵਾਵਾਂ ਪ੍ਰਦਾਨ ਕਰਨ ਲਈ ਖੇਤਰੀ ਇਲਾਕਿਆਂ ਨੂੰ ਹੀ ਚੁਣਿਆ। ਪੂਰੀ ਕਹਾਣੀ ਇੱਥੇ ਜਾਣੋ....

05-08
18:01

ਪੰਜਾਬੀ ਡਾਇਰੀ: ਲੋਕ ਸਭਾ ਚੋਣਾਂ ਦਾ ਪ੍ਰਚਾਰ ਪੁੱਜਾ ਸਿਖਰ ’ਤੇ

ਭਾਰਤ ਵਿੱਚ ਚੱਲ ਰਹੀਆਂ ਲੋਕ ਸਭਾ ਚੋਣਾਂ ਤਹਿਤ ਪੰਜਾਬ ਵਿੱਚ 1 ਜੂਨ ਨੂੰ ਹੋਣ ਵਾਲੀ ਵੋਟਿੰਗ ਦਾ ਦਿਨ ਨੇੜੇ ਆਉਂਦਿਆਂ ਵੇਖ ਚੋਣ ਸਰਗਰਮੀਆਂ ਪੂਰੀ ਤਰ੍ਹਾਂ ਭੱਖ ਗਈਆਂ ਹਨ। ਜੇਲ੍ਹ ਵਿੱਚ ਬੰਦ ਅਮ੍ਰਿਤਪਾਲ ਸਿੰਘ ਵਲੋਂ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਆਜ਼ਾਦ ਚੋਣ ਲੜਨ ਦੇ ਐਲਾਨ ਮਗਰੋਂ ਅਕਾਲੀ ਦਲ ਉਮੀਦਵਾਰ ਵਿਰਸਾ ਵਲਟੋਹਾ ਦੀਆਂ ਚਿੰਤਾਵਾਂ ਵੱਧ ਗਈਆਂ ਹਨ। ਓਧਰ ਭਗਵੰਤ ਮਾਨ ਲਗਾਤਾਰ 13-0 ਦੇ ਦਾਅਵੇ ਕਰ ਰਹੇ ਹਨ ਤਾਂ ਸੁਖਬੀਰ ਬਾਦਲ ਪੰਜਾਬ ਦੀਆਂ ਬਾਹਰੀ ਪਾਰਟੀਆਂ ਤੋਂ ਪੰਜਾਬ ਬਚਾਉਣ ਦਾ ਹੋਕਾ ਦੇ ਰਹੇ ਹਨ। ਲੁਧਿਆਣਾ ਤੋਂ ਭਾਜਪਾ ਉਮੀਦਵਾਰ ਰਵਨੀਤ ਬਿੱਟੂ ਤੇ ਕਾਂਗਰਸ ਉਮੀਦਵਾਰ ਰਾਜਾ ਵੜਿੰਗ ਦੀ ਇਕ ਸਮਾਗਮ ਦੌਰਾਨ ਪਈ ਜੱਫੀ ਨੇ ਵੀ ਸਿਆਸੀ ਗਲਿਆਰਿਆਂ ’ਚ ਨਵੀਂ ਚਰਚਾ ਛੇੜ ਦਿੱਤੀ ਹੈ। ਹੋਰ ਵੇਰਵੇ ਲਈ ਸੁਣੋ ਇਹ ਆਡੀਓ ਰਿਪੋਰਟ....

05-07
08:32

ਐਸ ਬੀ ਐਸ ਪੰਜਾਬੀ ਤੋਂ ਆਸਟ੍ਰੇਲੀਆ ਦੀਆਂ ਮੁੱਖ ਖ਼ਬਰਾਂ: 7 ਮਈ, 2024

ਅੱਜ ਦੀਆਂ ਮੁੱਖ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਖਬਰਾਂ ਜਾਨਣ ਲਈ ਸੁਣੋ ਐਸ ਬੀ ਐਸ ਪੰਜਾਬੀ ਦੀ ਇਹ ਆਡੀਓ ਪੇਸ਼ਕਾਰੀ...

05-07
05:09

ਅਥਲੈਟਿਕਸ ਕੋਚ ਅਤੇ ਅੰਤਰਰਾਸ਼ਟਰੀ ਖਿਡਾਰਨ ਪਤਵੰਤ ਕੌਰ ਨੂੰ ਪੰਜਾਬੀ ਬੱਚਿਆਂ ਤੋਂ ਵੱਡੀਆਂ ਉਮੀਦਾਂ

ਪਤਵੰਤ ਕੌਰ ਮੈਲਬੌਰਨ ਦੇ ਦੱਖਣ ਪੂਰਬੀ ਇਲਾਕੇ ਵਿੱਚ ਇੱਕ ਅਥਲੈਟਿਕਸ ਤੇ ਫਿਟਨੈਸ ਟ੍ਰੇਨਿੰਗ ਕੋਚ ਵਜੋਂ ਸੇਵਾਵਾਂ ਦੇ ਰਹੀ ਹੈ। ਸਿਖਲਾਈ ਲੈ ਰਹੇ 30 ਤੋਂ 35 ਦੇ ਕਰੀਬ ਬੱਚਿਆਂ ਵਿੱਚੋਂ ਕਈ ਵਿਕਟੋਰੀਆ ਦੇ ਰਾਜ ਪੱਧਰੀ ਮੁਕਾਬਲਿਆਂ ਵਿੱਚ ਜੇਤੂ ਬਣ ਚੁੱਕੇ ਹਨ।

05-07
19:31

ਆਸਟ੍ਰੇਲੀਆ ’ਚ ਭਾਰਤੀ ਜਾਸੂਸਾਂ ਦੇ ਖੁਲਾਸੇ ਦਾ ਦੁਵੱਲੇ ਸਬੰਧਾਂ ’ਤੇ ਕੀ ਹੋਵੇਗਾ ਅਸਰ?

ਪਿਛਲੇ ਦਿਨੀਂ ਆਸਟ੍ਰੇਲੀਆ ਵਿੱਚ ਸਰਗਰਮ ਦੋ ਵਿਦੇਸ਼ੀ ਜਾਸੂਸਾਂ ਦਾ ਖੁਲਾਸਾ ਹੋਇਆ ਹੈ। ਹਾਲਾਂਕਿ ਉਸ ਵੇਲੇ ਉਨ੍ਹਾਂ ਨੂੰ ਚੁੱਪ-ਚਪੀਤੇ ਆਸਟ੍ਰੇਲੀਆ ਤੋਂ ਬਾਹਰ ਕੱਢ ਦਿੱਤਾ ਗਿਆ ਸੀ ਪਰ ਹੁਣ ਉਨ੍ਹਾਂ ਦੀ ਭਾਰਤੀ ਰਾਸ਼ਟਰਤਾ ਨੂੰ ਜਨਤਕ ਕਰ ਦਿੱਤਾ ਗਿਆ ਹੈ। ਇਸ ਘਟਨਾਕ੍ਰਮ ਤੋਂ ਬਾਅਦ ਪ੍ਰਧਾਨ ਮੰਤਰੀ ਐਂਥਨੀ ਐਲਬਨੀਜੀ ਨੇ ਕੁਝ ਵੀ ਕਹਿਣ ਤੋਂ ਬਚਾਅ ਕੀਤਾ ਹੈ ਲੇਕਿਨ ਆਸਟ੍ਰੇਲੀਆ ਦੇ ਖਜ਼ਾਨਾ ਮੰਤਰੀ ਦਾ ਦਾਅਵਾ ਹੈ ਕਿ ਭਾਰਤ-ਆਸਟ੍ਰੇਲੀਆ ਦੇ ਰਿਸ਼ਤੇ ਹਾਲੇ ਵੀ ਮਜ਼ਬੂਤ ਹਨ।ਹੋਰ ਵੇਰਵੇ ਲਈ ਸੁਣੋ ਇਹ ਆਡੀਓ ਰਿਪੋਰਟ...

05-07
05:10

ਐਸ ਬੀ ਐਸ ਪੰਜਾਬੀ ਤੋਂ ਆਸਟ੍ਰੇਲੀਆ ਦੀਆਂ ਮੁੱਖ ਖ਼ਬਰਾਂ: 6 ਮਈ, 2024

ਅੱਜ ਦੀਆਂ ਮੁੱਖ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਖਬਰਾਂ ਜਾਨਣ ਲਈ ਸੁਣੋ ਐਸ ਬੀ ਐਸ ਪੰਜਾਬੀ ਦੀ ਇਹ ਆਡੀਓ ਪੇਸ਼ਕਾਰੀ...

05-06
03:42

ਬਾਲੀਵੁੱਡ ਗੱਪਸ਼ੱਪ: ਚਮਕੀਲਾ ਦੀ ਕਿਹੜੀ ਗੱਲ ਨੇ ਇਮਤਿਆਜ਼ ਅਲੀ ਨੂੰ ਉਸ ਦੀ ਜੀਵਨੀ ਤੇ ਫਿਲਮ ਬਨਾਉਣ ਲਈ ਪ੍ਰੇਰਿਆ?

ਚਮਕੀਲਾ ਫਿਲਮ ਦੇ ਨਿਰਮਾਤਾ ਇਮਤਿਆਜ਼ ਅਲੀ ਦਾ ਕਹਿਣਾ ਹੈ ਕਿ ਬੇਸ਼ਕ ਉਹਨਾਂ ਦਾ ਮਕਸਦ ਅਮਰ ਸਿੰਘ ਚਮਕੀਲਾ ਦੀ ਸਾਫ ਸੁਥਰੀ ਦਿੱਖ ਬਨਾਉਣਾ ਕਦੀ ਵੀ ਨਹੀਂ ਸੀ, ਪਰ ਫਿਲਮ ਲਈ ਅਧਿਐਨ ਕਰਦੇ ਹੋਏ ਉਨ੍ਹਾਂ ਪਾਇਆ ਕਿ ਉਹ ਬਹੁਤ ਹੀ ਸਾਫ ਦਿਲ ਦੇ ਵਿਅਕਤੀ ਸਨ ਅਤੇ ਹਰ ਕਿਸੇ ਨਾਲ ਸਹਿਮਤ ਹੋ ਜਾਂਦੇ ਸਨ ਜਿਸ ਕਾਰਨ ਚਮਕੀਲਾ ਨੂੰ ਆਪਣੀ ਜਾਨ ਵੀ ਗਵਾਉਣੀ ਪਈ। ਇਹ ਅਤੇ ਹੋਰ ਬਹੁਤ ਸਾਰੀਆਂ ਹੋਰ ਫਿਲਮੀ ਖਬਰਾਂ ਜਾਨਣ ਲਈ ਸੁਣੋ ਸਾਡੀ ਹਫਤਾਵਾਰੀ ਬਾਲੀਵੁੱਡ ਗੱਪਸ਼ੱਪ....

05-06
08:10

ਪੰਜਾਬੀ ਡਾਇਸਪੋਰਾ: ਅੰਤਰਾਸ਼ਟਰੀ ਮੰਚ ‘ਤੇ ਚਮਕ ਰਹੇ ਹਨ ਪੰਜਾਬੀ ਨੌਜਵਾਨ ਕਲਾਕਾਰ ਜਸਲੀਨ ਕੌਰ ਅਤੇ ਕ੍ਰਿਕਟ ਖਿਡਾਰੀ ਇਸ਼ ਸੋਢੀ

ਕਲਾਕਾਰ ਜਸਲੀਨ ਕੌਰ ਨੂੰ ਟਰਨਰ ਪੁਰਸਕਾਰ ਮਿਲਣ ਵਾਲੇ 4 ਉਮੀਦਵਾਰਾਂ ਵਿੱਚ ਚੁਣਿਆ ਗਿਆ ਹੈ ਅਤੇ ਨਿਊਜ਼ੀਲੈਂਡ ਦੇ ਕ੍ਰਿਕਟ ਖਿਡਾਰੀ ਇਸ਼ ਸੋਢੀ ਨੇ ਟੀ-20 ਵਰਲਡ ਕੱਪ ਵਾਲੀ ਟੀਮ ਵਿੱਚ ਆਪਣੀ ਜਗਾਹ ਕਾਇਮ ਕਰ ਲਈ ਹੈ। ਹੋਰ ਵੇਰਵੇ ਲਈ ਸੁਣੋ ਇਸ ਹਫਤੇ ਦੀ ਪੰਜਾਬੀ ਡਾਇਸਪੋਰਾ ਰਿਪੋਰਟ..

05-06
08:16

ਆਸਟ੍ਰੇਲੀਆ ਦੀ ਥਾਂ ਅਮਰੀਕਾ ਬਣਿਆ 'ਸਟੂਡੈਂਟਜ਼' ਦੀ ਪਹਿਲੀ ਪਸੰਦ

ਪੜ੍ਹਾਈ ਲਈ ਸਭ ਤੋਂ ਜ਼ਿਆਦਾ ਤਰਜੀਹ ਦਿੱਤੇ ਜਾਣ ਵਾਲੇ ਦੇਸ਼ ਆਸਟ੍ਰੇਲੀਆ ਨੂੰ ਰਹਿਣ-ਸਹਿਣ ਦੀ ਉੱਚ ਲਾਗਤ, ਮਹਿੰਗੀਆਂ ਟਿਊਸ਼ਨ ਫੀਸਾਂ ਅਤੇ ਚੁਣੌਤੀ ਭਰੀਆਂ ਵੀਜ਼ਾ ਨੀਤੀਆਂ ਕਾਰਨ ਭਾਰੀ ਮਾਰ ਝੱਲਣੀ ਪੈ ਰਹੀ ਹੈ। ਯੂਨੀਵਰਸਿਟੀ ਰੈਕਿੰਗ ਵਿੱਚ ਪਹਿਲੇ ਸਥਾਨ ‘ਤੇ ਰਹਿਣ ਵਾਲੇ ਆਸਟ੍ਰੇਲੀਆ ਦੀ ਦਰਜਾਬੰਦੀ ਵਿੱਚ ਗਿਰਾਵਟ ਆਈ ਹੈ ਅਤੇ ਅੰਤਰਰਾਸ਼ਟਰੀ ਵਿਦਿਆਰਥੀ ਤਰਜੀਹਾਂ ਵਿੱਚ ਦੋ ਪ੍ਰਤੀਸ਼ਤ ਦੀ ਗਿਰਾਵਟ ਦਰਜ ਕੀਤੀ ਗਈ ਹੈ।

05-05
06:13

ਐਸ ਬੀ ਐਸ ਪੰਜਾਬੀ ਤੋਂ ਆਸਟ੍ਰੇਲੀਆ ਦੀਆਂ ਮੁੱਖ ਖ਼ਬਰਾਂ: 3 ਮਈ, 2024

ਅੱਜ ਦੀਆਂ ਮੁੱਖ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਖਬਰਾਂ ਜਾਨਣ ਲਈ ਸੁਣੋ ਐਸ ਬੀ ਐਸ ਪੰਜਾਬੀ ਦੀ ਇਹ ਆਡੀਓ ਪੇਸ਼ਕਾਰੀ...

05-03
02:53

ਮੈਲਬੌਰਨ ਵਾਸੀ ਸ਼ਮਸ਼ੇਰ ਸਿੰਘ ਗਿੱਲ ਉਰਫ ਗਿੱਲ ਈਲਵਾਲੀਆ ਦੇ ਜਹਾਨੋ ਰੁਖਸਤ ਹੋਣ ਮਗਰੋਂ ਭਾਈਚਾਰੇ ਵਿੱਚ ਸੋਗ ਦੀ ਲਹਿਰ

ਗਿੱਲ ਈਲਵਾਲੀਆ ਦੇ ਨਾਮ ਨਾਲ ਮਸ਼ਹੂਰ ਮੈਲਬੌਰਨ ਵਾਸੀ ਸ਼ਮਸ਼ੇਰ ਸਿੰਘ ਗਿੱਲ ਦੀ ਬੀਤੇ ਦਿਨੀ ਅਚਾਨਕ ਹੋਈ ਮੌਤ ਤੋਂ ਬਾਅਦ ਭਾਈਚਾਰੇ ਵੱਲੋਂ ਉਸਨੂੰ ਇੱਕ ਹੱਸਮੁੱਖ ਅਤੇ ਮਿਲਾਪੜੇ ਸੁਭਾਅ ਦੇ ਮਾਲਕ ਵਜੋਂ ਯਾਦ ਕੀਤਾ ਜਾ ਰਿਹਾ ਹੈ। ਸ੍ਰੀ ਗਿੱਲ ਜਿਸਨੂੰ ਕਿ ਇੱਕ ਕਾਰੋਬਾਰੀ ਹੋਣ ਦੇ ਨਾਲ-ਨਾਲ ਇੱਕ ਚੰਗੇ ਲਿਖਾਰੀ ਅਤੇ ਸਭਿਆਚਾਰਕ ਮੇਲਿਆਂ ਦੇ ਆਯੋਜਕ ਵਜੋਂ ਵੀ ਜਾਣਿਆ ਜਾਂਦਾ ਸੀ, ਆਪਣੀ ਨਾਜ਼ੁਕ ਸਹਿਤ ਦੇ ਚਲਦਿਆਂ ਪਿਛਲੇ ਕੁਝ ਦਿਨਾਂ ਤੋਂ ਸਨਸ਼ਾਈਨ ਹਸਪਤਾਲ ਵਿਖੇ ਜੇਰੇ ਇਲਾਜ ਸੀ ਪਰ ਬੀਤੇ ਸੋਮਵਾਰ ਉਸਨੇ ਇਸ ਦੁਨੀਆ ਨੂੰ ਹਮੇਸ਼ਾਂ ਲਈ ਅਲਵਿਦਾ ਕਹਿ ਦਿੱਤਾ।

05-03
03:30

‘ਕਾਰਡੀਐਕ ਅਰੈਸਟ’ ਦੇ ਖਤਰਿਆਂ ਅਤੇ ਬਚਾਅ ਬਾਰੇ ਨਵੀਂ ਖੋਜ ਦੇ ਖੁਲਾਸੇ

ਆਸਟ੍ਰੇਲੀਆ ਵਿੱਚ ਹਰ ਸਾਲ, ਹਜ਼ਾਰਾਂ ਲੋਕ ਦਿਲ ਦੀ ਧੜਕਣ ਬੰਦ ਹੋ ਜਾਣ ਦਾ ਅਨੁਭਵ ਕਰਦੇ ਹਨ, ਜਦੋਂ ਬਿਨਾਂ ਕਿਸੇ ਚੇਤਾਵਨੀ ਦੇ ਦਿਲ ਕੰਮ ਕਰਨਾ ਬੰਦ ਕਰ ਦਿੰਦਾ ਹੈ। ਇੱਕ ਸਟੱਡੀ ਮੁਤਾਬਿਕ 95 ਫੀਸਦ ਲੋਕਾਂ ਦੀ ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਮੌਤ ਹੋ ਜਾਂਦੀ ਹੈ। ਖੋਜਕਾਰਾਂ ਨੇ ਅਜਿਹੇ ‘ਆਸਟ੍ਰੇਲੀਅਨ ਲੋਕਲ ਗਵਰਨਮੈਂਟ ਏਰੀਆਜ਼’ (ਸਥਾਨਕ ਸਰਕਾਰੀ ਖੇਤਰਾਂ) ਦੀ ਸ਼ਨਾਖਤ ਕੀਤੀ ਹੈ ਜਿੱਥੇ ਦਿਲ ਦੀ ਧੜਕਣ ਬੰਦ ਹੋ ਜਾਣ ਦੇ ਮਾਮਲਿਆਂ ਦੀ ਔਸਤ ਸਭ ਤੋਂ ਵੱਧ ਹੈ ਅਤੇ ਸੀਪੀਆਰ ਦੀ ਦਰ ਸਭ ਤੋਂ ਘੱਟ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਇਸ ਸਥਿਤੀ ਨਾਲ ਨਜਿੱਠਣ ਲਈ ਇੱਕ ਟੀਚਾਗਤ ਵਿਦਿਅਕ ਦ੍ਰਿਸ਼ਟੀਕੋਣ ਦੀ ਲੋੜ ਹੈ ਕਿਉਂਕਿ ਜਦੋਂ ਮੌਕੇ ’ਤੇ ਮੌਜੂਦ ਲੋਕਾਂ ਦੁਆਰਾ ਸੀ-ਪੀ-ਆਰ ਦਿੱਤਾ ਜਾਂਦਾ ਹੈ ਤਾਂ ਬਚਾਅ ਦੀ ਸੰਭਾਵਨਾ ਦੁੱਗਣੀ ਹੋ ਜਾਂਦੀ ਹੈ।

05-03
11:06

ਐਸ ਬੀ ਐਸ ਪੰਜਾਬੀ ਤੋਂ ਆਸਟ੍ਰੇਲੀਆ ਦੀਆਂ ਮੁੱਖ ਖ਼ਬਰਾਂ: 2 ਮਈ, 2024

ਅੱਜ ਦੀਆਂ ਮੁੱਖ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਖਬਰਾਂ ਜਾਨਣ ਲਈ ਸੁਣੋ ਐਸ ਬੀ ਐਸ ਪੰਜਾਬੀ ਦੀ ਇਹ ਆਡੀਓ ਪੇਸ਼ਕਾਰੀ...

05-02
04:43

Recommend Channels