ਮਾਰਵਲ ਸਟੇਡੀਅਮ ਦੀ ਮੈਲਬਰਨ ਦੀਵਾਲੀ ਵਿੱਚ ਲੱਗੀਆਂ ਰੌਸ਼ਨੀ, ਸੰਗੀਤ ਤੇ ਸੱਭਿਆਚਾਰ ਦੀਆਂ ਰੌਣਕਾਂ
Update: 2025-10-14
Description
ਆਸਟ੍ਰੇਲੀਆ ਦੇ ਭਾਰਤੀ ਭਾਈਚਾਰੇ ਵੱਲੋਂ ਦੀਵਾਲੀ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ ਅਤੇ ਇਸੇ ਸੰਬੰਧ ਵਿੱਚ 11 ਅਕਤੂਬਰ 2025 ਦੀ ਸ਼ਾਮ ਮੈਲਬਰਨ ਦੇ ਮਾਰਵਲ ਸਟੇਡੀਅਮ ਵਿੱਚ 'ਮੈਲਬਰਨ ਦੀਵਾਲੀ' ਨਾਮਕ ਸਮਾਗਮ ਕਰਵਾਇਆ ਗਿਆ ਸੀ। ਐਸ ਬੀ ਐਸ ਪੰਜਾਬੀ ਦੀ ਟੀਮ ਨੇ ਇਸ ਈਵੈਂਟ ਵਿੱਚ ਪਹੁੰਚੇ ਆਸਟ੍ਰੇਲੀਆ ਦੇ ਰਾਜਨੀਤਿਕ ਆਗੂਆਂ, ਬੱਚਿਆਂ, ਪਰਿਵਾਰਾਂ, ਬਜ਼ੁਰਗਾਂ ਅਤੇ ਭੰਗੜੇ ਦੇ ਪਰਫੌਰਮਰਸ ਨਾਲ ਗੱਲਬਾਤ ਕੀਤੀ ਹੈ। ਇਸ ਸਮਾਗਮ ਦੇ ਪ੍ਰਬੰਧਕ 'ਗੌਤਮ ਗੁਪਤਾ' ਨੇ ਅਪੀਲ ਕੀਤੀ ਕਿ ਦੀਵਾਲੀ ਲਈ ਆਸਟ੍ਰੇਲੀਆ ਵਿੱਚ ਪਬਲਿਕ ਟ੍ਰਾਂਸਪੋਰਟ ਮੁਫ਼ਤ ਹੋਣਾ ਚਾਹੀਦਾ ਹੈ। ਇਸ ਪੌਡਕਾਸਟ ਰਾਹੀਂ ਸੁਣੋ ਇਸ ਮੇਲੇ ਵਿੱਚ ਲੱਗੀਆਂ ਰੌਣਕਾਂ ਬਾਰੇ..
Comments
In Channel