ਐਮਰਜੈਂਸੀ ਟ੍ਰਿਪਲ-ਜ਼ੀਰੋ ਕਾਲ ਸਿਸਟਮ ਨੂੰ ਮਜ਼ਬੂਤ ਕਰਨ ਲਈ ਫੈਡਰਲ ਸਰਕਾਰ ਨੇ ਲਿਆਂਦਾ ਫਾਸਟ-ਟਰੈਕ ਬਿੱਲ
Update: 2025-10-12
Description
ਆਪਟਸ ਵੱਲੋਂ ਐਮਰਜੈਂਸੀ ਕਾਲਾਂ ਤੱਕ ਪਹੁੰਚ ਯਕੀਨੀ ਬਣਾਉਣ ਵਿੱਚ ਅਸਫਲਤਾਵਾਂ ਤੋਂ ਬਾਅਦ, ਅਲਬਾਨੀਜ਼ੀ ਸਰਕਾਰ ਨੇ ਟ੍ਰਿਪਲ-ਜ਼ੀਰੋ (000) ਕਾਲ ਸਿਸਟਮ ਨੂੰ ਮਜ਼ਬੂਤ ਕਰਨ ਦੇ ਮਕਸਦ ਨਾਲ ਸੰਸਦ ਵਿੱਚ ਫਾਸਟ ਟਰੈਕ ਬਿੱਲ ਪੇਸ਼ ਕੀਤਾ ਹੈ। ਸਰਕਾਰ ਨੇ ਇਹ ਕਦਮ ਹਾਲ ਹੀ ਵਿੱਚ ਹੋਈ ਆਪਟਸ ਆਊਟੇਜ ਦੇ ਬਾਅਦ ਚੁੱਕਿਆ ਹੈ, ਅਤੇ ਇਸ ਆਊਟੇਜ ਕਾਰਨ ਘੱਟੋ-ਘੱਟ 3 ਲੋਕਾਂ ਦੀ ਜਾਨ ਚਲੀ ਗਈ ਸੀ। ਵਿਰੋਧੀ ਧਿਰ ਦਾ ਕਹਿਣਾ ਹੈ ਕਿ ਉਹ ਸੰਭਾਵੀ ਤੌਰ ਇਸ ਬਿੱਲ ਦਾ ਸਮਰਥਨ ਕਰਨਗੇ ਪਰ ਸਵਾਲ ਇਹ ਹੈ ਕਿ ਸਰਕਾਰ ਨੂੰ ਕਾਰਵਾਈ ਕਰਨ ਵਿੱਚ ਇੰਨਾ ਸਮਾਂ ਕਿਉਂ ਲੱਗਾ? ਹੋਰ ਵੇਰਵੇ ਲਈ ਸੁਣੋ ਇਹ ਰਿਪੋਰਟ
Comments
In Channel