ਪਾਕਿਸਤਾਨ ਡਾਇਰੀ: ਅਰਸ਼ਦ ਨਦੀਮ ਦੇ ਕੋਚ ਨੂੰ ਐਥਲੈਟਿਕਸ ਫੈਡਰੇਸ਼ਨ ਵੱਲੋਂ ਉਮਰ ਭਰ ਕੀਤਾ ਗਿਆ ਬੈਨ
Update: 2025-10-15
Description
ਪਾਕਿਸਤਾਨ ਦੇ ਸਰਵਉੱਚ ਖਿਡਾਰੀ ਅਤੇ ਓਲੰਪਿਕ ਸੋਨ ਤਗਮਾ ਜੇਤੂ ਅਰਸ਼ਦ ਨਦੀਮ ਦੇ ਲੰਬੇ ਸਮੇਂ ਤੋਂ ਕੋਚ ਰਹੇ ਸਲਮਾਨ ਇਕਬਾਲ ਨੂੰ ਦੇਸ਼ ਦੀ ਐਥਲੈਟਿਕਸ ਫੈਡਰੇਸ਼ਨ ਵੱਲੋਂ ਉਮਰ ਭਰ ਲਈ ਬੈਨ ਕਰ ਦਿੱਤਾ ਗਿਆ ਹੈ। ਇਹ ਕਾਰਵਾਈ ਪੰਜਾਬ ਐਥਲੈਟਿਕਸ ਐਸੋਸੀਏਸ਼ਨ ਦੇ ਸੰਵਿਧਾਨ ਦੀ ਉਲੰਘਣਾ ਕਰਨ ਕਰਕੇ ਕੀਤੀ ਗਈ ਹੈ, ਜਿਸ ਦੇ ਉਹ ਪ੍ਰਧਾਨ ਹਨ। ਇਸ ਉਮਰ ਭਰ ਦੇ ਬੈਨ ਤਹਿਤ, ਇਕਬਾਲ ਨਾ ਤਾਂ ਕਿਸੇ ਵੀ ਐਥਲੈਟਿਕਸ ਗਤੀਵਿਧੀ ਵਿੱਚ ਹਿੱਸਾ ਲੈ ਸਕਣਗੇ ਅਤੇ ਨਾ ਹੀ ਕਿਸੇ ਪੱਧਰ ‘ਤੇ ਕੋਚਿੰਗ ਜਾਂ ਅਹੁਦਾ ਸੰਭਾਲ ਸਕਣਗੇ। ਇਸ ਖ਼ਬਰ ਦਾ ਵਿਸਥਾਰ ਅਤੇ ਪਾਕਿਸਤਾਨ ਤੋਂ ਹੋਰ ਖ਼ਬਰਾਂ ਜਾਨਣ ਲਈ ਸੁਣੋ ਇਹ ਪੌਡਕਾਸਟ...
Comments
In Channel