ਖ਼ਬਰਨਾਮਾ: ਨਿਊ ਸਾਊਥ ਵੇਲਜ਼ ਵਿੱਚ ਐਚਐਸਸੀ ਇਮਤਿਹਾਨਾਂ ਦੀ ਸ਼ੁਰੂਆਤ, ਕੋਰਟਨੀ ਹੂਸੋਸ ਨੇ ਵਿਦਿਆਰਥੀਆਂ ਨੂੰ ਦਿੱਤੀਆਂ ਸ਼ੁਭਕਾਮਨਾਵਾਂ
Update: 2025-10-16
Description
ਅੱਜ (ਵੀਰਵਾਰ) ਤੋਂ ਨਿਊ ਸਾਊਥ ਵੇਲਜ਼ ਵਿੱਚ HSC ਲਿਖਤੀ ਇਮਤਿਹਾਨਾਂ ਦੀ ਸ਼ੁਰੂਆਤ ਹੋ ਗਈ ਹੈ, ਜੋ ਕਿ ਲਗਭਗ ਚਾਰ ਹਫ਼ਤਿਆਂ ਤੱਕ ਚੱਲਣ ਦੀ ਉਮੀਦ ਹੈ। ਰਾਜ ਦੀ ਐਜੂਕੇਸ਼ਨ ਸਟੈਂਡਰਡਜ਼ ਅਥਾਰਟੀ (NESA) ਦੇ ਅਨੁਸਾਰ, ਲਗਭਗ 75,000 ਵਿਦਿਆਰਥੀ ਆਪਣੇ ਆਖਰੀ ਸਕੂਲੀ ਸਾਲ ਦੇ ਇਮਤਿਹਾਨਾਂ ਵਿੱਚ ਬੈਠ ਰਹੇ ਹਨ।ਕੱਲ੍ਹ ਤੋਂ ਹੋਰ ਰਾਜਾਂ ਵਿੱਚ ਵੀ 12ਵੀਂ ਜਮਾਤ ਦੇ ਇਮਤਿਹਾਨ ਸ਼ੁਰੂ ਹੋ ਜਾਣਗੇ, ਜਦਕਿ ਕਵੀਨਜ਼ਲੈਂਡ ਵਿੱਚ ਇਹ ਪ੍ਰਕਿਰਿਆ ਮਹੀਨੇ ਦੇ ਆਖ਼ਰ ਵਿੱਚ ਸ਼ੁਰੂ ਹੋਏਗੀ। ਨਿਊ ਸਾਊਥ ਵੇਲਜ਼ ਦੀ ਅਸਥਾਈ ਸਿੱਖਿਆ ਮੰਤਰੀ, ਕੋਰਟਨੀ ਹੂਸੋਸ ਨੇ 2025 ਦੇ HSC ਵਿਦਿਆਰਥੀਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਹਨ। ਇਸਦੇ ਸਮੇਤ ਹੋਰ ਖ਼ਬਰਾਂ ਲਈ ਸੁਣੋ ਇਹ ਪੌਡਕਾਸਟ...
Comments
In Channel