ਪੈਰਾਲਾਈਜ਼ ਹੋਣ ਤੋਂ ਪਦਮਸ਼੍ਰੀ ਤੱਕ: ਗੁਰਵਿੰਦਰ ਸਿੰਘ ਦੀ ਸੇਵਾ ਭਰੀ ਜ਼ਿੰਦਗੀ
Update: 2025-10-22
Description
ਸਿਰਸਾ (ਹਰਿਆਣਾ) ਦੇ ਰਹਿਣ ਵਾਲੇ ਗੁਰਵਿੰਦਰ ਸਿੰਘ ਦੇ ਸੇਵਾ ਯਤਨਾਂ ਸਦਕਾ ਸੈਂਕੜੇ ਮੰਦ-ਬੁੱਧੀ ਲੋਕਾਂ ਦਾ ਮੁਫ਼ਤ ਇਲਾਜ ਹੋ ਰਿਹਾ ਹੈ, ਜਿਸ ਲਈ ਉਨ੍ਹਾਂ ਨੂੰ ਭਾਰਤ ਸਰਕਾਰ ਵੱਲੋਂ 'ਪਦਮਸ਼੍ਰੀ ' ਨਾਲ ਸਨਮਾਨਿਆ ਗਿਆ ਹੈ। 1997 ਵਿੱਚ ਹੋਏ ਟਰੱਕ ਹਾਦਸੇ ਤੋਂ ਬਾਅਦ ਜਦੋਂ ਉਹ ਪੈਰਾਲਾਈਜ਼ ਹੋ ਗਏ, ਤਾਂ ਵੀ ਉਨ੍ਹਾਂ ਨੇ ਹਾਰ ਨਹੀਂ ਮੰਨੀ। ਇਸ ਦੇ ਉਲਟ, ਉਨ੍ਹਾਂ ਨੇ ਇੱਕ ਮੁਫ਼ਤ ਸਕੂਲ, ਐਮਬੂਲੈਂਸ ਸੇਵਾ ਅਤੇ 'ਭਾਈ ਕਨੱਈਆ ਜੀ' ਚੈਰਿਟੀ ਦੀ ਸਥਾਪਨਾ ਕਰਕੇ ਆਪਣੀ ਜ਼ਿੰਦਗੀ ਦੂਜਿਆਂ ਦੀ ਸੇਵਾ ਲਈ ਸਮਰਪਿਤ ਕਰ ਦਿੱਤੀ। ਸੁਣੋ, ਹੌਂਸਲੇ ਅਤੇ ਸੇਵਾ ਦੀ ਇਹ ਪ੍ਰੇਰਣਾਦਾਇਕ ਕਹਾਣੀ, ਉਨ੍ਹਾਂ ਦੀ ਆਸਟ੍ਰੇਲੀਆ ਫੇਰੀ ਦੌਰਾਨ ਕੀਤੀ ਇੰਟਰਵਿਊ ਇਸ ਪੌਡਕਾਸਟ ਰਾਹੀਂ।
Comments
In Channel